Nabaz-e-punjab.com

ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ ਨੇ 13ਵੀਂ ਆਲ ਇੰਡੀਆ ਪੁਲੀਸ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤੇ 3 ਤਮਗੇ

ਖਿਡਾਰੀ ਦੀਆਂ ਖੇਡ ਪ੍ਰਾਪਤੀਆਂ ਦੇ ਮੱਦੇਨਜ਼ਰ ਦੋ ਸਾਲ ਪਹਿਲਾਂ ਮੁੱਖ ਮੰਤਰੀ ਨੇ ਸਬ ਇੰਸਪੈਕਟਰ ਕੀਤਾ ਸੀ ਭਰਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਮਹਾਰਾਸ਼ਟਰ ਦੇ ਪੁਣੇ ਵਿੱਚ ਸਮਾਪਤ ਹੋਈ 13ਵੀਂ ਆਲ ਇੰਡੀਆ ਪੁਲੀਸ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਪੰਜਾਬ ਪੁਲੀਸ (ਸਟੇਟ ਕਰਾਈਮ ਵਿੰਗ) ਦੇ ਏਆਈਜੀ ਰਾਕੇਸ਼ ਕੌਸ਼ਲ ਦੇ ਪੁੱਤਰ ਅਤੇ ਮੁਹਾਲੀ ਵਿੱਚ ਤਾਇਨਾਤ ਅਧਿਕਾਰੀ ਨੇ ਚੈਂਪੀਅਨਸ਼ਿਪ ਵਿੱਚ 3 ਤਮਗੇ ਜਿੱਤੇ ਹਨ। ਉਸ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਲੰਡਨ ਓਲੰਪਿਕ ਦੇ ਸਿਲਵਰ ਮੈਡਲਿਸਟ ਵਿਜੈ ਕੁਮਾਰ ਨੂੰ ਪਛਾੜ ਕੇ ਸੋਨੇ ਦਾ ਤਮਗਾ ਜਿੱਤਿਆ।ਅਜੀਤੇਸ਼ ਕੌਸ਼ਲ ਨੇ ਇਸ ਮੁਕਾਬਲੇ ਵਿੱਚ 600 ’ਚੋਂ 568 ਅੰਕ ਹਾਸਲ ਪ੍ਰਾਪਤ ਕਰਕੇ ਪਹਿਲੇ ਸਥਾਨ ’ਤੇ ਰਿਹਾ ਹੈ। ਅਜੀਤੇਸ਼ ਵੀ ਪੰਜਾਬ ਪੁਲੀਸ ਦੀ ਟੀਮ ਦਾ ਹਿੱਸਾ ਸੀ। ਜਿਸ ਨੇ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਇੰਨਾ ਹੀ ਨਹੀਂ ਅਜੀਤੇਸ਼ ਨੇ ਬੀਤੀ 14 ਜਨਵਰੀ ਨੂੰ ਚੈਂਪੀਅਨਸ਼ਿਪ ਵਿੱਚ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ 551 ਸਕੋਰ ਬਣਾਇਆ ਜੋ ਕਿ ਪੰਜਾਬ ਪੁਲੀਸ ਦੀ ਟੀਮ ਦੇ ਖਿਡਾਰੀਆਂ ’ਚੋਂ ਸਭ ਤੋਂ ਜ਼ਿਆਦਾ ਸੀ ਅਤੇ ਉਸ ਦੀ ਇਸ ਵਧੀਆ ਪ੍ਰੋਫਾਰਮੈਂਸ ਕਾਰਨ ਪੰਜਾਬ ਪੁਲੀਸ ਦੀ ਟੀਮ ਦੂਜੇ ਨੰਬਰ ’ਤੇ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।ਇੰਝ ਅਜੀਤੇਸ਼ ਨੇ ਇਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ, ਚਾਂਦੀ ਦਾ ਤਗਮਾ ਅਤੇ ਕਾਂਸੀ ਦਾ ਤਗਮਾ ਕੁੱਲ ਤਿੰਨ ਤਗਮੇ ਜਿੱਤ ਕੇ ਪੰਜਾਬ ਅਤੇ ਪੰਜਾਬ ਪੁਲੀਸ ਦਾ ਨਾਂ ਰੌਸ਼ਨ ਕੀਤਾ ਹੈ।
ਅਜੀਤੇਸ਼ ਇਕ ਅੰਤਰਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ਼ ਹੈ ਅਤੇ ਉਸ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਹੀ ਉਸ ਨੂੰ ਦੋ ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਦੇ ਤੌਰ ’ਤੇ ਭਰਤੀ ਕੀਤਾ ਗਿਆ ਸੀ। ਇਸ ਹੋਣਹਾਰ ਖਿਡਾਰੀ ਅਫ਼ਸਰ ਦੇ ਪਿਤਾ ਸ੍ਰੀ ਰਾਕੇਸ਼ ਕੌਸ਼ਲ ਜੀ ਏਆਈਜੀ ਸਟੇਟ ਕਰਾਈਮ ਵਿੰਗ ਵੀ ਬਹੁਤ ਹਪੀ ਇਮਾਨਦਾਰ ਅਤੇ ਸੁਲਝੇ ਹੋਏ ਅਤੇ ਬੇਦਾਗ ਅਫ਼ਸਰ ਹਨ। ਉਹ ਵੀ ਕਾਫੀ ਸਮੇਂ ਤੋਂ ਪੁਲੀਸ ਮਹਿਕਮੇ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੇ ਹਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…