Share on Facebook Share on Twitter Share on Google+ Share on Pinterest Share on Linkedin ਆਲ ਇੰਡੀਆ ਕਾਰ ਐਸੋਸੀਏਸ਼ਨ ਦੀ ਸਾਲਾਨਾ ਡੀਲਰ ਮੀਟ ਦਾ ਆਯੋਜਨ ਜੀਐਸਟੀ, ਸਟੇਟ ਟੈਕਸ ’ਤੇ ਟਰੇਡ ਸਰਟੀਫਿਕੇਟ ਦੇ ਮੁੱਦਿਆਂ ਉੱਤੇ ਹੋਈ ਚਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ: ਜੀਐਸਟੀ, ਸਟੇਟ ਟੈਕਸ, ਐਨੳਸੀ ਅਤੇ ਟਰੇਡ ਸਰਟੀਫਿਕੇਟ ਵਰਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੀ ਸਲਾਨਾ ਡੀਲਰ ਮੀਟ ਪ੍ਰੋਗਰਾਮ ਖਰੜ-ਚੰਡੀਗੜ੍ਹ ਰੋਡ ’ਤੇ ਬਣੇ ਦਾਉਂ ਦਫਤਰ ਵਿੱਚ ਕਰਵਾਇਆ ਗਿਆ। ਡੀਲਰ ਮੀਟ ’ਚ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਜੇ.ਐਸ.ਨਿਉਲ ਵੀ ਹਾਜ਼ਿਰ ਸਨ। ਡੀਲਰ ਮੀਟ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਪ੍ਰਧਾਨ ਜੇ.ਐਸ.ਨਿਉਲ ਨੇ ਕਿਹਾ ਕਿ ਕਾਰ ਡੀਲਰ ਐਸੋਸੀਏਸ਼ਨ ਵਿੱਚ ਸੈਕਿੰਡ ਹੈਂਡ ਕਾਰ ਸੇਲ ਪਰਚੇਜ ਨਾਲ ਜੁੜੇ ਵਪਾਰੀ ਹੀ ਹਿੱਸੇਦਾਰ ਹਨ। ਕਾਰ ਡੀਲਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਹੀ ਸਲਾਨਾ ਮੀਟਿੰਗ ਰੱਖੀ ਗਈ ਸੀ। ਮੀਟਿੰਗ ’ਚ ਜੀਐਸਟੀ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੈਕਿੰਡ ਹੈਂਡ ਕਾਰ ਉੱਤੇ ਸਰਕਾਰ ਵੱਲੋਂ 28 ਫੀਸਦੀ ਜੀਐਸਟੀ ਅਤੇ 22 ਫੀਸਦੀ ਸੈਸ ਲਾਇਆ ਗਿਆ ਸੀ ਜਿਸ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਉਨ੍ਹਾਂ ਦੇ ਅਹੁਦੇਦਾਰਾਂ ਵੱਲੋਂ ਮੁਲਾਕਾਤ ਕਰ ਇਸ ਨੂੰ ਸੁਧਾਰਣ ਦੀ ਅਪੀਲ ਕੀਤੀ ਗਈ ਸੀ। ਜਿਸ ਦੇ ਚਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਛੋਟੀ ਕਾਰ ਉੱਤੇ 12 ਫੀਸਦੀ ਅਤੇ ਵੱਡੀ ਕਾਰਾਂ ’ਤੇ 18 ਫੀਸਦੀ ਸਪਾਟ ਜੀਐਸਟੀ ਤੈਅ ਕਰ ਦਿੱਤੀ। ਜੇ.ਐਸ. ਨਿਉਲ ਨੇ ਅੱਗੇ ਦੱਸਿਆ ਕਿ ਟਰੇਡ ਸਰਟੀਫਿਕੇਟ , ਸਟੇਟ ਟੈਕਸ, ਐਨੳਸੀ ਅਤੇ ਇਨਕਮ ਟੈਕਸ ਦੀ ਨਵੀਂ ਗਾਈਡਲਾਈਨ ਕਾਰਨ ਕਾਰ ਬਾਜਾਰ ’ਚ ਵੱਡੀ ਗਿਰਾਵਟ ਆਈ ਹੈ। ਜਿਸ ਕਰਕੇ ਸਾਰੇ ਕਾਰ ਡੀਲਰਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈਅ ਰਹੀ ਹੈ। ਐਸੋਸੀਏਸ਼ਨ ਦੇ ਸਟੇਟ ਪ੍ਰੈਜੀਡੈਂਟ ਗਣੇਸ਼ਵਰ ਜੈਨ (ਸ਼ੈਂਕੀ) ਨੇ ਦੱਸਿਆ ਕਿ ਕਾਰ ਟ੍ਰਾਂਸਫਰ ਨੂੰ ਲੈ ਕੇ ਸਟੇਟ -ਟੁੂ-ਸਟੇਟ ਅਤੇ ਸਟੇਟ ਅੰਦਰ ਹੀ ਪੇਸ਼ ਆ ਰਹੀ ਸਮੱਸਿਆ ਦਾ ਕੋਈ ਹਲ ਨਹੀਂ ਨਿਕਲ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਕ ਵਾਰ 15 ਸਾਲ ਦਾ ਟੈਕਸ ਭਰ ਦਿੱਤਾ ਜਾਂਦਾ ਹੈ ਤਾਂ ਸਟੇਟ ਬਦਲਦਿਆਂ ਹੀ ਉਨ੍ਹਾਂ ਨੂੰ ਮੁੜ ਟੈਕਸ ਭਰਨਾ ਪੈਂਦਾ ਹੈ ਜੋਕਿ ਸਰਾਸਰ ਗਲਤ ਹੈ। ਇਕ ਵਾਰ ਟੈਕਸ ਲੈਣ ਉਪਰੰਤ ਦੂਜੀ ਸਟੇਟ ’ਚ ਟੈਕਸ ਨਹੀਂ ਲਿਆ ਜਾਣਾ ਚਾਹੀਦਾ। ਉਨ੍ਹਾਂ ਇਕ ਛੋਟੀ ਜੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਕੋਈ ਗੱਡੀ ਮੋਹਾਲੀ ਤੋਂ ਰਜਿਸਟਰਡ ਹੈ ਅਤੇ ਉਸ ਨੂੰ ਰੋਪੜ ਵਿੱਚ ਵੇਚਿਆ ਗਿਆ ਹੈ ਤਾਂ ਉਸ ਲਈ ਵੀ ਐਨਉਸੀ ਲੈਣੀ ਪੈਂਦੀ ਹੈ। ਪੰਜਾਬ ਦੀ ਗੱਡੀ ਪੰਜਾਬ ’ਚ ਦੇਣ ਲਈ ਐਨਉਸੀ ਦੀ ਲੋੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਕ ਸਟੇਟ ’ਚ ਜੇ ਗੱਡੀ ਵੇਚੀ ਜਾਂ ਖਰੀਦੀ ਜਾ ਰਹੀ ਹੈ ਉਸ ਲਈ ਐਨਉਸੀ ਜਰੂਰੀ ਨਹੀਂ ਹੋਈ ਚਾਹੀਦੀ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੱਡੀ ਖਰੀਦਣ ਵਾਲਾ ਕਸਟਮਰ ਉਨਾਂ ਤੋਂ ਉਸ ਖੇਤਰ ਦੀ ਰਜਿਸਟਰਡ ਗੱਡੀ ਦੀ ਮੰਗ ਕਰਦਾ ਹੈ ਜਿਸ ਖੇਤਰ ਦਾ ਉਹ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਛੋਟੀ-ਛੋਟੀ ਸਮੱਸਿਆ ਕਾਰ ਡੀਲਰਾਂ ਲਈ ਵੱਡੀ ਦਿੱਕਤਾਂ ਪੈਦਾ ਕਰ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਛੇਤੀ ਹਲ ਕੀਤਾ ਜਾਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ