nabaz-e-punjab.com

ਅਕਾਲੀ ਆਗੂ ਚੰਦੂਮਾਜਰਾ ਵੱਲੋਂ ਲਈਅਰ ਵੈਲੀ ਪਾਰਕ ਫੇਜ਼-8 ਵਿੱਚ ਓਪਨ ਜਿੰਮ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨੀ ਬਹੁਤ ਜਰੂਰੀ ਹੈ। ਇਸ ਪਾਸੇ ਸਾਨੂੰ ਸਭ ਨੂੰ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਪ੍ਰੋ: ਚੰਦੂਮਾਜਰਾ ਲਈਅਰ ਵੈਲੀ ਪਾਰਕ ਫੇਜ਼-8 ਵਿੱਚ ਓਪਨ ਜਿੰਮ ਦਾ ਉਦਘਾਟਨ ਕਰਨ ਤੋੱ ਬਾਅਦ ਸੰਬੋਧਨ ਕਰ ਰਹੇ ਸਨ। ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਪਾਰਕਾਂ ਵਿਚ ਓਪਨ ਜਿੰਮ ਇਸ ਲਈ ਬਣਾਏ ਜਾ ਰਹੇ ਹਨ ਤਾਂ ਕਿ ਮਹਿੰਗੇ ਜਿੰਮਾਂ ਵਿੱਚ ਨਾ ਜਾ ਸਕਣ ਵਾਲੇ ਲੋਕ ਵੀ ਸਿਹਤਮੰਦ ਹੋ ਸਕਣ। ਉਹਨਾਂ ਕਿਹਾ ਕਿ ਸ਼ਹਿਰ ਦੇ ਮਹਿੰਗੇ ਜਿੰਮ ਆਮ ਆਦਮੀ ਖਾਸ ਕਰਕੇ ਅੌਰਤਾਂ ਦੀ ਪਹੁੰਚ ਤੋੱ ਬਾਹਰ ਹਨ। ਜਿਸ ਕਾਰਨ ਉਹਨਾਂ ਦੀ ਵਰਜਿਸ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਕੜ ਲੈਂਦੀਆਂ ਹਨ। ਚੰਗੇ ਨਿਰੋਏ ਸਰੀਰ ਵਿਚ ਦਿਮਾਗ ਵੀ ਤੰਦਰੁਸਤ ਰਹਿੰਦਾ ਹੈ। ਜਿਸ ਨਾਲ ਬੰਦਾ ਵੀ ਚੁਸਤ-ਦਰੁਸਤ ਰਹਿੰਦਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿਚ ਜਿੰਮ ਲਗਾਉਣ ਦੀ ਮੁਹਿੰਮ ਸ਼ੁਰ ਕੀਤੀ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਅਕਾਲੀ ਦਲ ਅਤੇ ਕਾਂਗਰਸ ਦੀ ਤੁਲਨਾ ਕਰਨ ਤਾਂ ਕਿ ਪਤਾ ਲੱਗ ਸਕੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦੁਰਪ੍ਰਚਾਰ ਦਾ ਮਕਸਦ ਅਕਾਲੀ ਦਲ ਨੂੰ ਬਦਨਾਮ ਕਰਕੇ ਸੱਤਾ ਤੇ ਕਾਬਜ ਹੋਣਾ ਸੀੇ। ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਕੰਵਲਜੀਤ ਸਿੰਘ ਰੂਬੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਅਜਿਹੇ ਜਿੰਮ ਦੀ ਲੰਮੇ ਸਮੇੱ ਤੋੱ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਇਸ ਲਈ ਉਹਨਾਂ ਨੇ ਹੀ ਪ੍ਰੋ: ਚੰਦੂਮਾਜਰਾ ਨੂੰ ਇੱਥੇ ਜਿੰਮ ਖੋਲਣ ਲਈ ਬੇਨਤੀ ਕੀਤੀ ਸੀ। ਜਿਸ ਕਰਕੇ ਪ੍ਰੋ: ਚੰਦੂਮਾਜਰਾ ਨੇ ਇਸ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਇੱਥੇ ਜਿੰਮ ਖੋਲਿਆ ਹੈ।
ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਜਰਥੇਦਾਰ ਬਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਕੌਂਸਲਰ ਕੰਵਲਜੀਤ ਸਿੰਘ ਰੂਬੀ, ਸੁਖਦੇਵ ਸਿੰਘ, ਫੂਲਰਾਜ ਸਿੰਘ, ਬਲਜੀਤ ਸਿੰਘ ਕੁੰਭੜਾ, ਆਰ ਪੀ ਸ਼ਰਮਾ, ਹਰਦੀਪ ਸਿੰਘ ਸਰਾਓ, ਅਸ਼ੋਕ ਝਾਅ, ਬੌਬੀ ਕੰਬੋਜ, ਸਤਬੀਰ ਸਿੰਘ ਧਨੋਆ, ਗੁਰਮੀਤ ਕੌਰ, ਰਜਨੀ ਗੋਇਲ, ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਸੋਹਾਣਾ, ਰਜਿੰਦਰ ਕੌਰ ਕੁੰਭੜਾ, ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਸਿੰਘ ਪ੍ਰਿੰਸ, ਜਸਬੀਰ ਕੌਰ ਅਤਲੀ, ਰਮਨਪ੍ਰੀਤ ਕੌਰ ਕੁੰਭੜਾ (ਸਾਰੇ ਕੌਂਸਲਰ), ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਅਰੁਣ ਗੋਇਲ, ਅਰਵਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਅਵਤਾਰ ਸਿੰਘ ਵਾਲੀਆ, ਓ ਪੀ ਸੈਣੀ, ਦਲਜੀਤ ਸਿੰਘ, ਅਮਰੀਕ ਸਿੰਘ, ਹਰਦੇਵ ਸਿੰਘ, ਕਰਤਾਰ ਸਿੰਘ ਸਿੰਬਤੀ, ਮੱਖਣ ਸਿੰਘ, ਸ਼ਰਨਜੀਤ ਸਿੰਘ, ਗੁਰਮੁੱਖ ਸਿੰਘ, ਸੁਰਿੰਦਰ ਸਿੰਘ ਗਿੱਲ, ਅਵਤਾਰ ਸਿੰਘ, ਅਮਰਜੀਤ ਸਿੰਘ, ਰਛਪਾਲ ਸਿੰਘ, ਹਰਦੀਪ ਸਿੰਘ, ਓ ਪੀ ਚਟਾਨੀ, ਸੁਰਿੰਦਰ ਸਿੰਘ, ਕਮਾਂਡੈਂਟ ਜਗੀਰ ਸਿੰਘ, ਪਨੇਸਰ ਸਿੰਘ, ਬਲਜੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…