Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਦੀ ਮੁਸਤੈਦੀ ਕਾਰਨ ਸੂਬੇ ਵਿੱਚ ਲਾਂਬੂ ਲੱਗਣ ਤੋਂ ਬਚਾਅ ਰਿਹਾ: ਨਿਸ਼ਾਂਤ ਸ਼ਰਮਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ: ਸ਼ਿਵ ਸੈਨਾ ਹਿੰਦ ਦੀ ਇਕ ਮੀਟਿੰਗ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜਾ ਦੇਣ ਵਾਲੇ ਦਿਨ ਤੋੱ ਲੈ ਕੇ ਅੱਜ ਤੱਕ ਪੰਜਾਬ ਵਿਚ ਇਕ ਦੋ ਨਿਕੀਆਂ ਘਟਨਾਂਵਾਂ ਵਾਪਰਨ ਤੋੱ ਇਲਾਵਾ ਸ਼ਾਂਤੀ ਰਹੀ ਹੈ, ਇਸ ਸ਼ਾਂਤੀ ਦਾ ਕਾਰਨ ਪੰਜਾਬ ਪੁਲੀਸ ਵਲੋੱ ਕੀਤੀ ਗਈ ਪੂਰਨ ਸਖਤੀ ਹੈ, ਜਿਸ ਲਈ ਪੰਜਾਬ ਪੁਲੀਸ ਵਧਾਈ ਦੀ ਹੱਕਦਾਰ ਹੈ। ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਮਾਮਲੇ ਵਿਚ ਚੌਕਸ ਰਹਿੰਦਿਆਂ ਪੰਜਾਬ ਪੁਲੀਸ ਦੇ ਅਫ਼ਸਰਾਂ ਅਤੇ ਜਵਾਨਾਂ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖੀ, ਗੁਰਮੀਤ ਰਾਮ ਰਹੀਮ ਦੇ ਸਮਰਥਕਾਂ ਨੂੰ ਹਿੰਸਾ ਕਰਨ ਤੋਂ ਰੋਕਿਆ, ਡੇਰਾ ਪ੍ਰੇਮੀਆਂ ਦੀ ਹਿੰਸਾ ਫੈਲਾਉਣ ਦੀਆਂ ਯੋਜਨਾਵਾਂ ਨੂੰ ਫੇਲ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਹਿੰਸਕ ਘਟਨਾਂਵਾਂ ਨੂੰ ਲੈ ਕੇ ਕਾਫੀ ਡਰ ਬੈਠਿਆ ਹੋਇਆ ਸੀ ਪਰ ਪੰਜਾਬ ਪੁਲੀਸ ਦੀ ਮੁਸਤੈਦੀ ਨੇ ਲੋਕਾਂ ਦਾ ਡਰ ਦੂਰ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਪੰਜਾਬ ਵਿਚ ਗੈਂਗਸਟਰਾਂ ਅਤੇ ਹੋਰ ਹਿੰਸਾ ਫੈਲਾਂਉਣ ਵਾਲੇ ਗੁੰਡਾ ਅਨਸਰਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਵਾਸੀ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਹਿਮਾਚਲ ਪ੍ਰਧਾਨ ਜਗਦੀਪ ਰਾਣਾ, ਸੀਨੀਅਰ ਆਗੂ ਸੰਜਯ ਬੇਰੀ, ਚੇਅਰਮੈਨ ਰਜਿੰਦਰ ਧਾਲੀਵਾਲ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ