nabaz-e-punjab.com

ਅਕਾਲੀ ਵਰਕਰਾਂ ਨੇ ਚੰਦੂਮਾਜਰਾ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦਾ ਪੁਤਲਾ ਸਾੜਿਆ

ਕਾਂਗਰਸ ਸਰਕਾਰ ਸਿੱਖਾਂ ਅੰਦਰ ਖਾਨਾਜੰਗੀ ਕਰਵਾਉਣ ਚਾਹੁੰਦੀ ਹੈ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਮੁਹਾਲੀ ਦੇ ਦੁਸਹਿਰਾ ਗਰਾਊਡ ਵਿਖੇ ਕਾਂਗਰਸ ਸਰਕਾਰ ਦਾ ਪੁਤਲਾ ਫੂਕਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਗੱਲ ਜੱਗ-ਜ਼ਾਹਰ ਹੋ ਚੁੱਕੀ ਹੈ ਕਿ ਕਾਂਗਰਸ ਸਰਕਾਰ ਆਪਣੀਆਂ ਖ਼ਾਮੀਆਂ ਨੂੰ ਛੁਪਾਉਣ ਲਈ ਜਿਵੇਂ ਕਿ 1984 ਵਿੱਚ ਸ਼੍ਰੀ ਆਕਾਲ ਤਖ਼ਤ ਸਾਹਿਬ ਤੇ ਹਮਲਾ, ਨੌਜਵਾਨਾਂ ਨੂੰ ਦਿੱਤਾ ਨੌਕਰੀਆਂ ਦਾ ਝੂਠਾ ਝਾਸਾਂ, ਕਿਸਾਨ ਨੂੰ ਕਰਜ਼ਾ ਮੁਆਫ਼ੀ ਦੇ ਝੂਠਾ ਲਾਰਾ ਲਾਉਣ ਆਦਿ ਅਨੇਕ ਖ਼ਾਮੀਆਂ ਤੋਂ ਧਿਆਨ ਭਟਕਾਉਣ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਰੀਏ ਸਿੱਖ ਪੰਥ ਨਾਲ ਬਹੁਤ ਹੀ ਗੰਭੀਰ ਖੇਡ ਖੇਡ ਰਹੀ ਹੈ । ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁਆਰਾ ਰਿਪੋਰਟ ਤਿਆਰ ਕਰਨ ਦਾ ਮਨਸੂਬਾ ਸਿਰਫ ਸਿੱਖਾਂ ਅੰਦਰ ਖਾਨਾਜੰਗੀ ਕਰਵਾਉਣ ਹੈ। ਇਸ ਸਮੇਂ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਿੱਖ ਸੰਸਥਾਵਾਂ ਨੂੰ ਖੋਰਾ ਲਾਉਣ ਅਤੇ ਸ਼੍ਰੋਮਣੀ ਕਮੇਟੀ ਨੂੰ ਖਤਮ ਕਰਨ ਲਈ ਆਪਣੀਆਂ ਪੁਰਾਣੀਆਂ ਆਦਤਾਂ ਤੇ ਉਤਰ ਆਈ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ 84 ਦਾ ਸਮਾਂ ਯਾਦ ਕਰਦਿਆਂ ਬਹੁਤ ਹੀ ਭਾਵਕਾ ਸ਼ਬਦਾਂ ਵਿੱਚ ਕਿਹਾ ਕਿ ਜੋ ਇੰਦਰਾ ਗਾਂਧੀ 1984 ਵਿੱਚ ਫੌਜ ਦੁਆਰਾ ਟੈਕਾਂ, ਤੋਪਾਂ ਚੜ੍ਹਾ ਕਿ ਖਾਲਸਾ ਪੰਥ ਦੇ ਹਿਰਦੇ ਚੋਂ ਸ਼੍ਰੀ ਆਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਨਹੀ ਮਿਟਾ ਸਕੀ, ਅੱਜ ਕਾਂਗਰਸ ਨੇ ਉਹ ਸਭ ਰਣਜੀਤ ਕਮਿਸ਼ਨ ਨੂੰ ਮੋਹਰਾ ਬਣਾ ਕੇ ਆਪਣੀਆ ਰਾਜਸ਼ੀਆਂ ਰੋਟੀਆਂ ਛੇਕਣ ਲਈ ਖੇਡ ਖੇਡ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਅੰਦਰ ਹੋਈ ਚਰਚਾ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਤੀ ਗਈ ਨੀਵੇਂ ਪੱਧਰ ਦੀ ਸ਼ਬਦਾਵਾਲੀ ਨੇ ਜਿੱਥੇ ਵਿਧਾਨ ਸਭਾ ਵਰਗੇ ਪਵਿੱਤਰ ਸਦਨ ਨੂੰ ਸੱਟ ਮਾਰੀ, ਉੱਥੇ ਹੀ ਦੇਸ਼ ਵਿਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਸ਼ਰਮਸਾਰ ਕੀਤਾ।
ਇਸ ਸਮੇਂ ਚੰਦੂਮਾਜਰਾ ਨੇ ਕਿਹਾ ਕਿ ਜਿਹੜੇ ਵਿਅਕਤੀ ਵਿਧਾਨ ਸਭਾ ਦੇ ਮੈਂਬਰ ਹੀ ਨਹੀ ਹਨ ਉਹਨਾਂ ਬਾਰੇ ਵਿਧਾਨ ਸਭਾ ਵਿੱਚ ਬੋਲਣਾ ਕਾਨੂੰਨੀ ਮਾਨਤਾਵਾਂ ਦੇ ਵਿਰੁੱਧ ਹੈ। ਇਸ ਸਮੇਂ ਉਹਨਾਂ ਕਿਹਾ ਕਿ ਵਿਧਾਨ ਸਭਾ ਸ਼ੈਸਨ ਦਾ ਇਹ ਦਿਨ ਸਿੱਖ ਪੰਥ ਲਈ ‘ਕਾਲੇ ਦਿਨ‘ ਵਜੋਂ ਪ੍ਰਤੀਤ ਹੁੰਦਾ ਹੈ ਕਿਉਂ ਕਿ ਇਸ ਦਿਨ ਸਿੱਖ ਪੰਥ ਦੀਆਂ ਸਰਵਉੱਚ ਅਤੇ ਸ਼ਰਮੋਰ ਸੰਸਥਾਵਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਸਿੱਖ ਪੰਥ ਦੇ ਸਭ ਤੋਂ ਉੱਚੇ ਅਤੇ ਪਵਿੱਤਰ ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੱਕ ਨੂੰ ਨਹੀ ਬਖਸ਼ਿਆ ਗਿਆ, ਕਾਂਗਰਸ ਸਰਕਾਰ ਨੇ ਪੂਰੇ ਸਿੱਖ ਪੰਥ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ। ਇਸ ਸਮੇਂ ਉਹਨਾਂ ਕਾਂਗਰਸ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੂੰ ਬੀਤੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿਉ ਕਿ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਵਾਲੀਆਂ ਚਾਲਾਂ ਭਵਿੱਖ ਵਿੱਚ ਕਾਂਗਰਸ ਲਈ ਮਹਿੰਗੀਆਂ ਸਾਬਤ ਹੋ ਸਕਦੀਆਂ ਹਨ।
ਇਸ ਸਮੇਂ ਚੰਦੂਮਾਜਰਾ ਨੇ ਵਿਧਾਨ ਸਭਾ ਸਪੀਕਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਜਿੱਥੇ ਸਪੀਕਰ ਦਾ ਕੰਮ ਵਿਧਾਨ ਸਭਾ ਦੀ ਮਿਰਾਅਦ ਦੀ ਉਲੰਘਣਾ ਕਰਨ ਵਾਲਿਆ ਨੂੰ ਰੋਕਣਾ ਹੁੰਦਾ ਹੈ, ਉੱਥੇ ਹੀ ਸਪੀਕਰ ਇਹ ਸਭ ਆਪਣੀਆਂ ਅੱਖਾਂ ਸਾਹਮਣੇ ਤਮਾਸ਼ਾ ਬਣਾ ਕੇ ਦੇਖਦਾ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਦੁਆਰਾ ਸਭਾ ਅੰਦਰ ਇਸ ਤਰ੍ਹਾਂ ਦੀ ਕਾਰਵਾਈ ਨੇ ਲੋਕ ਰਾਜੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ।
ਇਸ ਮੌਕੇ ਹਲਕਾ ਇੰਚਾਰਜ਼ ਤੇਜਿੰਦਰਪਾਲ ਸਿੰਘ ਸਿੱਧੂ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਬੜਾ, ਪਰਮਜੀਤ ਸਿੰਘ ਕਾਹਲੋਂ, ਪਰਮਿੰਦਰ ਸਿੰਘ ਸੋਹਣਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਕੰਵਲਜੀਤ ਸਿੰਘ ਰੂਬੀ, ਕਰਤਾਰ ਸਿੰਘ ਤਸਬੰਲੀ, ਅਵਤਾਰ ਸਿੰਘ ਵਾਲੀਆ, ਗੁਰਮੁੱਖ ਸਿੰਘ ਸੋਹਲ, ਸੁਰਿੰਦਰ ਰੋਡਾ, ਆਰ.ਪੀ. ਸ਼ਰਮਾ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਕਸ਼ਮੀਰ ਕੌਰ, ਸੁਖਦੇਵ ਸਿੰਘ ਪਟਵਾਰੀ, ਪਰਵਿੰਦਰ ਸਿੰਘ ਤਸਿੰਬਲੀ ਆਦਿ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…