nabaz-e-punjab.com

ਪੁਲੀਸ ਵਧੀਕੀਆਂ ਦੇ ਖ਼ਿਲਾਫ਼ ਅਕਾਲੀ ਵਰਕਰਾਂ ਨੇ ਬ੍ਰਹਮਪੁਰਾ ਦੀ ਅਗਵਾਈ ਹੇਠ ਥਾਣਾ ਘੇਰਿਆ

ਕੈਪਟਨ ਸਰਕਾਰ ਦੀ ਸਿਆਸੀ ਬਦਲਾਖੋਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ: ਬ੍ਰਹਮਪੁਰਾ

ਨਬਜ਼-ਏ-ਪੰਜਾਬ ਬਿਊਰੋ, ਤਰਨ ਤਾਰਨ, 16 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਮੀਡੀਆ ਸਲਾਕਹਾਰ ਦਮਨਜੀਤ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਸੂਬਾ ਸਰਕਾਰ ਦੇ ਇਸ਼ਾਰੇ ’ਤੇ ਪੰਜਾਬ ਪੁਲੀਸ ਵੱਲੋਂ 12 ਅਕਾਲੀ ਵਰਕਰਾਂ ਜਿਨ੍ਹਾਂ ’ਚ 6 ਅੌਰਤਾ ਅਤੇ 5 ਪੁਰਸ਼ਾਂ ਦੇ ਵਿਰੁੱਧ ਝੂਠੇ, ਨਕਲੀ ਅਤੇ ਫਰਜ਼ੀ ਪਰਚੇ ਕਰਕੇ ਉਨ੍ਹਾਂ ਨੂੰ ਘਰਾਂ ਤੋਂ ਚੁੱਕ ਕੇ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਇਸ ਨਾਦਰਸ਼ਾਹੀ ਕਾਰਵਾਈ ਪੁਲੀਸ ਵੱਲੋਂ ਖਡੂਰ ਸਾਹਿਬ ਦੇ ਮੌਜੂਦਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਇਸ਼ਾਰੇ ’ਤੇ ਕੀਤੀ ਗਈ। ਇਹ ਉਪਰੋਕਤ ਅਕਾਲੀ ਵਰਕਰ ਪਿੰਡ ਵਰ੍ਹਿਆ ਤਰਨ ਤਾਰਨ ਦੇ ਵਸਨੀਕ ਹਨ। ਜਿਸ ਦੇ ਰੋਸ ਵਜੋਂ ਅੱਜ ਤਕਰੀਬਨ 4 ਤੋਂ 5 ਹਜਾਰ ਅਕਾਲੀ ਵਰਕਰਾਂ ਨੇ ਜੱਥੇ: ਰਣਜੀਤ ਸਿੰਘ ਬ੍ਰਹਮਪੂਰਾ ਮੈਂਬਰ ਪਾਰਲੀਮੈਂਟ ਅਤੇ ਰਵਿੰਦਰ ਸਿੰਘ ਬ੍ਰਹਮਪੂਰਾ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਦੀ ਅਗਵਾਈ ਹੇਠ ਚੌਲਾ ਸਾਹਿਬ ਪੁਲੀਸ ਥਾਣੇ ਦੇ ਬਾਹਰ ਧਰਨਾ ਲਗਾ ਕੇ ਥਾਣਾ ਘੇਰਿਆ।
ਇਹ ਧਰਨਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਾਰੀ ਰਿਹਾ ਅਤੇ ਇਸ ਦੌਰਾਨ ਅਕਾਲੀ ਵਰਕਰਾਂ ਅਤੇ ਆਗੂਆ ਨੇ ਪੂਰਜੋਰਦਾਰ ਸ਼ਬਦਾ ਵਿਚ ਪੰਜਾਬ ਕਾਂਗਰਸ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਨੱਖੇਦੀ ਕੀਤੀ। ਇਸ ਮੌਕੇ ’ਤੇ ਏਡੀਸੀ ਤਰਨ ਤਾਰਨ ਸੰਦੀਪ ਰਿਸ਼ੀ, ਐਸਡੀਐਮ ਅਮਨਦੀਪ ਕੌਰ, ਐਸਪੀ ਤਿਲਕ ਰਾਜ ਅਤੇ ਹੋਰ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਿਨ੍ਹਾਂ ਦੇ ਧਿਆਨ ਵਿੱਚ ਧਰਨਾ ਦੇ ਰਹੇ ਆਗੂਆ ਨੇ ਪੁਲਿਸ ਦੀ ਧੱਕੇਸ਼ਾਹੀ ਅਤੇ ਹੈਂਕੜਬਾਜੀ ਦੀ ਕਾਰਵਾਈ ਬਿਆਨ ਕੀਤੀ ਅਤੇ ਪ੍ਰਸ਼ਾਸ਼ਨ ਵੱਲੋ ਅਕਾਲੀ ਦਲ ਦਾ ਵੱਡਾ ਇਕੱਠ ਵੇਖਦਿਆ ਹੋਇਆ ਉਪਰੋਕਤ ਅਕਾਲੀ ਵਰਕਰਾਂ ਵਿਰੁੱਧ ਹੋਈ ਨਾਜਾਇਜ਼ ਧੱਕੇਸ਼ਾਹੀ ਅਤੇ ਝੂਠੇ ਪਰਚੇ ਰੱਦ ਕੀਤੇ ਗਏ ਅਤੇ ਉਨਾਂ ਵਿਅਕਤੀਆ ਨੂੰ ਰਿਹਾ ਕੀਤਾ ਗਿਆ। ਇਹ ਇਕ ਅਕਾਲੀ ਦਲ ਬਹੁਤ ਵੱਡੀ ਜਿਤ ਹੈ ਅਤੇ ਇਹ ਅਕਾਲੀ ਦਲ ਦੀ ਹੋਈ ਜਿਤ ਕਾਂਗਰਸ ਸਰਕਾਰ ਦੇ ਮੂੰਹ ’ਤੇ ਚਪੇੜ ਹੈ।
ਇਥੇ ਇਹ ਵੀ ਵਰਣਨਯੋਗ ਹੈ ਕਿ ਨਿਜਾਇਜ ਤੌਰ ਤੇ ਜੋ ਅੌਰਤਾਂ ਨੂੰ ਚੁੱਕਿਆ ਗਿਆ ਉਸ ਵੇਲੇ ਕੋਈ ਵੀ ਲੇਡੀਜ ਪੁਲਿਸ ਦਾ ਕਰਮਚਾਰੀ ਮਾਜੂੌਦ ਨਹੀ ਸੀ ਅਤੇ ਪੁਲਿਸ ਵੱਲੋ ਉਨਾਂ ਨਾਲ ਘੁਟਮਾਰ ਵੀ ਕੀਤੀ ਗਈ ਇਸ ਤੋ ਸਪੱਸ਼ਟ ਹੈ ਕਿ ਕਾਂਗਰਸ ਰਾਜ ਵਿਚ ਕਾਨੂੰਨ ਦੀਆਂ ਸ਼ਰੇਆਮ ਧੱਜੀਆ ਉਡਾਈਆ ਜਾ ਰਹੀਆ ਹਨ ਅਤੇ ਜੰਗਲ ਰਾਜ ਦੀ ਤਰ੍ਹਾਂ ਹਲਾਤ ਬਣੇ ਹੋਏ ਹਨ।
ਐਮਪੀ ਰਣਜੀਤ ਸਿੰਘ ਬ੍ਰਹਮਪੂਰਾ ਅਤੇ ਰਵਿੰਦਰ ਸਿੰਘ ਬ੍ਰਹਮਪੂਰਾ ਸਾਬਕਾ ਐਮਐਲਏ ਜਿਨ੍ਹਾਂ ਨੇ ਮੀਡੀਆ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦਿਆ ਹੋਇਆ ਦੱਸਿਆ ਕਿ ਪੰਜਾਬ ਕਾਂਗਰਸ ਸਰਕਾਰ ਲੀਡਰਾਂ ਅਤੇ ਵਰਕਰਾਂ ਨੂੰ ਇਹ ਸਾਫ ਸ਼ਬਦਾ ਵਿਚ ਕਿਹਾ ਕਿ ਉਹ ਅਕਾਲੀ ਵਰਕਰਾਂ ਵਿਰੁੱਧ ਅਜਿਹੀਆਂ ਕੋਜੀਆ ਅਤੇ ਬਦਲਾ ਲਊ ਨੀਤੀਆਂ ਬੰਦ ਕਰ ਦੇਣ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਪੰਜਾਬ ਕਾਂਗਰਸ ਸਰਕਾਰ ਨੂੰ ਭੁਗਤਨੇ ਪੈਣਗੇ ਜੇਕਰ ਪੰਜਾਬ ਵਿਚ ਕਾਨੂੰਨ ਵਿਵਸਥਾ ਵਿਗੜਦੀ ਹੈ ਇਸ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਕਾਂਗਰਸੀ ਆਗੂ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…