nabaz-e-punjab.com

ਦਲਿਤ ਸਮਾਜ ਦੇ ਹਿੱਤਾਂ ਦੀ ਰਾਖੀ ਲਈ ‘ਅਖਿਲ ਭਾਰਤੀਯ ਵਾਲਮੀਕ ਮਹਾਂ ਸਭਾ’ ਦਾ ਗਠਨ

ਪਟਿਆਲਾ ਵਿੱਚ ਭਰਵੇਂ ਇਕੱਠ ਵਿੱਚ ਹੈਪੀ ਲੋਹਟ ਚੁਣੇ ਗਏ ਸਰਵ ਸੰਮਤੀ ਨਾਲ ਰਾਸ਼ਟਰੀ ਪ੍ਰਧਾਨ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 17 ਸਤੰਬਰ:
ਆਰਥਿਕ ਪੱਖੋਂ ਕਮਜ਼ੋਰ ਗਰੀਬ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਇਹਨਾਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤੀ, ਦਲਿਤ, ਪੱਛੜੇ ਸਮਾਜ ਦੇ ਹਿੱਤਾਂ ਦੀ ਰਾਖੀ, ਧਾਰਮਿਕ, ਸਮਾਜਿਕ ਸੇਵਾ ਕਾਰਜਾਂ ਨੂੰ ਸਮਰਪਿਤ ਰਾਸ਼ਟਰੀ ਸੰਗਠਨ ‘ਅਖਿਲ ਭਾਰਤੀਯ ਵਾਲਮੀਕਨ ਮਹਾਂ ਸਭਾ’ ਦਾ ਗਠਨ ਪੰਚਾਇਤ ਭਵਨ ਵਿਖੇ ਦਲਿਤ ਭਾਈਚਾਰੇ ਵਲੋਂ ਆਯੋਜਿਤ ਇੱਕ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਵਿਕਰਮਜੀਤ ਨਾਹਰ ਵਲੋਂ ਕੀਤੀ ਗਈ। ਜਿਸ ਵਿੱਚ ਗਰੀਬ ਦਲਿਤ ਪਰਿਵਾਰਾਂ ਦੀ ਮੌਜੂਦਾ ਆਰਥਿਕ ਸਥਿਤੀ, ਸਮਾਜਿਕ ਸੁਰੱਖਿਆ, ਦਲਿਤ ਵਰਗ ਦੇ ਹਿੱਤਾਂ ਨਾਲ ਸਬੰਧਤ ਕੀਤੇ ਜਾਣ ਵਾਲੇ ਕਾਰਜਾਂ ਆਦਿ ਵਿਸ਼ਿਆਂ ਤੇ ਦਲਿਤ ਭਾਈਚਾਰੇ ਵੱਲੋਂ ਆਪਣੇ-2 ਵਿਚਾਰ ਸਾਂਝੇ ਕੀਤੇ ਗਏ।
ਇਸ ਉਪਰੰਤ ‘ਅਖਿਲ ਭਾਰਤੀਯ ਵਾਲਮੀਕਨ ਮਹਾਂ ਸਭਾ ਰਾਸ਼ਟਰੀ ਸੰਗਠਨ ਦਾ ਗਠਨ ਕਰ ਇਸ ਦੇ ਕੌਮੀ ਪ੍ਰਧਾਨ ਵਜੋਂ ਹੈਪੀ ਲੋਹਟ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਇਹਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਵੀਰ ਰੋਹਿਤ ਕੁਮਾਰ, ਮੀਤ ਪ੍ਰਧਾਨ ਵੀਰ ਜਤਿੰਦਰ ਧਾਰੀਵਾਲ, ਸਕੱਤਰ ਵੀਰ ਜੋਨੀ ਅੱਟਵਾਲ, ਸੰਯੁਕਤ ਸਕੱਤਰ ਵੀਰ ਸੁਖਵਿੰਦਰ ਸਿੰਘ, ਕੈਸ਼ੀਅਰ ਵੀਰ ਕਮਲ ਭੁਮੰਕ, ਪ੍ਰਚਾਰ ਸਕੱਤਰ ਵੀਰ ਡਾ. ਅਸ਼ਵਨੀ ਦਿਆਲ, ਸਲਾਹਕਾਰ ਅਮਨਦੀਪ ਭਾਟੀਆ ਐਡਵੋਕੇਟ, ਵੀਰ ਰਾਜੇਸ਼ ਸਭਰਵਾਲ ਵਿਰਾਂਗੀ ਨਿਰਮਲ ਨਿੰਕੂਭਲਾ, ਦਸ਼ਮੇਸ਼ ਕੁਮਾਰ, ਵੀਰ ਵਿਜੇ ਚੋਹਾਨ, ਪ੍ਰੈਸ ਸਕੱਤਰ ਸਰਬਜੀਤ ਸਿੰਘ ਚੋਪੜਾ ਅਤੇ ਰਾਜੇਸ਼ ਭਗਾਣੀਆਂ, ਚਰਨਜੀਤ ਜੁਗਨੂੰ, ਸੁਮੀਤ ਸਹਾਏ, ਜਿੰਮੀ ਨਾਹਰ, ਸੋਨੀ ਲੋਹਟ, ਰਣਜੀਤ ਸਿੰਘ ਡੰਡੂਆ, ਵਿਸ਼ਾਲ ਘਾਰੂ, ਵਿਕਾਸ ਪਟਿਆਲਵੀ, ਗੁਰਤੇਜ ਸਿੰਘ, ਮਨੀਸ਼ ਕੁਮਾਰ, ਮੈਂਬਰ ਕਾਰਜਕਾਰੀ ਚੁਣੇ ਜਾਣ ਮੌਕੇ ਹੈਪੀ ਲੋਹਟ ਨੇ ਸਮੂਹ ਭਾਈਚਾਰੇ ਦਾ ਧੰਨਵਾਦ ਕਰ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਜ਼ਾਦੀ ਦੇ 70 ਸਾਲ ਬੀਤ ਜਾਣ ਮਗਰੋਂ ਅੱਜ ਵੀ ਬਹੁ-ਗਿਣਤੀ ਵਿੱਚ ਭਾਰਤੀ ਦਲਿਤ ਸਮਾਜ ਦੇ ਗਰੀਬ ਪਰਿਵਾਰ ਅਨੇਕਾਂ ਸੁਵਿਧਾਵਾਂ ਤੋਂ ਜਿਥੇ ਵਾਂਝੇ ਹਨ ਉੱਥੇ ਹੀ ਆਰਥਿਕ ਸਮੱਸਿਆਵਾਂ ਬੇਰੁਜਗਾਰੀ ਅਤੇ ਮਿਆਰੀ ਸਿੱਖਿਆ ਪ੍ਰਾਪਤੀ ਲਈ ਸਾਲਾਂ ਤੋਂ ਜੁਝਦੇੇ ਆ ਰਹੇ ਹਨ।
ਇਹਨਾਂ ਚੋਂ ਅਨੇਕਾਂ ਬੇ-ਜਮੀਨੇ ਪਰਿਵਾਰਾਂ ਦੀ ਗਿਣਤੀ ਵਧੇਰੇ ਹੈ। ਆਪਣਾ ਖੁਦ ਦਾ ਮਕਾਨ ਜਿਹਨਾ ਲਈ ਇੱਕ ਸੁਪਨਾ ਹੀ ਬਣਿਆ ਹੋਇਆ ਹੈ। ਸੰਗਠਨ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਦੱਸਦਿਆਂ ਨਵ- ਨਿਯੁਕਤ ਪ੍ਰਧਾਨ ਹੈਪੀ ਲੋਹਟ ਨੇ ਕਿਹਾ ਕਿ ਪੂਰਨ ਰੋਜਗਾਰ ਦੀ ਵਿਵਸਥਾ ਬਗੈਰ ਗਰੀਬੀ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ, ਇਸ ਲਈ ਡਾ. ਭੀਮ ਰਾਉ ਅੰਬੇਦਕਰ ਦੇ ਸੁਪਨਿਆਂ ਨੂੰ ਹਕੀਕਤ ਦਾ ਰੂਪ ਦੇਣ ਲਈ ਦੱਬੇ ਕੁਚਲੇ ਦਲਿਤ ਵਰਗ ਨੂੰ ਆਰਥਿਕ ਲੀਹਾਂ ’ਤੇ ਲਿਆਉਣ ਲਈ ਸੰਗਠਨ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾਣਗੇ, ਸਮਾਜ ਨਾਲ ਸਬੰਧਤ ਸਮਾਜਿਕ ਅਤੇ ਧਾਰਮਿਕ ਕਾਰਜਾਂ ਨਾਲ ਜੋੜਨ ਲਈ ਨੋਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …