nabaz-e-punjab.com

ਦਲ-ਬਦਲੂ: ਅਕਾਲੀ ਸਮਰਥਕ ਜਸਬੀਰ ਸਿੰਘ ਆਪਣੇ ਸਾਥੀਆਂ ਸਣੇ ਕਾਂਗਰਸ ਵਿੱਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਚਡਿਆਲਾ ਸੂਦਾਂ ਵਿੱਚ ਅਕਾਲੀ ਸਮਰਥਕ ਜਸਬੀਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਸਬੀਰ ਸਿੰਘ ਤੇ ਉਸ ਸਾਥੀਆਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਸੁਆਗਤ ਕਤੀਾ ਤੇ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਵਾਇਆ।
ਇਸ ਤੋਂ ਪਹਿਲਾਂ ਅੱਜ ਕੈਬਨਿਟ ਮੰਤਰੀ ਸ੍ਰੀ ਸਿੱਧੂ ਨੇ ਪਿੰਡ ਕੰਬਾਲੀ, ਪਾਪੜੀ, ਮੋਟੇ ਮਾਜਰਾ, ਚੂਹੜ ਮਾਜਰਾ, ਮੌਜਪੁਰ, ਚਡਿਆਲਾ ਸੂਦਾਂ, ਪੱਤੜਾਂ, ਗਿੱਦੜਪੁਰ, ਸੈਦਪੁਰ ਤੇ ਸਵਾੜਾ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਜੋਨ ਮਨੌਲੀ ਤੋਂ ਉਮੀਦਵਾਰ ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਬਲੌਂਗੀ ਜੋਨ ਤੋਂ ਬੀਬੀ ਜਸਵਿੰਦਰ ਕੌਰ ਦੁਰਾਲੀ, ਸੰਮਤੀ ਜੋਨ ਮਨੌਲੀ ਤੋਂ ਗੁਰਦੀਪ ਸਿੰਘ ਬਾਸੀ, ਮੋਟੇ ਮਾਜਰਾ ਤੋਂ ਮਨਜੀਤ ਸਿੰਘ ਤੰਗੋਰੀ, ਭਾਗੋਮਾਜਰਾ ਤੋਂ ਬੀਬੀ ਬਲਜਿੰਦਰ ਕੌਰ ਅਤੇ ਲਾਂਡਰਾ ਜੋਨ ਤੋਂ ਬੀਬੀ ਸਤਵੰਤ ਕੌਰ ਲਾਂਡਰਾ ਨੂੰ ਜੇਤੂ ਬਣਾਉਣ ਦੀ ਅਪੀਲ ਕੀਤੀ ।
ਚੋਣ ਮੀਟਿੰਗਾ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਪਿੰਡਾ ਅੰਦਾ ਕਾਂਗਰਸ ਪਾਰਟੀ ਦੀ ਚੜ੍ਹਤ ਵੇਖ ਕੇ ਅਕਾਲੀ ਉਮੀਦਵਾਰ ਬੁਰ੍ਹੀ ਤਰ੍ਹਾਂ ਘਬਰਾ ਗਏ ਹਨ। ਲੋਕਾਂ ਅੰਦਰ ਅਕਾਲੀ ਦਲ ਵਿਰੁੱਧ ਭਾਰੀ ਗੁੱਸੇ ਕਾਰਨ ਅਕਾਲੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚੋਂ ਭੱਜਣ ਲਈ ਕੋਈ ਰਾਹ ਨਹੀਂ ਲੱਭ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਿਲ ਰਹੇ ਭਰਵੇਂ ਸਹਿਯੋਗ ਦੀ ਬਦੌਲਤ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ ਅਤੇ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਾਂਗ ਲੱਕ ਤੋੜਵੀ ਹਾਰ ਨਸੀਬ ਹੋਵੇਗੀ ।
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਮਨਜਤੀ ਸਿੰਘ ਤੰਗੋਰੀ, ਸਤਪਾਲ ਕੰਬਾਲੀ, ਸੁਖਜਿੰਦਰ ਸਿੰਘ ਸੰਧੂ ਕੰਬਾਲੀ, ਗੁਰਜੀਤ ਸਿੰਘ ਪਾਪੜੀ, ਜਸਵਿੰਦਰ ਸਿੰਘ ਪੱਪਾ ਗਿੱਦਗੜਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਸੈਦਪੁਰ, ਜਸਵੰਤ ਸਿੰਘ ਸਾਬਕਾ ਸਰਪੰਚ ਗਿੱਦੜਪੁਰ, ਬਲਬੀਰ ਸਿੰਘ ਸਾਬਕਾ ਸਰਪੰਚ ਮੌਜਪੁਰ, ਹਰਨੈਬ ਸਿੰਘ ਸਾਬਕਾ ਸਰਪੰਚ ਪੱਤੜਾਂ, ਅਵਤਾਰ ਸਿੰਘ ਭਰਪੂਰ ਸਿੰਘ ਸਾਬਕਾ ਸਰਪੰਚ ਚਡਿਆਲਾ, ਰੀਟਾ ਰਾਣੀ, ਐਸ.ਕੇ. ਸੂਦ ਸਾਬਕਾ ਜਿਲ੍ਹਾ ਅਟਾਰਨੀ, ਸਵਰਨ ਸਿੰਘ ਘੋਲਾ ਸਾਬਕਾ ਸਰਪੰਚ ਸੋਏ ਮਾਜਰਾ, ਹਰਚਰਨ ਸਿੰਘ ਗਿੱਲ ਲਾਂਡਰਾ ਤੋਂ ਇਲਾਵਾ ਵੱੜੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…