ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ‘ਸਰਵਸ਼੍ਰੇਸ਼ਟ ਸਾਂਸਦ ਐਵਾਰਡ ਨਾਲ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੱਜ ਵਿਗਿਆਨ ਭਵਨ ਦਿੱਲੀ ਵਿੱਚ ‘ਸਰਵਸਰਵਸ੍ਰੇਸ਼ਟ ਸੰਸਦ ਮੈਂਬਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਫੇਮ ਇੰਡੀਆ ਵੱਲੋਂ ਏਸ਼ੀਅਨ ਪੋਸਟ ਨਾਲ ਮਿਲ ਕੇ ਕਰਵਾਏ ਗਏ ਸਰਵੇ ਤੋਂ ਬਾਅਦ ਦੇਸ਼ ਦੇ ਸਭ ਤੋਂ ਬਿਹਤਰੀਨ ਪਾਰਲੀਮੈਂਟ ਮੈਂਬਰਾਂ ਦੀ ਚੋਣ ਕੀਤੀ ਗਈ ਸੀ। ਜਿਨ੍ਹਾਂ ’ਚੋਂ ਇੱਕ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੁਣਿਆ ਗਿਆ ਸੀ। ਉਨ੍ਹਾਂ ਨੂੰ ਅੱਜ ਵਿਗਿਆਨ ਭਵਨ ਵਿਖੇ ਕੇਂਦਰੀ ਮੰਤਰੀ ਹਰਸ਼ਵਰਧਨ ਅਤੇ ਹੋਰ ਪਹੁੰਚੇ ਵਿਸ਼ੇਸ਼ ਮਹਿਮਾਨਾਂ ਨੇ ਸਨਮਾਨਿਤ ਕੀਤਾ। ਇਸ ਸਨਮਾਨ ਨਾਲ ਜਿਥੇ ਸ਼੍ਰੋਮਣੀ ਅਕਾਲੀ ਦਲ ਦਾ ਉਥੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਦਾ ਮਾਣ ਵਧਿਆ ਹੈ ਕਿਉਂਕਿ ਬਿਹਤਰੀਨ ਸੰਸਦ ਮੈਂਬਰ ਬਣਨ ਲਈ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ, ਉਹ ਬਹੁਤ ਕਠਿਨ ਸਨ ਪਰ ਉਨ੍ਹਾਂ ਸਾਰੇ ਪਹਿਲੂਆਂ ਤੋਂ ਪ੍ਰੋ. ਚੰਦੂਮਾਜਰਾ ਫਿਟ ਬੈਠਦੇ ਸਨ। ਇਹ ਐਵਾਰਡ ਹਾਸਲ ਕਰਨ ਵਾਲੇ ਉਹ ਪੰਜਾਬ ਦੇ ਇਕੋ ਇਕ ਪਾਰਲੀਮੈਂਟ ਮੈਂਬਰ ਹਨ।
ਇਥੇ ਦੱਸਣਯੋਗ ਹੈ ਕਿ ਫੇਮ ਇੰਡੀਆ ਵੱਲੋਂ ਜਿਹੜੇ ਨਿਯਮ ਬਣਾਏ ਗਏ ਸਨ, ਉਨ੍ਹਾਂ ਵਿਚ ਲੋਕ ਮਸਲਿਆਂ ਨੂੰ ਸੰਸਦ ਵਿੱਚ ਉਠਾਉਣਾ, ਲੋਕਾਂ ਨਾਲ ਸਬੰਧਤ ਸੰਸਦ ਵਿਚ ਸਵਾਲ ਪੁੱਛਦੇ, ਐਮ. ਪੀ. ਲੈਂਡ ਦੀ ਸੁਚੱਜੀ ਵਰਤੋਂ, ਅਲੱਗ ਅਲੱਗ ਖੇਤਰਾਂ ਵਿਚ ਬਣਾਏ ਬਿੱਲਾਂ ’ਤੇ ਸੁਚਾਰੂ ਬਹਿਸ ਕਰਨੀ, ਕਿਸਾਨਾਂ, ਮਜ਼ਦੂਰਾਂ, ਭਾਸ਼ਾ, ਸੱਭਿਆਚਾਰ ਅਤੇ ਹਲਕੇ ਨਾਲ ਸਬੰਧਤ ਸਮੱਸਿਆਵਾਂ ਨੂੰ ਉਠਾਉਣ ਤੋਂ ਇਲਾਵਾ ਅਨੇਕ ਹੀ ਅਜਿਹੀਆਂ ਸ਼ਰਤਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਨੇ ਪ੍ਰੋ. ਚੰਦੂਮਾਜਰਾ ਭਲੀਭਾਤੀ ਖਰੇ ਉਤਰੇ। ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਪ੍ਰੋ. ਚੰਦੂਮਾਜਰਾ ਨੇ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਕੇ ਕੇਂਦਰ ਸਰਕਾਰ ਨੂੰ ਯੂਰੀਆ ਦੇ ਭਾਅ ਘਟਾਉਣ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਮਜਬੂਰ ਕੀਤਾ ਸੀ। ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰੋ. ਚੰਦੂਮਾਜਰਾ ਨੇ ਲਗਾਤਾਰ ਲੋਕ ਮਸਲਿਆਂ ਨੂੰ ਲੈ ਕੇ ਸੰਸਦ ਵਿਚ ਆਵਾਜ਼ ਬੁਲੰਦ ਕੀਤੀ ਹੈ।
ਭਾਵੇਂ ਗੱਲ ਪੰਜਾਬ ਵਿਚ ਨੈਸ਼ਨਲ ਹਾਈਵੇ ਬਣਾਉਣ ਦੀ ਗੱਲ ਹੋਵੇ, ਜੰਗਲੀ ਜਾਨਵਰਾਂ ਵਲੋਂ ਫਸਲਾਂ ਦੇ ਨੁਕਸਾਨ ਦੀ ਗੱਲ ਹੋਵੇ, ਹੁਸੈਨੀਵਾਲਾ ਵਿਖੇ ਇੰਟਾਗ੍ਰੇਟਿਡ ਚੈਕਪੋਸਟ ਬਣਾਉਣ ਦੀ ਗੱਲ ਹੋਵੇ, ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ’ਤੇ ਜ਼ੋਰ ਦੇਣ ਦੀ ਗੱਲ ਹੋਵੇ, ਜਲ੍ਹਿਆਂ ਵਾਲਾ ਬਾਗ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ਦੀ ਗੱਲ ਹੋਵੇ, ਸੰਸਦ ਵਿਚ ਸ਼ਹੀਦ ਭਗਤ ਸਿੰਘ ਵਲੋਂ ਜਿਥੇ ਬੰਬ ਸੁੱਟੇ ਗਏ ਸਨ, ਉਸ ਥਾਂ ਨੂੰ ਪ੍ਰੀਜ਼ਰਵ ਕਰਨ ਦੀ ਗੱਲ ਹੋਵੇ ਆਦਿ ਅਨੇਕਾਂ ਅਜਿਹੇ ਮਸਲੇ ਹਨ, ਜਿਨ੍ਹਾਂ ਨੂੰ ਪ੍ਰੋ. ਚੰਦੂਮਾਜਰਾ ਨੇ ਭਲੀਭਾਂਤੀ ਦੇਸ਼ ਦੀ ਸੰਸਦ ਵਿਚ ਪਹੁੰਚਾਇਆ। ਪ੍ਰੋ. ਚੰਦੂਮਾਜਰਾ ਨੂੰ ਸਨਮਾਨਿਤ ਕੀਤੇ ਜਾਣ ਦਾ ਅਕਾਲੀ ਦਲ ’ਤੇ ਲੱਗਾ ਉਹ ਟੈਗ ਵੀ ਹਟ ਗਿਆ ਹੈ ਕਿ ਅਕਾਲੀ ਐਮ. ਪੀ. ਸੰਸਦ ਵਿਚ ਜਾ ਕੇ ਨਹੀਂ ਬੋਲਦੇ। ਪ੍ਰੋ. ਚੰਦੂਮਾਜਰਾ ਨੂੰ ਸਨਮਾਨਿਤ ਕੀਤੇ ਜਾਣ ’ਤੇ ਵੱਖ-ਵੱਖ ਸਮਾਜਿਕ, ਰਾਜਨੀਤਕ ਅਤੇ ਹੋਰ ਨਾਮੀ ਸੰਸਥਾਵਾਂ ਵਲੋਂ ਸਵਾਗਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…