nabaz-e-punjab.com

ਖਰੜ ਦੇ 200 ਪਿੰਡਾਂ ’ਚੋ 195 ਪਿੰਡਾਂ ਦੀਆਂ ਜ਼ਮੀਨਾਂ ਦਾ ਸਾਰਾ ਰਿਕਾਰਡ ਆਨਲਾਈਨ ਹੋਇਆ: ਸ੍ਰੀਮਤੀ ਬਰਾੜ

ਕੁਝ ਮਿੰਟਾਂ ਵਿੱਚ ਹੀ ਜ਼ਮੀਨ ਮਾਲਕਾਂ ਨੂੰ ਮਿਲ ਜਾਂਦੀ ਹੈ ਜ਼ਮੀਨ ਜਾਇਦਾਦ ਦੀ ਫਰਦ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਜੁਲਾਈ:
ਜਾਇਦਾਦਾਂ ਦੇ ਮਾਲਕਾਂ ਨੂੰ ਜ਼ਮੀਨਾਂ ਦੀ ਫਰਦ ਹੁਣ ਕੁਝ ਦੇਰ ਮਿੰਟਾਂ ਵਿਚ ਹੀ ਫਰਦ ਕੇਂਦਰਾਂ ਤੋਂ ਮਿਲ ਜਾਂਦੀ ਹੈ ਅਤੇ ਲੰਬਾ ਸਮਾਂ ਇੰਤਜ਼ਾਰ ਨਹੀਂ ਕਰਨਾ ਪੈਦਾ ਕਿਉਕਿ ਸਬ ਡਵੀਜ਼ਨ ਖਰੜ ਤਹਿਤ ਪੈਦੀ ਖਰੜ ਤਹਿਸੀਲ ਅਤੇ ਸਬ ਤਹਿਸੀਲ ਮਾਜਰੀ ਤਹਿਤ ਪੈਂਦੇ 200 ਪਿੰਡਾਂ ਵਿਚੋ 195 ਪਿੰਡਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਆਨਲਾਈਨ ਹੋ ਚੁੱਕਾ ਹੈ। ਇਹ ਜਾਣਕਾਰੀ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਦਿੰਦਿਆ ਦੱਸਿਆ ਕਿ ਤਹਿਸੀਲ ਖਰੜ ਵਿਚ ਕੁੱਲ 112 ਪਿੰਡ ਪੈਂਦੇ ਹਨ ਜਿਨ੍ਹਾਂ ਵਿਚੋ ਮੁੰਡੀ ਖਰੜ ਦਾ 70 ਫੀਸਦੀ, ਕੁਰਾਲੀ ਦਾ 20 ਫੀਸਦੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ ਅਤੇ ਖਰੜ ਸ਼ਹਿਰ ਦਾ ਰਿਕਾਰਡ ਆਨਲਾਈਨ ਹੋਣਾ ਬਾਕੀ ਹੈ ਅਤੇ ਬਾਕੀ ਸਾਰੇ ਪਿੰਡਾਂ ਦਾ ਸਾਰਾ ਰਿਕਾਰਡ ਆਨਲਾਈਨ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਖਰੜ ਦੀ ਸਬ ਤਹਿਸੀਲ ਮਾਜਰੀ ਵਿੱਚ ਕੁੱਲ 88 ਪਿੰਡਾਂ ਪੈਦੇ ਹਨ। ਜਿਨ੍ਹਾਂ ’ਚੋਂ ਮਿਰਜ਼ਾਂਪੁਰ ਤੇ ਕਰੌਰਾਂ ਦਾ ਰਿਕਾਰਡ ਆਨਲਾਈਨ ਹੋਣਾ ਬਾਕੀ ਹੈ, ਬਾਕੀ ਸਾਰੇ ਪਿੰਡਾਂ ਦਾ ਰਿਕਾਰਡ ਆਨਲਾਈਨ ਹੋ ਚੁੱਕਾ ਹੈ।
ਐਸਡੀਐਮ ਸ੍ਰੀਮਤੀ ਨੇ ਦੱÎਸਿਆ ਕਿ ਖਰੜ ਤਹਿਸੀਲ ਦੇ ਪਿੰਡਾਂ/ਸ਼ਹਿਰਾਂ ਦੇ ਮਾਲਕਾਂ ਨੂੰ ਜ਼ਮੀਨਾਂ ਦੀਆਂ ਫਰਦਾਂ ਦੇਣ ਲਈ ਤਹਿਸੀਲ ਕੰਪਲੈਕਸ ਖਰੜ ਵਿਖੇ ਫਰਦ ਕੇਂਦਰ ਤੇ ਸਬ ਤਹਿਸੀਲ ਮਾਜਰੀ ਦੇ ਦਫਤਰ ਵਿਚ ਪਿੰਡਾਂ ਲਈ ਫਰਦ ਕੇਂਦਰ ਤਹਿਸੀਲ ਦਫਤਰ ਮਾਜਰੀ ਵਿਖੇ ਸਫਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਮੀਨ, ਪਲਾਟ ਦੇ ਮਾਲਕ ਜੇਕਰ ਆਪ ਖੁਦ ਵੀ ਆਪਣੀ ਜਾਇਦਾਦ, ਪਲਾਨ ਦੀ ਮਲਕੀਅਤ ਅਤੇ ਕਰਜ਼ਾ ਲਿਆ ਜਾਂ ਉਤਾਰਿਕ ਸਬੰਧੀ ਜਾਣਕਾਰੀ ਦੇਖਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਵੈਬਸਾਈਟ ਤੇ ਜਾ ਕੇ ਜ਼ਮੀਨ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਪਿੰ੍ਰਟ ਵੀ ਲਿਆ ਜਾ ਸਕਦਾ ਹੈ।
ਐਸਡੀਐਮ ਨੇ ਦੱਸਿਆ ਕਿ ਜਦੋਂ ਜ਼ਮੀਨ, ਪਲਾਟ ਦੀ ਖਰੀਦੋ, ਫਰੋਖਤ ਕਰਨੀ ਹੋਵੇ ਤਾਂ ਫਰਦ ਕੇਂਦਰਾਂ ਤੋਂ ਜਾਰੀ ਹਸਤਾਖਰਾਂ ਸਮੇਤ ਜਾਰੀ ਕੀਤੀ ਗਈ ਫਰਦ ਹੀ ਰਜਿਸਟਰੀ, ਵਸੀਕੇ ਰਜਿਸਟਰਡ ਕਰਵਾਉਣ ਲਈ ਪ੍ਰਵਾਨਿਤ ਮੰਨੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖਰੜ ਤਹਿਸੀਲ ਦੇ ਪਿੰਡਾਂ ਰਿਕਾਰਡ 11 ਜੁਲਾਈ ਤੱਕ ਅਪਡੇਟ ਹੋ ਚੁੱਕਾ ਹੈ ਅਤੇ ਮਾਜਰੀ ਤਹਿਸੀਲ ਦੇ ਪਿੰਡਾਂ ਦਾ ਰਿਕਾਰਡ ਵਿਚ 3 ਜੁਲਾਈ ਤੱਕ ਅਪਡੇਟ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਨੈਟਵਰਕਿੰਗ ਦੀ ਸਮੱਸਿਆ ਕਾਰਨ ਫਰਦਾਂ ਜਾਰੀ ਕਰਨ ਵਿਚ ਦੇਰੀ ਹੋ ਜਾਂਦੀ ਹੈ ਪਰ ਇਨ੍ਹਾਂ ਸੇਵਾਵਾਂ ਵਿਚ ਹੋਰ ਸੁਧਾਰ ਲਿਆਂਦਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…