nabaz-e-punjab.com

ਅਕਾਲੀ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪ੍ਰਗਟਾਇਆ ਪੂਰਨ ਭਰੋਸਾ

ਦਿੱਲੀ ਵਿੱਚ ਜੰਤਰ ਮੰਤਰ ਦੇ ਬਾਹਰ ਕੀਤੀ ਜਾਣ ਵਾਲੀ ਰੈਲੀ ਇਤਿਹਾਸਕ ਹੋਵੇਗੀ: ਬੀਬੀ ਸੰਧੂ

ਕਰਨੈਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 30 ਅਕਤੂਬਰ:
ਅੱਜ ਇੱਥੇ ਅਕਾਲੀ ਦਲ ਸਰਕਲ ਮੋਰਿੰਡਾ ਦੀ ਮੀਟਿੰਗ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜੋ ਸਹੀ ਮਾਇਨੇ ਵਿੱਚ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰਦੀ ਆ ਰਹੀ ਹੈ। ਉਹਨਾਂ ਪੰਜਾਬ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਨੇ ਪੰਜਾਬੀਆਂ ਨਾਲ ਚੋਣ ਵਾਹਦੇ ਪੂਰੇ ਕਰਕੇ ਧੋਖਾ ਕੀਤਾ ਹੈ ਇਸ ਲਈ ਪੰਜਾਬ ਦੇ ਲੋਕ ਹੁਣ ਇਸ ਨੂੰ ਮੁਆਫ਼ ਨਹੀਂ ਕਰਨਗੇ।
ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 3 ਨਵੰਬਰ ਨੂੰ ਦਿੱਲੀ ਜੰਤਰ ਮੰਤਰ ਵਿੱਚ 1984 ਦੇ ਦੰਗਿਆਂ ਦੇ ਦੋਸੀਆਂ ਨੂੰ ਸਜ਼ਾ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਰੋਸ ਧਰਨਾ ਇਤਹਾਸਕ ਹੋਵੇਗਾ। ਉਹਨਾਂ ਇਸ ਰੋਸ ਧਰਨੇ ਵਿੱਚ ਸਾਮਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਮੋਕੇ ਬੀਬੀ ਸੰਧੂ ਅਕਾਲੀ ਦਲ ਵਲੋ ਬਲਾਕ ਸੰਮਤੀ ਤੇ ਜਿਲਾ ਪ੍ਰੀਸਦ ਦੀਆਂ ਚੌਣਾ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਰਤਨਗੜ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਕੌਸਲਰ ਅਮ੍ਰਿਤਪਾਲ ਸਿੰਘ ਖੱਟੜਾ, ਕੌਸਲਰ ਜਗਪਾਲ ਸਿੰਘ ਜੋਲੀ, ਸਰਕਲ ਮੋਰਿੰਡਾ ਦਿਹਾਤੀ ਦੇ ਪ੍ਰਧਾਨ ਜੁਗਰਾਜ ਸਿੰਘ ਮਾਨਖੇੜੀ,ਸ਼ਹਿਰੀ ਪ੍ਰਧਾਨ ਹਰਜੀਤ ਸਿੰਘ ਕੰਗ,ਯੂਥ ਵਿੰਗ ਦੇ ਪ੍ਰਧਾਨ ਦਵਿੰਦਰ ਸਿੰਘ ਮਝੈਲ, ਹਰਚੰਦ ਸਿੰਘ ਡੂਮਛੇੜੀ, ਜਸਵਿੰਦਰ ਸਿੰਘ ਛੋਟੂ, ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਅਮਰਿੰਦਰ ਸਿੰਘ ਹੈਲੀ, ਕੁਲਵਿੰਦਰ ਸਿੰਘ ਭਾਗੋਵਾਲ, ਰਜਿੰਦਰ ਸਿੰਘ ਬਡਵਾਲੀ, ਜਗਵਿੰਦਰ ਸਿੰਘ ਪੰਮੀ, ਬਲਦੇਵ ਸਿੰਘ ਚੱਕਲ, ਸੁਖਬੀਰ ਸਿੰਘ ਯੂ.ਕੇ, ਬੀਬੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸਰਕਲ ਮੋਰਿੰਡਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…