ਅਕਾਲੀ ਆਗੂ ਜਸਵੰਤ ਸਿੰਘ ਭੁੱਲਰ ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਦਸੰਬਰ:
ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਕ੍ਰਿਪਾਲ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਸਭਾ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ। ਜਿਸ ਵਿੱਚ ਨਿਰਧਾਰਤ ਏਜੰਡੇ ਤੇ ਕਾਰਵਾਈ ਕਰਦਿਆਂ ਕਾਰਵਾਈ ਸਮਾਪਤੀ ਤੋੲ ਬਾਅਦ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਵਾਸਤੇ ਚੋਣ ਬੋਰਡ ਦੇ ਗਠਨ ਲਈ ਜਨਰਲ ਹਾਊਸ ਤੋਂ ਪ੍ਰਵਾਨਗੀ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਚੋਣ ਬੋਰਡ ਗਠਨ ਕਰਨ ਲਈ ਜਨਰਲ ਹਾਊਸ ਤੋੱ ਨਾਵਾਂ ਦੀ ਮੰਗ ਕੀਤੀ ਗਈ। ਜਨਰਲ ਹਾਊਸ ਵੱਲੋਂ ਬਲਦੇਵ ਸਿੰਘ ਕਲਸੀ ਦਾ ਨਾਮ ਪੇਸ਼ ਕੀਤਾ ਗਿਆ ਅਤੇ ਇਸ ਮੌਕੇ ’ਤੇ ਕਿਸੇ ਹੋਰ ਮੈਂਬਰ ਦਾ ਨਾਮ ਨਾ ਪੇਸ਼ ਹੋਣ ਕਰਕੇ ਉਨ੍ਹਾਂ ਨੂੰ ਚੇਅਰਮੈਨ ਚੋਣ ਬੋਰਡ ਚੁਣ ਲਿਆ ਗਿਆ ਅਤੇ ਇਸ ਦੇ ਨਾਲ ਹੀ ਚੋਣ ਬੋਰਡ ਦੇ ਦੋ ਮੈਂਬਰਾਂ ਦੀ ਚੋਣ ਲਈ ਨਾਮ ਲਈ ਮੰਗ ਕੀਤੀ ਗਈ ਅਤੇ ਹਾਊਸ ਵੱਲੋਂ ਸਰਬਸੰਮਤੀ ਨਾਲ ਸਵਿੰਦਰ ਸਿੰਘ ਖੋਖਰ ਅਤੇ ਇੰਜ. ਪਵਿੱਤਰ ਸਿੰਘ ਵਿਰਦੀ ਨੂੰ ਮੈਂਬਰ ਚੋਣ ਬੋਰਡ ਚੁਣਿਆ ਗਿਆ।
ਚੋਣ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਸਭਾ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕਰਵਾਉਣ ਲਈ ਜਨਰਲ ਹਾਊਸ ਦੀ ਸਹਿਮਤੀ ਉਪਰੰਤ ਪ੍ਰਧਾਨ ਦੇ ਨਾਮ ਦੀ ਮੰਗ ਕੀਤੀ। ਇਸ ਮੌਕੇ ਕੇਵਲ ਸੀਨੀਅਰ ਅਕਾਲੀ ਆਗੂ ਜਸਵੰਤ ਸਿੰਘ ਭੁੱਲਰ ਦਾ ਨਾਮ ਜਨਰਲ ਹਾਊਸ ਵੱਲੋਂ ਪੇਸ਼ ਕੀਤਾ ਗਿਆ। ਜਿਸ ਨੂੰ ਸਰਬਸੰਮਤੀ ਨਾਲ ਹਾਊਸ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਸਭਾ ਦੇ ਆਡੀਟਰ ਵਾਸਤੇ ਹਾਊਸ ਤੋਂ ਨਾਮ ਦੀ ਪੇਸ਼ਕਸ਼ ਕੀਤੀ ਗਈ। ਜਿਸ ਵਾਸਤੇ ਕੇਵਲ ਸਰਵਣ ਸਿੰਘ ਕਲਸੀ ਦਾ ਨਾਮ ਪੇਸ਼ ਹੋਇਆ ਅਤੇ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ।
ਜਸਵੰਤ ਸਿੰਘ ਭੁੱਲਰ ਦੇ ਸਰਬਸੰਮਤੀ ਨਾਲ ਰਾਮਗੜੀਆ ਸਭਾ ਚੰਡੀਗੜ੍ਹ (ਰਜਿ) ਦੇ ਪ੍ਰਧਾਨ ਚੁਣੇ ਜਾਣ ਮਗਰੋਂ ਚੋਣ ਬੋਰਡ ਨੇ ਉਹਨਾਂ ਨੂੰ ਆਪਣੀ ਪ੍ਰਬੰਧਕ ਕਮੇਟੀ ਨਿਯੁਕਤ ਕਰਨ ਦੇ ਪੂਰਨ ਅਧਿਕਾਰ ਦਿੱਤੇ। ਇਸ ਚੋਣ ਨੂੰ ਸਰਬਸੰਮਤੀ ਨਾਲ ਨੇਪਰੇ ਚਾੜਨ ਲਈ ਜਨਰਲ ਹਾਊਸ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…