nabaz-e-punjab.com

ਅਕਾਲੀ ਆਗੂ ਰਣਜੀਤ ਗਿੱਲ ਦਾ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿੱਚ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਜੂਨ:
ਗੁਰਬਾਣੀ ਮਨੁੱਖ ਨੂੰ ਸੱਚਾ ’ਤੇ ਸੁੱਖਮਈ ਜੀਵਨ ਜਿਊਣ ਤੇ ਮਨੁੱਖਤਾਂ ਦੇ ਭਲੇ ਦੀ ਪ੍ਰੇਰਨਾਂ ਦਿੰਦੀ ਹੈ। ਇਸ ਲਈ ਸਾਨੂੰ ਗੁਰਮਤਿ ਉਪਦੇਸ਼ ਅਨੁਸਾਰ ਸਮਾਜ ’ਚ ਲੋੜਵੰਦਾਂ ਦੀ ਸਹਾਇਤਾ ਲਈ ਬਣਦਾ ਫਰਜ਼ ਅਦਾ ਕਰਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਪੁੱਜਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਜੇਕਰ ਧਰਮ ਦੀ ਅਗਵਾਈ ’ਚ ਕਾਰਜ ਕੀਤੇ ਜਾਣ ਤਾਂ ਉਥੇ ਦੁਬਿਧਾ ਦੀ ਕੋਈ ਗੁਜ਼ਾਇਸ਼ ਨਹੀਂ ਰਹਿੰਦੀ। ਉਨ੍ਹਾਂ ਗੁਰੂ ਦੀ ਚੱਲ ਰਹੀ ਕਾਰ ਸੇਵਾ ਲਈ ਮਾਲੀ ਸਹਾਇਤਾ ਵੀ ਭੇਂਟ ਕਰਦਿਆਂ ਕਿਹਾ ਕਿ ਇਸ ਅਸਥਾਨ ਦੀਆਂ ਜਾਰੀ ਪ੍ਰਚਾਰ ਅਤੇ ਸੇਵਾਵਾਂ ਤੋਂ ਪ੍ਰਭਾਵਿਤ ਹੋਣ ਕਾਰਨ ਬਿਨ੍ਹਾਂ ਕਿਸੇ ਹੋਰ ਮਕਸਦ ਤੋਂ ਇਥੇ ਵਿਸ਼ੇਸ ਤੌਰ ਤੇ ਹਾਜ਼ਰੀ ਲਗਾਉਣ ਲਈ ਪੁੱਜੇ ਹਨ। ਗੁਰੂ ਘਰ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਹਰਮਨ ਨੇ ਸ: ਗਿੱਲ ਦਾ ਸਿਰੋਪਾ ਪਾਕੇ ਸਨਮਾਨ ਕੀਤਾ। ਇਸ ਮੌਕੇ ਸਰਬਜੀਤ ਸਿੰਘ ਕਾਦੀਮਾਜਰਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਪਰਮਜੀਤ ਸਿੰਘ ਪੰਮਾ ਸਰਕਲ ਪ੍ਰਧਾਨ, ਰਣਧੀਰ ਸਿੰਘ ਧੀਰਾ, ਗੁਰਚਰਨ ਸਿੰਘ, ਭਗਵੰਤ ਸਿੰਘ, ਬਲਵਿੰਦਰ ਸਿੰਘ ਬਿੰਦਾ, ਰਣਜੀਤ ਸਿੰਘ, ਭਿੰਦਰ ਸਿੰਘ ਰੰਗੂਆਣਾ ਆਦਿ ਮੋਹਤਵਰ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…