Share on Facebook Share on Twitter Share on Google+ Share on Pinterest Share on Linkedin ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ: ਪ੍ਰੀ ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੁੂਲਾਂ ਵਿਚ ਸ਼ੁਰੂ ਕਰਨ ਦੇ ਖ਼ਿਲਾਫ਼ ਅੱਜ ਮੁਹਾਲੀ ਵਿਖੇ ਵਿਖੇ ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਖ਼ਿਲਾਫ਼ ਡੀ.ਜੀ.ਐਸ.ਈ ਦਫ਼ਤਰ ਮੁਹਾਲੀ ਦੇ ਅੱਗੇ ਰੋਸ ਮੁਜਾਹਰਾ ਕੀਤਾ ਗਿਆ। ਜਿਸ ਦੌਰਾਨ ਹਜਾਰਾਂ ਦੀ ਗਿਣਤੀ ਵਿਚ ਇਕੱਠੀਆ ਹੋਈਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਿੱਖਿਆ ਸਕੱਤਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਮੁਲਾਜ਼ਮ ਮਾਰੂ ਨੀਤੀਆਂ ਦਾ ਭਾਰੀ ਵਿਰੋਧ ਕਰਦਿਆਂ ਸੁੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਸਰਕਾਰ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਇਸ ਦੇ ਨਤੀਜੇ ਗੰਭੀਰ ਨਿਕਲਣਗੇ। ਕਿਉਂਕਿ ਨੌਕਰੀ ਬਚਾਉਣ ਲਈ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਕੁਝ ਵੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ 54 ਹਜ਼ਾਰ ਤੋਂ ਉਪਰ ਅੌਰਤਾਂ ਆਈਸੀਡੀ ਐਸ ਸਕੀਮ ਵਿਚ ਵਰਕਰ/ਹੈਲਪਰ ਦੇ ਤੌਰ ਤੇ ਪਿਛਲੇਂ 42 ਸਾਲਾਂ ਤੋਂ ਨਿਗੂਣੇ ਜਿਹੇ ਮਾਨ ਭੱਤੇ ਕੰਮ ਕਰ ਰਹੀਆਂ ਹਾਂ। ਇਸ ਸਕੀਮ ਵਿਚ ਅਸੀਂ 6 ਸੇਵਾਵਾਂ ਦਾ ਕੰਮ ਕਰ ਰਹੀਆਂ ਹਾਂ। ਜਿਸ ਵਿਚ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇਣਾ ਇਕ ਸੇਵਾ ਹੈ। ਸਾਨੂੰ ਨੌਕਰੀ ਤੇ ਲੱਗਣ ਸਮੇਂ ਬਕਾਇਦਾ ਵਰਕਰ/ ਹੈਲਪਰ ਨੂੰ ਜੋਬ ਟਰਿੇਨੰਗ ਕਰਵਾਈ ਜਾਂਦੀ ਹੈ ਅਤੇ ਸਾਡੀ ਨੌਕਰੀ ਵਿਚ ਆਉਣ ਦੀ ਮੁੱਢਲੀ ਸ਼ਰਤ ਘੱਟੋਂ ਘੱਟ ਮੈਟ੍ਰਿਕ ਪਾਸ ਹੈ। ਵੱਧ ਤੋਂ ਵੱਧ ਮੈਰਿਟ ਅਨੁਸਾਰ ਸਾਡੀ ਭਰਤੀ ਹੁੰਦੀ ਹੈ। ਪ੍ਰੰਤੂ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ 3 ਸਾਲ ਤੋਂ ਉੱਪਰ ਦੇ ਬੱਚੇ ਸਕੂਲਾਂ ਵਿਚ ਨਰਸਰੀ ਕਲਾਸਾਂ ਬਣਾ ਕੇ ਦਾਖਲ ਕੀਤੇ ਜਾਣਗੇ। ਜੇਕਰ ਸਾਡੇ ਕੋਲੋਂ 3 ਸਾਲ ਤੋਂ ਉੱਪਰ ਦੇ ਬੱਚੇ ਚਲੇ ਜਾਂਦੇ ਹਨ ਤਾਂ 0 ਤੋਂ 6 ਸਾਲ ਦੀ ਸਕੀਮ ਦਾ ਅੱਧ ਹੀ ਵੱਢਿਆ ਜਾਵੇਗਾ ਤੇ ਸਾਡਾ ਸੈਂਟਰਾਂ ਵਿਚ ਆਉਣ ਦਾ ਮਕਸਦ ਖਤਮ ਹੋ ਜਾਵੇਗਾ ਤੇ ਹੌਲੀ-ਹੌਲੀ ਸਾਨੂੰ ਸੇਵਾ ਤੋਂ ਬਾਹਰ ਧੱਕ ਦਿੱਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ 3 ਤੋਂ 5 ਸਾਲ ਦੇ ਬੱਚੇ ਪ੍ਰੀ ਨਰਸਰੀ ਦੇ ਰੂਪ ਵਿਚ ਆਂਗਨਵਾੜੀ ਸੈਂਟਰਾਂ ਵਿਚ ਹੀ ਰਹਿਣ ਦਿੱਤੇ ਜਾਣ ਅਤੇ 5 ਤੋਂ 6 ਸਾਲ ਦੇ ਬੱਚੇ ਨਰਸਰੀ ਕਲਾਸਾਂ ਵਿਚ ਸਕੂਲ ਵਿਚ ਦਾਖਲ ਕਰ ਲਏ ਜਾਣ। ਜਿਸ ਦਾ ਸਾਨੂੰ ਕੋਈ ਇਤਰਾਜ ਨਹੀਂ ਹੈ। ਜਥੇਬੰਦੀ ਵੱਲੋਂ ਇਸ ਸਮੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾਈ ਆਗੂ ਦਲਜਿੰਦਰ ਕੌਰ ਉਦੋਨੰਗਲ, ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਜੀਤ ਕੌਰ ਕੁਰਾਲੀ, ਰੀਮਾ ਰਾਣੀ ਰੋਪੜ, ਪੂਨਾ ਨਵਾਂ ਸ਼ਹਿਰ, ਜਸਵਿੰਦਰ ਕੌਰ ਪੱਟੀ, ਜਸਵੀਰ ਕੌਰ ਦਸੂਹਾ, ਸ਼ਿੰਦਰ ਕੌਰ ਭੂੰਗਾ, ਬਿਮਲਾ ਫਗਵਾੜਾ, ਬਲਵੀਰ ਕੌਰ ਮਾਨਸਾ, ਸ਼ਿੰਦਰਪਾਲ ਕੌਰ ਭਗਤਾ, ਗੁਰਮੀਤ ਕੌਰ ਗੋਨਿਆਣਾ, ਬਲਜੀਤ ਕੌਰ ਪੇਧਨੀ, ਜਸਵੰਤ ਕੌਰ ਭਿੱਖੀ, ਰੇਸ਼ਮਾ ਰਾਣੀ ਫਾਜਿਲਕਾ, ਸ਼ੀਲਾ ਗੁਰੂਹਰਸਹਾਏ, ਮਹਿੰਦਰ ਕੌਰ ਪੱਤੋ, ਕ੍ਰਿਸ਼ਨਾ ਦੇਵੀ ਅੌਲਖ, ਦਲਜੀਤ ਕੌਰ ਬਰਨਾਲਾ, ਲਖਵੀਰ ਕੌਰ ਮਲੇਰਕੋਟਲਾ, ਜਸਪਾਲ ਕੌਰ ਝੁਨੀਰ, ਹਰਮੇਸ਼ ਕੌਰ ਲਹਿਰਾਗਾਗਾ, ਨਛੱਤਰ ਕੌਰ ਅਮਲੋਹ, ਪਰਮਜੀਤ ਕੌਰ ਸ਼ੇਰਪੁਰ, ਰਣਇੰਦਰ ਕੌਰ ਮੌੜ, ਲਾਭ ਕੌਰ ਸੰਗਤ, ਸਰਬਜੀਤ ਕੌਰ ਫੂਲ, ਜਸਵੀਰ ਕੌਰ ਬਠਿੰਡਾ, ਸ਼ੀਲਾ ਰਾਣੀ ਫਾਜਿਲਕਾ ਤੇ ਕੁਲਜੀਤ ਕੌਰ ਗੁਰੁੂਹਰਸਹਾਏ ਆਦਿ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ