nabaz-e-punjab.com

ਪੰਜਾਬ ‘ਚ ਵੇਚੀ ਜਾ ਰਹੀ ਹੈ ਘਟੀਆ ਦਰਜੇ ਦੀ ਸ਼ਰਾਬ

ਲੇਬਲ ‘ਤੇ ਦਿੱਤੀ ਜਾਣਕਾਰੀ ਨਾਲ ਮੇਲ ਨਹੀਂ ਖਾਂਦੀ ਅਲਕੋਹਲ ਦੀ ਮਾਤਰਾ

ਕਈ ਬਰਾਂਡਾਂ ਦੀ ਸ਼ਰਾਬ ਵਿੱਚ ਪਾਏ ਗਏ ਸਸਪੈਂਡਡ ਮੈਟਰ ਦੇ ਕਣ

ਫੂਡ ਸੇਫਟੀ ਕਮਿਸ਼ਨਰ ਨੇ ਠੇਕੇਦਾਰਾਂ ਨੂੰ ਦਿੱਤੀ ਚੇਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਫਰਵਰੀ:
ਸ਼ਰਾਬ ਦੇ ਕਈ ਬਰਾਂਡਾਂ ਵੱਲੋਂ ਸੂਬੇ ਵਿੱਚ ਘਟੀਆ ਦਰਜੇ ਦੀ ਸ਼ਰਾਬ ਵੇਚੀ ਜਾ ਰਹੀ ਹੈ ਕਿਉਂ ਜੋ ਸ਼ਰਾਬ ਵਿੱਚ ਮੌਜੂਦ ਅਲਕੋਹਲ ਦੀ ਮਾਤਰਾ 2 ਤੋਂ 12 ਫੀਸਦ ਘੱਟ ਪਾਈ ਗਈ ਹੈ, ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ.ਐਸ ਪੰਨੂ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਡਾਇਰੈਕਟੋਰੇਟ, ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਨੇ ਸੂਬੇ ਵਿੱਚ ਵੇਚੀ ਜਾ ਰਹੀ ਦੇਸੀ ਸ਼ਰਾਬ ਅਤੇ ਭਾਰਤ ਦੀ ਬਣੀ ਵਿਦੇਸ਼ੀ ਸ਼ਰਾਬ(ਆਈ.ਐਮ.ਐਫ.ਐਲ) ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਕਈ ਬਰਾਂਡਾਂ ਵੱਲੋਂ ਲੇਬਲ ‘ਤੇ ਦਰਸਾਈ ਜਾਣਕਾਰੀ ਮੁਤਾਬਕ ਅਲਕੋਹਲ ਦੀ ਮਾਤਰਾ ਵਾਲੀ ਸ਼ਰਾਬ ਨਹੀਂ ਵੇਚੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਬਰਾਂਡ ਸਸਪੈਂਡਡ ਮੈਟਰ ਦੇ ਕਣਾਂ ਵਾਲੀ ਸ਼ਰਾਬ ਵੀ ਵੇਚ ਰਹੇ ਹਨ।
ਦੇਸੀ ਤੇ ਵਿਦੇਸ਼ੀ ਸ਼ਰਾਬ ਦੇ ਠੇਕੇਦਾਰਾਂ ਅਤੇ ਸ਼ਰਾਬ ਉਤਪਾਦਕਾਂ ਨੂੰ ਤਾੜਨਾ ਕਰਦਿਆਂ ਸ੍ਰੀ ਪੰਨੂ ਨ ਕਿਹਾ ਬੋਤਲ ‘ਤੇ ਲੱਗੇ ਲੇਬਲ ਅਨੁਸਾਰ ਸ਼ਰਾਬ ਦੀ ਗੁਣਵੱਤਾ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਬੋਤਲ ਦੇ ਲੇਬਲ ‘ਤੇ ਦਰਸਾਏ ਵੇਰਵਿਆਂ ਤੇ ਫੂਡ ਸੇਫਟੀ ਤੇ ਸਟੈਂਡਰਡ ਐਕਟ,2006 ਤਹਿਤ ਨਿਸ਼ਚਤ ਮਾਪਦੰਡਾਂ ਮੁਤਾਬਕ ਹੀ ਸ਼ਰਾਬ ਦੀ ਵਿਕਰੀ ਹੋਣੀ ਚਾਹੀਦੀ ਹੈ।
ਉਨ•ਾਂ ਕਿਹਾ ਕਿ ਖਰੜ ਵਿੱਚ ਸਟੇਟ ਫੂਡ ਲੈਬ ਹਰ ਕਿਸਮ ਦੀ ਸ਼ਰਾਬ ਦੀ ਕਵਾਲਟੀ ਦੀ ਜਾਂਚ ਕਰਨ ਲਈ ਸਮਰੱਥ ਹੈ। ਉਨ•ਾਂ ਇਹ ਵੀ ਕਿਹਾ ਕਿ ਸਮਾਜਿਕ ਸਮਾਗਮਾਂ ਦੌਰਾਨ ਸ਼ਰਾਬ ਦੀ ਵੱਧ ਵਰਤੋਂ ਕਰਨ ਵਾਲੇ ਲੋਕਾਂ ਨੂੰ, ਸਟੇਟ ਫੂਡ ਲੈਬ ਖਰੜ ਜਾਂ ਬਾਇਓਤਕਨਾਲੋਜੀ ਇਨਕਿਉਬੇਟਰ ਲੈਬ, ਫੇਜ਼ -5, ਮੋਹਾਲੀ ਤੋਂ ਜਾਂਚ ਕਰਵਾਕੇ ਹੀ ਸ਼ਰਾਬ ਵਰਤਣੀ ਚਾਹੀਦੀ ਹੈ।
ਸ੍ਰੀ ਪੰਨੂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕਵਾਲਟੀ ਦੇ ਖਾਣ ਤੇ ਪੀਣ ਵਾਲੇ ਪਦਾਰਥਾਂ ਦੀ ਪ੍ਰਾਪਤੀ ਲੋਕਾਂ ਦਾ ਅਧਿਕਾਰ ਹੈ ਅਤੇ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕਿਸਮ ਤੇ ਵਧੀਆ ਦਰਜੇ ਦੇ ਖਾਧ-ਪਦਾਰਥ ਮੁਹੱਈਆ ਕਰਾਉਣਾ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਵਿਭਾਗ ਦੀ ਜਿੰਮੇਵਾਰੀ ਹੈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …