Share on Facebook Share on Twitter Share on Google+ Share on Pinterest Share on Linkedin ਆਂਗਨਵਾੜੀ ਵਰਕਰਾਂ ਸੰਘਰਸ਼ ਨੂੰ ਬੂਰ ਪਿਆ: ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਮੁਹਾਲੀ ਵਿੱਚ ਕੀਤੀ ਜੇਤੂ ਰੈਲੀ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੀਤੀ ਭਰਵੀਂ ਸ਼ਮੂਲੀਅਤ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ: ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਨੇ ਅੱਜ ਪੰਜਾਬ ਸਕੂਲ ਸਿੱਖਿਆ ਦਫ਼ਤਰ ਮੋਹਾਲੀ ਦੇ ਸਾਹਮਣੇ ਜਿੱਤ ਰੈਲੀ ਕੀਤੀ, ਜਿਸ ਵਿਚ ਸੂਬੇ ਭਰ ਤੋਂ ਹਜਾਰਾਂ ਦੀ ਗਿਣਤੀ ਵਿਚ ਆਈਆ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ। ਜਿਕਰਯੋਗ ਹੈ ਕਿ ਪ੍ਰੀ ਨਰਸਰੀ ਜਮਾਤਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕਰਨ ਅਤੇ ਆਂਗਨਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਖੋਹ ਕੇ ਲਿਜਾਣ ਦੇ ਖਿਲਾਫ਼ ਪਿਛਲੇਂ ਡੇਢ ਮਹੀਨੇ ਤੋਂ ਯੂਨੀਅਨ ਵੱਲੋਂ ਸਾਰੇ ਪੰਜਾਬ ਵਿਚ ਵੱਡੇ ਪੱਧਰ ਤੇ ਸੰਘਰਸ਼ ਚਲਾਇਆ ਜਾ ਰਿਹਾ ਸੀ ਤੇ ਅੱਜ 27 ਨਵੰਬਰ ਨੂੰ ਸੈਸ਼ਨ ਸ਼ੁਰੂ ਹੋਣ ਸਮੇਂ ਜਥੇਬੰਦੀ ਦੀਆਂ 20 ਹਜਾਰ ਤੋਂ ਵੱਧ ਵਰਕਰਾਂ / ਹੈਲਪਰਾਂ ਨੇ ਪੰਜਾਬ ਵਿਧਾਨ ਸਭਾ ਨੂੰ ਘੇਰਨਾ ਸੀ, ਪਰ ਸਰਕਾਰ ਕੁਝ ਘੰਟੇ ਪਹਿਲਾਂ ਹੀ ਜਥੇਬੰਦੀ ਦੇ ਸੰਘਰਸ਼ ਅੱਗੇ ਝੁਕ ਗਈ ਤੇ ਐਤਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਆਂਗਨਵਾੜੀ ਸੈਂਟਰ ਬੰਦ ਨਹੀਂ ਕੀਤੇ ਜਾਣਗੇ ਤੇ ਬੱਚੇ ਆਂਗਨਵਾੜੀ ਵਰਕਰਾਂ ਦੇ ਕੋਲ ਹੀ ਰਹਿਣਗੇ। ਜਿਸ ਤੋਂ ਬਾਅਦ ਯੂਨੀਅਨ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਥਾਂ ਜੇਤੂ ਰੈਲੀ ਕੀਤੀ। ਇਸ ਮੌਕੇ ਬੋਲਦਿਆਂ ਆਂਗਨਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆਂ ਦੇ ਕੌਮੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਨੇ ਕਿਹਾ ਕਿ ਹੁਣ ਨੋਟੀਫਿਕੇਸ਼ਨ ਵਾਲਾ ਫੈਸਲਾ ਸਰਕਾਰ ਬਲਾਕ ਪੱਧਰ ਤੱਕ ਤੁਰੰਤ ਲਾਗੂ ਕਰੇ। ਉਹਨਾਂ ਇਹ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਇਹ ਮੰਗ ਪੂਰੀ ਕਰਵਾਉਣ ਲਈ ਜਥੇਬੰਦੀ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਾਲ 2005 ਵਿਚ ਵੀ ਕਾਂਗਰਸ ਦੀ ਸਰਕਾਰ ਵੇਲੇ ਆਂਗਨਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਕੋਝੀ ਚਾਲ ਚੱਲ ਗਈ ਸੀ, ਪਰ ਜਥੇਬੰਦੀ ਵੱਲੋਂ ਮੂੰਹ ਤੋੜਵਾ ਜਵਾਬ ਦੇਣ ਕਰਕੇ ਸਰਕਾਰ ਨੂੰ ਉਦੋਂ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ। ਹੁਣ ਫੇਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਨੇ ਵਰਕਰਾਂ / ਹੈਲਪਰਾਂ ਦੇ ਦਬਾਅ ਅੱਗੇ ਇਕ ਵਾਰ ਫੇਰ ਸਰਕਾਰ ਨੂੰ ਝੁਕਣਾ ਪਿਆ ਹੈ। ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਨਵਾੜੀ ਵਰਕਰ 1975 ਤੋਂ ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇ ਰਹੀਆਂ ਹਨ। ਪੰਜਾਬ ਦੇ 27 ਹਜਾਰ ਸੈਂਟਰਾਂ ਵਿਚ 54 ਹਜਾਰ ਵਰਕਰਾਂ ਤੇ ਹੈਲਪਰਾਂ ਹਨ , ਜਿੰਨਾਂ ਵਿਚੋਂ ਬਹੁਤੀਆਂ ਗਰੈਜੂਏਟ ਹਨ। ਇਸ ਲਈ ਪ੍ਰੀ ਨਰਸਰੀ ਕਲਾਸਾਂ ਸੈਂਟਰਾਂ ਵਿਚ ਹੀ ਸ਼ੁਰੂ ਕੀਤੀਆਂ ਜਾਣ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਹੀ ਕੀਤਾ ਹੈ ਤੇ ਐਨਾ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿਚ ਵਰਕਰ ਨੂੰ 5600 ਰੁਪਏ ਅਤੇ ਹੈਲਪਰ ਨੂੰ 2600 ਰੁਪਏ ਮਾਣ ਭੱਤਾ ਦਿੱਤਾ ਜਾ ਰਿਹਾ ਹੈ, ਜਦ ਕਿ ਦਿੱਲੀ ਦੀ ਸਰਕਾਰ ਵਰਕਰ ਨੂੰ 10 ਹਜਾਰ ਤੇ ਹੈਲਪਰ ਨੂੰ 5 ਹਜਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇ ਰਹੀ ਹੈ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ ਉਦੋਂਨੰਗਲ, ਗੁਰਮੀਤ ਕੌਰ ਗੋਨੇਆਣਾ, ਬਲਵੀਰ ਕੌਰ ਮਾਨਸਾ, ਸ਼ਿੰਦਰਪਾਲ ਕੌਰ ਭਗਤਾ, ਕ੍ਰਿਸ਼ਨਾ ਦੇਵੀ ਅੌਲਖ, ਹਰਜੀਤ ਕੌਰ ਵੇਰਕਾ, ਰੇਸ਼ਮਾ ਰਾਣੀ ਫਾਜਿਲਕਾ, ਬਲਜੀਤ ਕੌਰ ਕੁਰਾਲੀ, ਰੀਮਾ ਰਾਣੀਪ ਰੋਪੜ, ਬਲਜੀਤ ਕੌਰ ਪੇਧਨੀ, ਕੁਲਮੀਤ ਕੌਰ ਬਟਾਲਾ, ਜਸਵੀਰ ਕੌਰ ਦਸੂਹਾ, ਮਹਿੰਦਰ ਕੌਰ ਪੱਤੋਂ, ਸ਼ੀਲਾ ਦੇਵੀ ਗੁਰੁੂਹਰਸਹਾਏ, ਸ਼ਿੰਦਰ ਕੌਰ ਭੂੰਗਾ, ਜਸਪਾਲ ਕੌਰ ਝੁਨੀਰ, ਜਸਵੰਤ ਕੌਰ ਭਿੱਖੀ ਤੇ ਹੋਰ ਆਗੂ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ