
ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਨੇ ਨਵੇਂ ਸਾਲ ਦੀ ਖੁਸ਼ੀ ਵਿੱਚ ਲਾਇਆ ਲੰਗਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਯੂਥ ਵਿੰਗ ਵੱਲੋਂ ਹਰ ਸਾਲ ਦੀ ਐਤਕੀਂ ਵੀ ਨਵੇਂ ਸਾਲ ਦੀ ਆਮਦ ’ਤੇ ਸੋਮਵਾਰ ਨੂੰ ਇੱਥੋਂ ਦੇ ਫੇਜ਼-9 ਦੀ ਮਾਰਕੀਟ ਵਿੱਚ ਚਾਹ ਅਤੇ ਬਰੈੱਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸੰਘਣੀ ਧੁੰਦ ਅਤੇ ਸਰਦੀ ਦੇ ਮੌਸਮ ਵਿੱਚ ਲੋਕਾਂ ਨੇ ਗਰਮ ਬਰੈੱਡ ਪਕੌੜਿਆਂ ਅਤੇ ਚਾਹ ਦਾ ਲੁਤਫ਼ ਉਠਾਇਆ ਅਤੇ ਇੱਕ ਦੂਜੇ ਨੂੰ ਗਲੇ ਮਿਲ ਕੇ ਨਵੇਂ ਸਾਲ ਦੀ ਵਧਾਈ ਦਿੱਤੀ। ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ, ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਯੂਥ ਵਿੰਗ ਦੇ ਚੇਅਰਮੈਨ ਰਮੇਸ਼ ਦੱਤ, ਭਾਜਪਾ ਕੌਂਸਲਰ ਪ੍ਰਕਾਸ਼ਵਤੀ ਅਤੇ ਚੰਡੀਗੜ੍ਹ ਤੋਂ ਕੌਂਸਲਰ ਖੁਰਸ਼ੀਦ ਅਤੇ ਰਮੇਸ਼ ਵਰਮਾ ਨੇ ਵੀ ਲੰਗਰ ਵਿੱਚ ਯੋਗਦਾਨ ਪਾਉਂਦਿਆਂ ਸਾਰਾ ਦਿਨ ਲੰਗਰ ’ਤੇ ਸੇਵਾ ਕੀਤੀ। ਇਸ ਮੌਕੇ ਮਨੋਜ ਕੁਮਾਰ, ਜ਼ਹੀਰ ਖਾਨ, ਜਤਿੰਦਰ ਗੋਇਲ, ਰਾਜੂ ਚਾਚਾ, ਪੰਕਜ ਕੁਮਾਰ, ਰਾਸ਼ਿਦ ਖਾਨ, ਰਣਜੀਤ ਪੁਰੀ, ਪਵਨ ਅਰੋੜਾ, ਕਮਲ ਕੁਮਾਰ, ਨੀਰਜ ਕੁਮਾਰ, ਰਮੇਸ਼ ਮਨਚੰਦਾ, ਸੁਨੀਲ ਕੁਮਾਰ, ਚੰਦਰ ਜੁਆਲ ਅਤੇ ਅਮਨਦੀਪ ਸਿੰਘ ਮੁੰਡੀ ਆਦਿ ਨੇ ਵੀ ਲੰਗਰ ਵਿੱਚ ਸੇਵਾ ਨਿਭਾਈ।