ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ 64ਵਾਂ ਆਲ ਇੰਡੀਆ ਸਹਿਕਾਰਤਾ ਸਮਾਗਮ ਅੱਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਭਲਕੇ 14 ਨਵੰਬਰ ਨੂੰ ਹੋਣ ਵਾਲੇ 64ਵੇਂ ਆਲ ਇੰਡੀਆ ਸਹਿਕਾਰਤਾ ਸਪਤਾਹ ਸਮਾਗਮ ਅਤੇ ਕੀਮਤ ਅੰਤਰ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਜਾਵੇਗੀ। ਇਹ ਸਮਾਗਮ ਵੇਰਕਾ ਪਲਾਂਟ, ਮੁਹਾਲੀ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸਮਾਗਮ ‘ਸਹਿਕਾਰਤਾ ਰਾਹੀਂ ਚੰਗਾ ਪ੍ਰਸ਼ਾਸਨ ਅਤੇ ਪੇਸ਼ੇਵਰ ਪਹੁੰਚ’ ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਸੈਲਫ ਹੈਲਪ ਗਰੁੱਪਾਂ ਵੱਲੋਂ ਆਪੋ-ਆਪਣੇ ਪੱਧਰ ’ਤੇ ਬਣਾਏ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 60 ਹਜ਼ਾਰ ਦੇ ਕਰੀਬ ਕਿਸਾਨਾਂ ਨੂੰ 3 ਕਰੋੜ 70 ਲੱਖ ਰੁਪਏ ਦੇ ਕੀਮਤ ਅੰਤਰ (ਪ੍ਰਾਈਸ ਡਿਫਰੈਂਸ) ਦੀ ਵੰਡ ਵੀ ਹੋਵੇਗੀ।
ਕਾਬਿਲੇਗੌਰ ਹੈ ਕਿ ਸਹਿਕਾਰਤਾ ਲਹਿਰ ਵਿਚ ਇਕ ਵੱਖਰੀ ਪਛਾਣ ਬਣਾ ਚੁੱਕੇ ਵੇਰਕਾ ਬਰਾਂਡ ਨੇ ਪਿਛਲੇ ਸਾਲ ਕਰੀਬ 2967 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਅਤੇ ਮੌਜੂਦਾ ਸਾਲ ਦੌਰਾਨ 3780 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਮਿੱਥਿਆ ਗਿਆ ਹੈ। ਇਸ ਵੇਲੇ ਪੰਜਾਬ ਵਿੱਚ 7052 ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਕੰਮ ਕਰ ਰਹੀਆ ਹਨ ਜਿਨ੍ਹਾਂ ਦੇ 3 ਲੱਖ 85 ਹਜ਼ਾਰ ਦੁੱਧ ਉਤਪਾਦਕ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸ਼ਹਿਰਾਂ ਵਿਚ ਪੈਕਟ ਬੰਦ ਦੁੱਧ ਦੀ ਸਪਲਾਈ ਵਿਚ ਵੀ ਵੇਰਕਾ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਵੇਲੇ ਲਗਭਗ 17 ਲੱਖ ਕਿੱਲੋ ਦੁੱਧ ਰੋਜ਼ਾਨਾ ਇਕੱਠਾ ਕੀਤਾ ਜਾ ਰਿਹਾ ਹੈ। ਜਿਸ ’ਚੋਂ ਤਕਰੀਬਨ 10 ਲੱਖ ਲੀਟਰ ਦੁੱਧ ਰੋਜ਼ਾਨਾ ਸ਼ਹਿਰਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…