Share on Facebook Share on Twitter Share on Google+ Share on Pinterest Share on Linkedin ਵਾਰਡ ਨੰਬਰ-14 ਦੀਆਂ ਦੇ ਸਮੂਹ ਕਲੋਨੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ: ਗੁਰਪ੍ਰੇਮ ਰੋਮਾਣਾ ਆਜ਼ਾਦ ਉਮੀਦਵਾਰ ਵਰਿੰਦਰ ਸਿੰਘ ਰੋਮਾਣਾ ਦੇ ਹੱਕ ਵਿੱਚ ਕੀਤੀ ਵੱਡੀ ਚੋਣ ਰੈਲੀ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਫਰਵਰੀ: ਇੱਥੋਂ ਦੇ ਵਾਰਡ ਨੰਬਰ-14 ਦੀ ਹਰ ਕਲੋਨੀ, ਏਰੀਆ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ। ਜਿਸ ਤਰ੍ਹਾਂ ਪਹਿਲਾਂ ਸਵ: ਕੌਂਸਲਰ ਬਿਮਲਾ ਮਾਸੀ ਦੇ ਕਾਰਜਕਾਲ ਦੌਰਾਨ ਹੋਇਆ ਹੈ। ਹੁਣ ਇਸ ਵਾਰਡ ਤੋਂ ਆਜ਼ਾਦ ਉਮੀਦਵਾਰ ਵਰਿੰਦਰ ਸਿੰਘ ਰੋਮਾਣਾ ਹਨ। ਜਿਨ੍ਹਾਂ ਨੂੰ ਜਿਤਾ ਕੇ ਬਿਮਲਾ ਮਾਸੀ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਇਹ ਵਿਚਾਰ ਨਗਰ ਕੌਸਲ ਖਰੜ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਗੁਰਪ੍ਰੇਮ ਸਿੰਘ ਰੋਮਾਣਾ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਤੇਮਾਜਰਾ ਕਲੋਨੀ, ਛੱਜੂਮਾਜਰਾ ਕਲੋਨੀ, ਨਿਊ ਐਲ.ਆਈ.ਸੀ. ਕਲੋਨੀ, ਰਾਇਲ ਹੋਮਜ਼ ਫਲੈਟਸ, ਓਲਡ ਹੋਮਜ਼ ਫਲੈਟਸ ਵਿਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੌਸਲ ਪਾਸੋ ਟਿਊਬਵੈਲ ਲਗਾਇਆ ਜਾਵੇਗਾ। ਇਸ ਵਾਰਡ ਵਿਚ ਕੇ.ਐਸ.ਬੀ-1,2, ਛੱਜੂਮਾਜਰਾ ਕਲੋਨੀ ਵਿਚ ਪਾਣੀ ਦੀ ਸਮੱਸਿਆ ਹੈ ਉਹ ਵੀ ਦੂਰ ਕੀਤੀ ਜਾਵੇਗੀ ਅਤੇ 5 ਏਕੜ ਜ਼ਮੀਨ ਵਿਚ ਪਾਰਕ ਅਤੇ ਥਿਏਟਰ ਬਣਾਇਆ ਜਾਵੇਗਾ ਕਿ ਇਸ ਏਰੀਆ ਦੇ ਪਰਿਵਾਰਾਂ ਨੂੰ ਪ੍ਰੋਗਰਾਮ ਕਰਨ ਲਈ ਫਾਇਦਾ ਹੋ ਸਕਦੇ। ਉਨ੍ਹਾਂ ਕਿਹਾ ਕਿ ਉਹ ਆਪਣੇ ਪ੍ਰਧਾਨ ਦੇ ਕਾਰਜਕਾਰਲ ਦੌਰਾਨ ਹੋਰ ਵਾਰਡ ਦਾ ਵਿਕਾਸ ਕਰਵਾਇਆ ਅਤੇ ਕੌਸਲ ਦੀ ਪ੍ਰਾਪਰਟੀਆਂ ਤੇ ਕਬਜ਼ਾ ਨਹੀਂ ਕੀਤਾ ਜਿਸ ਤਰ੍ਹਾਂ ਹੁਣ ਕੀਤਾ ਜਾ ਰਿਹਾ ਹੈ। ਬਲਾਕ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਸਿੱਧੂ, ਮੇਜਰ ਸਿੰਘ ਮਿਊਸਪਲ ਕੌਸਲਰ, ਹਾਕਮ ਸਿੰਘ ਸੰਤੇਮਾਜਰਾ ਕਲੋਨੀ ਸਮੇਤ ਹੋਰ ਬੁਲਾਰਿਆਂ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਰਿੰਦਰ ਸਿੰਘ ਰੋਮਾਣਾ ਪੜਿਆ ਲਿਖਿਆ ਨੌਜਵਾਨ ਹੈ ਅਤੇ ਪਹਿਲਾਂ ਵੀ ਉਸ ਨੇ ਬਿਮਲਾ ਮਾਸੀ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਵਿਚ ਹੱਥ ਵਟਾਇਆ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਵਰਿੰਦਰ ਸਿੰਘ ਰੋਮਾਣਾ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਲਈ ਅਪੀਲ ਕੀਤੀ। ਇਸ ਮੌਕੇ ਮੇਜਰ ਸਿੰਘ, ਰਾਧੇ ਸੋਨੀ, ਕੁਲਦੀਪ ਕੌਰ ਸਾਰੇ ਮਿਊਸਪਲ ਕੌਸਲਰ, ਕਰਮਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਲਾਡੀ,ਕਿਰਪਾਲ ਸਿੰਘ, ਜਸਵਿੰਦਰ ਸਿੰਘ ਜੱਸੀ, ਹਾਕਮ ਸਿੰਘ ਪ੍ਰਧਾਨ ਸੰਤੇਮਾਜਰਾ ਕਲੋਨੀ, ਭੁਪਿੰਦਰ ਸਿੰਘ ਐਲ.ਆਈ.ਸੀ. ਕਲੋਨੀ, ਪ੍ਰਿਤਪਾਲ ਸਿੰਘ ਢਿਲੋ ਮਾਡਲ ਟਾਊਨ ਕਲੋਨੀ, ਹਰਜੀਤ ਸਿੰਘ ਗੰਜਾ ਕਾਂਗਰਸੀ ਆਗੂ, ਪਿੰ੍ਰਥੀ ਰਾਜ ਕਪੂਰ ਐਸ.ਬੀ.ਪੀ.2 ਸਮੇਤ ਵਾਰਡ ਨੰਬਰ-14 ਤਹਿਤ ਪੈਂਦੀਆਂ ਕਲੋਨੀ ਦੇ ਵਸਨੀਕ ਭਾਰੀ ਗਿਣਤੀ ਵਿਚ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ