nabaz-e-punjab.com

ਪੰਜਾਬ ਸਕੂਲ ਸਿੱਖਿਆ ਕਰਮਚਾਰੀ ਐਸੋਸੀਏਸ਼ਨ ਚੋਣਾਂ ਵਿੱਚ ਸਰਬ ਸਾਂਝਾ ਮੁਲਾਜ਼ਮ ਭਲਾਈ ਗਰੁੱਪ ਦੀ ਹੂੰਝਾਫੇਰ ਜਿੱਤ

ਮੌਜੂਦਾ ਕਾਬਜ਼ ਧੜਾ ਖੰਗੂੜਾ-ਰਾਣੂ ਗਰੁੱਪ ਦੀ ਨਮੋਸ਼ੀ ਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਐਤਕੀਂ ਕਾਫੀ ਪਛੜ ਕੇ ਹੋਈਆਂ ਚੋਣਾਂ ਵਿੱਚ ਸਰਬ ਸਾਂਝਾ ਮੁਲਾਜ਼ਮ ਭਲਾਈ ਗਰੁੱਪ ਨੇ ਹੂੰਝਾਫੇਰ ਜਿੱਤ ਹਾਸਲ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ ਜਦੋਂ ਕਿ ਮੌਜੂਦਾ ਕਾਬਜ਼ ਧੜਾ ਖੰਗੂੜਾ-ਰਾਣੂ ਗਰੁੱਪ ਨੂੰ ਬੜੀ ਨਮੋਸ਼ੀ ਭਰੀ ਹਾਰ ਮਿਲੀ ਹੈ। ਖੰਗੂੜਾ-ਰਾਣੂ ਗਰੁੱਪ ਤੋਂ ਪ੍ਰਧਾਨ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 259 ਵੋਟਾਂ ਅਤੇ ਜਨਰਲ ਸਕੱਤਰ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ ਨੂੰ 231 ਵੋਟਾਂ ਦੇ ਫਰਕ ਨਾਲ ਹਰਾਇਆ। ਭਾਵੇਂ ਇਨ੍ਹਾਂ ਚੋਣਾਂ ਵਿੱਚ ਸਿਰਫ਼ ਮੌਜੂਦਾ ਦਫ਼ਤਰੀ ਮੁਲਾਜ਼ਮਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਸੀ ਪ੍ਰੰਤੂ ਸਕੂਲ ਬੋਰਡ ਦੇ ਸੇਵਾਮੁਕਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਗਈ। ਉਧਰ, ਚੋਣ ਨਤੀਜੇ ਬਾਰੇ ਟਿੱਪਣੀ ਕਰਦਿਆਂ ਰਾਣੂ ਟਰੱਸਟ ਦੇ ਕਈ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਥਿਤ ਨਕਲੀ ਰਾਣੂ ਗਰੁੱਪ ਦੀ ਹਾਰ ਹੋਈ ਹੈ ਕਿਉਂਕਿ ਜ਼ਿਆਦਾਤਰ ਮੈਂਬਰਾਂ ਨੇ ਸਰਬ ਸਾਂਝਾ ਮੁਲਾਜ਼ਮ ਭਲਾਈ ਗਰੁੱਪ ਨੂੰ ਸਮਰਥਨ ਦਿੱਤਾ ਗਿਆ ਸੀ।
ਖੰਗੂੜਾ-ਰਾਣੂ ਗਰੁੱਪ ਵੱਲੋਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਸਮੇਤ ਸਮੂਹ ਜ਼ਿਲ੍ਹਿਆਂ ਦੇ ਖੇਤਰੀ ਦਫ਼ਤਰਾਂ ਅਤੇ ਸਕੂਲਾਂ ’ਚੋ ਵੱਧ ਵੋਟਾਂ ਪ੍ਰਾਪਤ ਕਰਨ ਦੇ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ। ਖੇਤਰੀ ਦਫ਼ਤਰਾਂ ਦੀਆਂ 359 ਵੋਟਾਂ ’ਚੋਂ ਸਰਬ ਸਾਂਝਾ ਮੁਲਾਜ਼ਮ ਭਲਾਈ ਗਰੁੱਪ ਨੂੰ 215 ਵੋਟਾਂ ਅਤੇ ਖੰਗੂੜਾ-ਰਾਣੂ ਗਰੁੱਪ ਨੂੰ 130 ਵੋਟਾਂ ਹੀ ਪ੍ਰਾਪਤ ਹੋਈਆਂ ਹਨ ਜਦੋਂਕਿ 30 ਵੋਟਾਂ ਰੱਦ ਹੋ ਗਈਆਂ। ੳਭੁਂਜ ਐਤਕੀਂ ਪਹਿਲੀ ਵਾਰ 5 ਵੋਟਾਂ ਨੋਟਾਂ ਦੀਆਂ ਵੀ ਪਈਆਂ ਹਨ।
ਚੋਣ ਕਮਿਸ਼ਨਰ ਗੁਰਜਿੰਦਰ ਸਿੰਘ, ਹਰਪ੍ਰੀਤ ਸਿੰਘ ਭੁਪਾਲ ਅਤੇ ਭੁਵਨ ਚੰਦ ਨੇ ਸ਼ੁੱਕਰਵਾਰ ਨੂੰ ਸ਼ਾਮੀ ਐਲਾਨੇ ਨਤੀਜੇ ਅਨੁਸਾਰ ਸਰਬ ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਪ੍ਰਧਾਨ ਦੇ ਉਮੀਦਵਾਰ ਬਲਜਿੰਦਰ ਸਿੰਘ ਬਰਾੜ ਨੂੰ 687 ਵੋਟਾਂ ਅਤੇ ਵਿਰੋਧੀ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੂੰ 438 ਵੋਟਾਂ ਮਿਲੀਆਂ। ਸਰਬ ਸਾਂਝਾ ਗਰੁੱਪ ਦੇ ਸੀਨੀਅਰ ਮੀਤ ਪ੍ਰਧਾਨ ਲਈ ਰਾਜਿੰਦਰ ਮੈਣੀ ਨੂੰ 662 ਵੋਟਾਂ, ਮੀਤ ਪ੍ਰਧਾਨ-1 ਲਈ ਪ੍ਰਭਦੀਪ ਸਿੰਘ ਬੋਪਾਰਾਏ ਨੂੰ 679 ਵੋਟਾਂ ਅਤੇ ਮੀਤ ਪ੍ਰਧਾਨ-2 ਲਈ ਭੀਮ ਚੰਦ 675, ਜੂਨੀਅਰ ਮੀਤ ਪ੍ਰਧਾਨ ਲਈ ਵਕੀਲ ਸਿੰਘ ਸਿੱਧੂ 673 ਵੋਟਾਂ, ਜਨਰਲ ਸਕੱਤਰ ਲਈ ਸੁਨੀਲ ਅਰੋੜਾ ਨੂੰ 671 ਵੋਟਾਂ, ਸਕੱਤਰ ਲਈ ਪਰਮਜੀਤ ਸਿੰਘ ਰੰਧਾਵਾ ਨੂੰ 672 ਵੋਟਾਂ, ਸੰਯੁਕਤ ਸਕੱਤਰ ਲਈ ਗੁਰਪ੍ਰੀਤ ਸਿੰਘ ਕਾਹਲੋਂ ਨੂੰ 685 ਵੋਟਾਂ, ਵਿੱਤ ਸਕੱਤਰ ਲਈ ਰਾਜ ਕੁਮਾਰ ਭਗਤ ਨੂੰ 685 ਵੋਟਾਂ, ਦਫ਼ਤਰ ਸਕੱਤਰ ਲਈ ਗੁਰਜੀਤ ਸਿੰਘ ਬੀਦੋਵਾਲੀ ਨੂੰ 677 ਵੋਟਾਂ, ਸੰਗਠਨ ਸਕੱਤਰ ਲਈ ਮਨੋਜ ਰਾਣਾ ਨੂੰ 677 ਵੋਟਾਂ ਅਤੇ ਪੈੱ੍ਰਸ ਸਕੱਤਰ ਜਸਵੀਰ ਸਿੰਘ ਚੋਟੀਆਂ ਨੇ 676 ਵੋਟਾਂ ਪ੍ਰਾਪਤ ਕੀਤੀਆਂ।
ਜੇਤੂ ਗਰੁੱਪ ਦੇ ਕਾਰਜਕਾਰੀ ਮੈਂਬਰਾਂ ਲਈ, ਬਲਜਿੰਦਰ ਸਿੰਘ ਮਾਂਗਟ ਨੇ ਸਭ ਤੋਂ ਵੱਧ 698 ਵੇਟਾਂ, ਗੁਰਇਕਬਾਲ ਸਿੰਘ ਸੋਢੀ ਨੂੰ 691 ਵੋਟਾਂ, ਅਮਨਦੀਪ ਕੌਰ ਨੂੰ 689 ਵੋਟਾਂ, ਦਵਿੰਦਰ ਸਿੰਘ ਨੂੰ 685 ਵੋਟਾਂ, ਹਰਮਿੰਦਰ ਸਿੰਘ ਕਾਕਾ ਨੂੰ 682 ਵੋਟਾਂ, ਕੰਵਰਦੀਪ ਬਾਗੜੀ ਨੂੰ 680 ਵੋਟਾਂ, ਬਲਵਿੰਦਰ ਸਿੰਘ ਨੂੰ 676 ਵੋਟਾਂ, ਗੌਰਵ ਸਾਂਪਲਾ ਨੂੰ 677 ਵੋਟਾਂ, ਸਰਬਜੀਤ ਸਿੰਘ ਨੂੰ 677 ਵੋਟਾਂ, ਤੇਜ ਕੌਰ ਨੂੰ 677 ਵੋਟਾਂ, ਕੁਲਵੰਤ ਸਿੰਘ ਨੂੰ 677 ਵੋਟਾਂ, ਹਰਵਿੰਦਰ ਸਿੰਘ ਲੰਬੜ 673 ਵੋਟਾਂ ਅਤੇ ਦੇਵ ਰਾਜ ਨੇ 673 ਵੋਟਾਂ ਲੈ ਕੇ ਜੇਤੂ ਰਹੇ।
ਉਧਰ, ਖੰਗੂੜਾ-ਰਾਣੂ ਗਰੁੱਪ ਦੇ ਪ੍ਰਧਾਨਗੀ ਲਈ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 428 ਵੋਟਾਂ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਤਰਮਾਲਾ ਨੂੰ 445, ਮੀਤ ਪ੍ਰਧਾਨ-1 ਪਰਮਜੀਤ ਬੈਨੀਪਾਲ ਨੂੰ 419 ਅਤੇ ਮੀਤ ਪ੍ਰਧਾਨ-2 ਸਤਨਾਮ ਸਿੰਘ ਸੱਤਾ ਨੂੰ 429, ਜੂਨੀਅਰ ਮੀਤ ਪ੍ਰਧਾਨ ਲਈ ਬਲਵਿੰਦਰ ਸਿੰਘ 435 ਵੋਟਾਂ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ 440, ਸਕੱਤਰ ਸਤਵੀਰ ਸਿੰਘ ਬਸਾਤੀ ਨੂੰ 434, ਸੰਯੁਕਤ ਸਕੱਤਰ ਕਮਲਜੀਤ ਕੌਰ ਗਿੱਲ ਨੂੰ 323, ਵਿੱਤ ਸਕੱਤਰ ਹਰਦੀਪ ਸਿੰਘ, ਸੰਗਠਨ ਸਕੱਤਰ ਜਸਕਰਨ ਸਿੱਧੂ ਨੂੰ 424 ਅਤੇ ਪ੍ਰੈਸ ਸਕੱਤਰ ਲਖਵਿੰਦਰ ਸਿੰਘ ਘੜੂੰਆਂ ਨੂੰ 325 ਵੋਟਾਂ ਮਿਲੀਆਂ। ਅਖੀਰ ਵਿੱਚ ਸਿੱਖਿਆ ਬੋਰਡ ਦੇ ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਮਾਨ ਨੇ ਸਮੂਹ ਬੋਰਡ ਮੁਲਾਜ਼ਮਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਜੇਤੂ ਟੀਮ ਨੂੰ ਵਧਾਈ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …