Nabaz-e-punjab.com

ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਭਖਿਆ

ਬੀਰਦਵਿੰਦਰ ਸਿੰਘ ਵੱਲੋਂ ਚੰਦੂਮਾਜਰਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਰੂਪਨਗਰ, 13 ਮਾਰਚ:
ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਅਕਸਰ ਹੀ ਆਪਣੇ ਰਾਜਨੀਤਕ ਫਾਇਦਿਆਂ ਲਈ ਗੁਰਬਾਣੀ ਦੀ ਵਰਤੋਂ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਪਰ ਅਜਿਹਾ ਕਰਦੇ ਸਮੇਂ ਪਾਰਟੀ ਦੇ ਲੀਡਰ ਅਕਸਰ ਹੀ ਗੁਰਬਾਣੀ ਦੀਆਂ ਤੁਕਾਂ ਨੂੰ ਜਾਂ ਤਾਂ ਤੋੜ ਮਰੋੜ ਕੇ ਪੇਸ਼ ਕਰਦੇ ਹਨ ਜਾਂ ਫਿਰ ਗਲਤ ਤੁਕਾਂ ਦਾ ਉਚਾਰਨ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਪਨਗਰ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਗੁਰਬਾਣੀ ਦੀ ਇੱਕ ਦੁੱਖ ਨੂੰ ਗਲਤ ਅਤੇ ਤੋੜ ਮਰੋੜ ਕੇ ਪੜ੍ਹਿਆ। ਸ੍ਰੀ ਚੰਦੂਮਾਜਰਾ ਜਦੋਂ ਇਹ ਤੁਕ ਗਲਤ ਪੜ੍ਹ ਰਹੇ ਸਨ ਤਾਂ ਉੱਥੇ ਮੌਜੂਦ ਸੰਗਤਾਂ ਨੇ ਉਨ੍ਹਾਂ ਨੂੰ ਰੋਕ ਕੇ ਇਹ ਤੁਕ ਸ਼ੁੱਧ ਪੜ੍ਹਨ ਲਈ ਕਿਹਾ ਅਤੇ ਸ਼ੁੱਧ ਤੁੱਕ ਵੀ ਦੱਸੀ ਪ੍ਰੰਤੂ ਸ੍ਰੀ ਚੰਦੂਮਾਜਰਾ ਗੱਲ ਨੂੰ ਗੋਲ ਮੋਲ ਕਰ ਗਏ। ਅਸਲ ਵਿੱਚ ਸ੍ਰੀ ਚੰਦੂਮਾਜਰਾ ਰੋਪੜ ਵਿੱਚ ਇੱਕ ਸਮਾਗਮ ਦੌਰਾਨ ਜਦੋਂ ਕਿਸੇ ਵਿਅਕਤੀ ਦੇ ਗੁਣਾਂ ਅੌਗੁਣਾ ਬਾਰੇ ਗਲ ਕਰ ਰਹੇ ਸਨ ਤਾਂ ਆਪਣੀ ਗੱਲ ਨੂੰ ਪ੍ਰਭਾਵੀ ਬਣਾਉਣ ਲਈ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸੂਹੀ ਰਾਗ ਵਿੱਚ ਉਚਾਰਨ ਕੀਤੀ ਇਕ ਤੁਕ ਨੂੰ ਗਲਤ ਪੜ ਦਿੱਤਾ।
ਉੱਥੇ ਮੌਜੂਦ ਲੋਕਾਂ ਨੇ ਸ੍ਰੀ ਚੰਦੂਮਾਜਰਾ ਨੂੰ ਇਸ ਗੱਲ ਤੋਂ ਟੋਕਿਆ ਵੀ ਅਤੇ ਗੁਰਬਾਣੀ ਦੀ ਸ਼ੁੱਧ ਤੁੱਕ ਉਤਾਰਨ ਲਈ ਦੱਸਿਆ। ਸ੍ਰੀ ਚੰਦੂਮਾਜਰਾ ਨੇ ਗਰਲ ਨੂੰ ਅਣਗੌਲੇ ਕਰਦੇ ਹੋਏ ਕਿਹਾ ਕਿ ਉਹ ਤਾਂ ਸਿਰਫ਼ ਇਹ ਕਹਿਣਾ ਚਾਹੁੰਦੇ ਹਨ ਕਿ ਵਿਅਕਤੀ ਦੇ ਅੌਗੁਣਾਂ ਨੂੰ ਛੱਡ ਕੇ ਗੁਣਾਂ ਦੀ ਸਾਂਝ ਪਾਉਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਬੀਰ ਦਵਿੰਦਰ ਸਿੰਘ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਸ੍ਰੀ ਚੰਦੂਮਾਜਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਉਨ੍ਹਾਂ ਨੂੰ ਉਸੇ ਤਰ੍ਹਾਂ ਤਨਖਾਹ ਲਾਈ ਜਾਵੇ ਜਿਸ ਤਰ੍ਹਾਂ ਇੱਕ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਤਨਖ਼ਾਹ ਲਗਾਈ ਗਈ ਸੀ। ਬੀਰਦਵਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਵੀ ਮੰਗ ਕੀਤੀ ਹੈ ਕਿ ਰਾਜਨੀਤਿਕ ਵਿਅਕਤੀਆਂ ਵੱਲੋਂ ਆਪਣੀਆਂ ਸਟੇਜਾਂ ਤੇ ਗੁਰਬਾਣੀ ਦੀਆਂ ਤੁਕਾਂ ਉਚਾਰਨ ਤੇ ਪਾਉਂਦੀ ਲਗਾਈ ਜਾਵੇ। ਬੀਰਦਵਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਵੀ ਮੰਗ ਕੀਤੀ ਹੈ ਕਿ ਜੇਕਰ ਕਿਸੇ ਰਾਜਨੀਤਿਕ ਵਿਅਕਤੀ ਨੇ ਆਪਣੀਆਂ ਸਟੇਜਾਂ ਤੇ ਗੁਰਬਾਣੀ ਦੀ ਤੁਕ ਬੋਲਣੀ ਹੈ ਤਾਂ ਉਸ ਨੂੰ ਸ਼ੁੱਧ ਰੂਪ ਵਿੱਚ ਉਚਾਰਨ ਕੀਤਾ ਜਾਵੇ।
ਇਸ ਸਬੰਧੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪੱਸ਼ਟ ਕਰਦੇ ਕਿਹਾ ਕਿ ਰੂਪਨਗਰ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਗੁਰਬਾਣੀ ਦੀ ਤੁਕ ਨਹੀਂ ਸੀ ਉਚਾਰਨ ਕੀਤੀ ਬਲਕਿ ਉਹ ਤਾਂ ਗੁਰਬਾਣੀ ਦੇ ਭਾਵ ਅਰਥ ਸੰਗਤਾਂ ਨਾਲ ਸਾਂਝੇ ਕਰ ਰਹੇ ਸਨ ਕਿ ਵਿਅਕਤੀ ਦੇ ਗੁਣਾਂ ਅੌਗੁਣਾਂ ਨੂੰ ਛੱਡ ਕੇ ਚੰਗੇ ਗੁਣਾਂ ਦੀ ਸਾਂਝ ਪਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਬੀਰਦਵਿੰਦਰ ਸਿੰਘ ਬਿਨਾਂ ਕਿਸੇ ਗੱਲ ਤੋਂ ਇਸ ਮਾਮਲੇ ਨੂੰ ਉਲਝਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਗੁਰਬਾਣੀ ਦਾ ਹਮੇਸ਼ਾ ਹੀ ਸਤਿਕਾਰ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…