Share on Facebook Share on Twitter Share on Google+ Share on Pinterest Share on Linkedin ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਅਸੰਬਲੀ ਵਿੱਚ 1984 ਸਿੱਖ ਨਸ਼ਲਕੁਸ਼ੀ ਮਤਾ ਪਾਸ ਕਰਨ ਦੀ ਮੰਗ: ਪੀਰ ਮੁਹੰਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਕਨੈਡਾ ਦੀ ੳਨਟਾਰੀਉ ਸੂਬੇ ਦੀ ਸਰਕਾਰ ਵੱਲੋਂ ਲਿਬਰਲ ਮੈਂਬਰ ਹਰਿੰਦਰ ਕੌਰ ਮੱਲੀ ਵੱਲੋਂ ਨਵੰਬਰ 1984 ਸਿੱਖ ਨਸ਼ਲਕੁਸ਼ੀ ਦੇ ਮਤੇ ਨੂੰ ਅਸੈਬਲੀ ਵਿੱਚ ਪਾਸ ਕਰਵਾਉਣ ਦੀ ਜੋਰਦਾਰ ਸਲਾਘਾ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਹੈ ਕਿ ਪੰਜਾਬ ਅਸੈਬਲੀ ਵਿੱਚ ਵੀ ਇਹ ਮਤਾ ਲਿਆਦਾ ਜਾਵੇ ਤਾਂ ਜੋ ਦੁਨੀਆਂ ਨੂੰ ਪਤਾ ਲੱਗੇ ਕਿ ਨਵੰਬਰ 1984 ਦੇ ਪਹਿਲੇ ਹਫਤੇ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਰਾਜਾ ਅੰਦਰ ਸਿੱਖਾਂ ਦਾ ਹੋਇਆ ਕਤਲੇਆਮ ਦੰਗੇ ਨਹੀਂ ਸਨ ਬਲਕਿੇ ਉਸ ਵੇਲੇ ਦੀ ਸਰਕਾਰ ਵੱਲੋਂ ਇੱਕ ਯੋਜਨਾਬੰਦ ਢੰਗ ਨਾਲ ਸਿੱਖਾਂ ਦੀ ਨਸ਼ਲਕੁਸ਼ੀ ਕਰਾਈ ਗਈ ਸੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਵਿਦਿਆਰਥੀ ਵਿੰਗ ਦੇ ਕਨਵੀਨਰ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ 1984 ਸਿੱਖ ਨਸ਼ਲਕੁਸ਼ੀ ਤੋਂ ਬਾਅਦ ਹਜਾਰਾ ਸਿੱਖ ਅਤੇ ਸਿੱਖ ਪ੍ਰੀਵਾਰ ਕਨੈਡਾ ਅਤੇ ਵੱਖ-ਵੱਖ ਦੇਸ਼ਾ ਵਿੱਚ ਆਪਣੀ ਜਾਨ ਬਚਾਉਣ ਵਾਸਤੇ ਚਲੇ ਗਏ, ੳਨਟਾਰੀਉ ਸੂਬੇ ਦੀ ਸਰਕਾਰ ਵੱਲੋਂ ਇਹ ਮਤਾ ਪਸਾ ਕਰਨਾ ਇੱਕ ਅਹਿਮ ਕਦਮ ਹੈ ਸਿੱਖ ਨਸ਼ਲਕੁਸ਼ੀ ਦੀ ਜਵਾਬਦੇਹੀ ਅਤੇ ਇਨਸਾਫ ਲਈ ਪਰ ਪੰਜਾਬ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪੰਜਾਬ ਸਰਕਾਰ ਵੱਲੋਂ ਵੀ ਇਹ ਮਤਾ ਚਾਹੀਦਾ ਹੈ ਤਾ ਕਿ ਹਰ ਕੋਈ ਦੰਗਿਆਂ ਅਤੇ ਨਸ਼ਲਕੁਸ਼ੀ ਵਿੱਚ ਅੰਤਰ ਸਮਝ ਸਕੇ। ਇਸ ਮੌਕੇ ਫ਼ੈਡਰੇਸ਼ਨ ਦੇ ਸੀਨੀਅਰ ਆਗੂ ਜਸਬੀਰ ਸਿੰਘ ਮੁਹਾਲੀ, ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਸੰਧੂ, ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਹਰਦਿੱਤ ਸਿੰਘ, ਬੀਬੀ ਗੁਰਮੀਤ ਕੌਰ ਦੀਪਾ ਸਮੇਤ ਪੀੜਤ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ