ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਵੱਲੋਂ ਮੁਬਾਰਕਪੁਰ ਵਿੱਚ ਘੱਗਰ ਦਰਿਆ ਦੇ ਪੁਲ ਦਾ ਉਦਘਾਟਨ

ਵਿਕਾਸ ਪੱਖੋਂ ਮੁਹਾਲੀ-ਚੰਡੀਗੜ੍ਹ ਤੋਂ ਪਿੱਛੇ ਨਹੀਂ ਰਹੇਗਾ ਹਲਕਾ ਡੇਰਾਬੱਸੀ: ਐਨ.ਕੇ. ਸ਼ਰਮਾ

ਅਕਾਲੀ-ਭਾਜਪਾ ਸਰਕਾਰ ਨੇ 5 ਸਾਲਾਂ ਦੌਰਾਨ 1600 ਕਰੋੜ ਰੁਪਏ ਖਰਚ ਕਰਕੇ ਹਲਕਾ ਡੇਰਾਬੱਸੀ ਦੀ ਬਦਲੀ ਨੁਹਾਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ/ਮੁਹਾਲੀ, 25 ਦਸੰਬਰ:
ਚੰਡੀਗੜ੍ਹ ਦੀ ਹਦੂਦ ਨਾਲ ਲਗਦਾ ਹਲਕਾ ਡੇਰਾਬੱਸੀ ਵਿਕਾਸ ਪੱਖੋਂ ਮੁਹਾਲੀ-ਚੰਡੀਗੜ੍ਹ ਤੋਂ ਪਿੱਛੇ ਨਹੀਂ ਰਹੇਗਾ। ਪਿਛਲੇ ਪੰਜ ਸਾਲਾਂ ਦੌਰਾਨ ਸੜਕਾਂ, ਪੁੱਲਾਂ, ਸਟਰੀਟ ਲਾਈਟਾਂ, ਸੀਵਰੇਜ, ਪੀਣ ਵਾਲੇ ਸਾਫ਼ ਸੁਥਰੇ ਪਾਣੀ ਅਤੇ ਵੱਖ-ਵੱਖ ਵਿਕਾਸ ਕਾਰਜਾਂ ਲਈ 1600 ਕਰੋੜ ਰੁਪਏ ਖਰਚ ਕਰਕੇ ਇਸ ਹਲਕੇ ਦੀ ਨੁਹਾਰ ਬਦਲੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਮੁਬਾਰਕਪੁਰ ਵਿਖੇ ਘੱਗਰ ਦਰਿਆ ’ਤੇ 3.21 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੁਲ-ਕਮ-ਕਾਜਵੇਅ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਡੇਰਾਬੱਸੀ ਹਲਕੇ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਹਲਕੇ ਦਾ ਬਹੁਪੱਖੀ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਮੁਬਾਰਕਪੁਰ ਵਿੱਚ ਘੱਗਰ ਦਰਿਆ ’ਤੇ ਪੁਲ-ਕਮ-ਕਾਜਵੇਅ ਬਣਾਇਆ ਜਾਵੇ। ਜਿਸ ਨੂੰ ਉਨ੍ਹਾਂ ਪਹਿਲ ਦੇ ਅਧਾਰ ’ਤੇ ਬਣਾ ਕੇ ਚਾਲੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੁਲ-ਕਮ-ਕਾਜਵੇਅ ਬਣਨ ਨਾਲ ਇਸ ਇਲਾਕੇ ਦੇ ਤਿੰਨ ਦਰਜ਼ਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਉਥੇ ਕਾਲਕਾ-ਅੰਬਾਲਾ ਜਾਣ ਲਈ ਦੂਰੀ ਵੀ ਘੱਟ ਜਾਵੇਗੀ ਅਤੇ ਟਰੈਫ਼ਿਕ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜੀਆਂ ਜਾਣਗੀਆਂ ਅਤੇ ਅਕਾਲੀ ਭਾਜਪਾ ਗੱਠਜੋੜ ਹੂੰਝਾਫੇਰ ਜਿੱਤ ਹਾਸਲ ਕਰੇਗਾ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ, ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਰਾਜਪੁੂਤ ਵਿਕਾਸ ਬੋਰਡ ਦੇ ਡਾਇਰੈਕਟਰ ਸੁਰਿੰਦਰ ਸਿੰਘ, ਮਾਰਕੀਟ ਕਮੇਟੀ ਡੇਰਾਬੱਸੀ ਦੇ ਚੇਅਰਮੈਨ ਚਾਂਦ ਰਾਣਾ, ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ, ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸ੍ਰੀ ਬੱਲੂਰਾਣਾ, ਸਰਕਲ ਪ੍ਰਧਾਨ ਡੇਰਾਬੱਸੀ ਜਥੇਦਾਰ ਰਜਿੰਦਰ ਸਿੰਘ ਈਸਾਪੁਰ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ, ਉੱਘੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ, ਯੂਥ ਆਗੂ ਜਸਪੀ੍ਰਤ ਲੱਕੀ, ਮਨਜੀਤ ਕੌਰ ਸਰਕਲ ਪ੍ਰਧਾਨ ਡੇਰਾਬੱਸੀ, ਬਲਵਿੰਦਰ ਕੌਰ ਈਸਾਪੁਰ ਸਮੇਤ ਡੇਰਾਬੱਸੀ ਤੇ ਜ਼ੀਰਕਪੁਰ ਦੇ ਕੌਂਸਲਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…