ਰਾਜਪਾਲ ਬਦਨੌਰ ਵੱਲੋਂ ਆਲ ਇੰਡੀਆ ਖੱਤਰੀ ਸਭਾ ਦਾ ਕੈਲੰਡਰ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ, ਜਨਰਲ ਸਕੱਤਰ ਐਡਵੋਕੇਟ ਵਿਜੈ ਧੀਰ, ਸੀਨੀਅਰ ਮੀਤ ਪ੍ਰਧਾਨ ਸ਼ਿੰਦਰਪਾਲ ਵਰਮਾ, ਐਡਵੋਕੇਟ ਤੇਜਪਾਲ ਸਿੰਘ ਵੋਹਰਾ ਅਤੇ ਚੇਤਨ ਸਹਿਗਲ ਦੀ ਅਗਵਾਈ ਹੇਠ ਖੱਤਰੀ ਸਭਾ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਖੱਤਰੀ ਪਰਿਵਾਰਾਂ ਨਾਲ ਵਾਪਰ ਰਹੀਆਂ ਘਟਨਾਵਾਂ ਅਤੇ ਅੱਤਿਆਚਾਰਾਂ ਅਤੇ ਖੱਤਰੀ ਭਾਈਚਾਰੇ ਦੀ ਬਿਹਤਰੀ ਲਈ ਵਿਚਾਰ ਚਰਚਾ ਕੀਤੀ ਅਤੇ ਚੰਡੀਗੜ੍ਹ ਵਿੱਚ ਖੱਤਰੀ ਭਵਨ\ਧਰਮਸ਼ਾਲਾ ਬਣਾਉਣ ਲਈ ਥਾਂ ਅਲਾਟ ਕਰਨ ਲਈ ਮੰਗ ਪੱਤਰ ਦਿੱਤਾ।
ਇਸ ਮੌਕੇ ਰਾਜਪਾਲ ਵੱਲੋਂ ਆਲ ਇੰਡੀਆ ਖੱਤਰੀ ਸਭਾ ਦਾ ਨਵੇਂ ਸਾਲ-2019 ਦਾ ਕੈਲੰਡਰ ਵੀ ਰਿਲੀਜ਼ ਕੀਤਾ। ਮੁਲਾਕਾਤ ਦੌਰਾਨ ਵਫ਼ਦ ਨੇ ਸਾਲਾਨਾ ਸਮਾਗਮ ‘ਮੇਲਾ ਖੱਤਰੀ ਪਰਿਵਾਰ ਦਰਪਨ, ਖੱਤਰੀ ਰਤਨ ਸਮਾਰੋਹ’ ਲਈ ਰਾਜਪਾਲ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਸ੍ਰੀ ਨਰੇਸ਼ ਸਹਿਗਲ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਦੇਸ਼ ਭਰ ’ਚੋਂ 19 ਸੂਬਿਆਂ ਅਤੇ 2 ਯੂਨੀਟੈਟਰੀ ਰਾਜਾਂ ਦੇ ਪ੍ਰਦੇਸ਼ ਪ੍ਰਧਾਨਾਂ ਸਮੇਤ ਇੱਕ ਇੱਕ ਜ਼ਿਲ੍ਹਾ ਪ੍ਰਧਾਨ ਅਤੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟੇ੍ਰਲੀਆ ਵਿੱਚ ਰਹਿ ਰਹੇ ਖੱਤਰੀ ਪਰਿਵਾਰਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਹ ਸਮਾਗਮ ਕੋਟਕਪੂਰਾ ਵਿੱਚ 30 ਤੇ 31 ਮਾਰਚ ਨੂੰ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…