ਮੁਹਾਲੀ ਸ਼ਹਿਰ ਦੇ ਸਾਰੇ ਪਾਰਕਾਂ ਦੀ ਨੁਹਾਰ ਬਦਲੀ ਜਾਵੇਗੀ: ਮੇਅਰ ਕੁਲਵੰਤ ਸਿੰਘ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਸਾਂਭ ਸੰਭਾਲ ਦੇ ਕੰਮ ਵਿੱਚ ਤੇਜੀ ਲਿਆ ਕੇ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਸ਼ਹਿਰ ਦੇ ਪਾਰਕਾਂ ਦੀ ਨੁਹਾਰ ਬਦਲਣ ਲਈ ਵੱਖ ਵੱਖ ਵਾਰਡਾਂ ਵਿਚਲੇ ਪਾਰਕਾਂ ਦੀ ਕਾਇਆ ਪਲਟ ਕੀਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਇਹ ਗੱਲ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਅੱਜ ਸਥਾਨਕ ਫੇਜ਼-1 (ਵਾਰਡ ਨੰਬਰ-4) ਵਿੱਚ ਸਥਿਤ ਇੱਕ ਪਾਰਕ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਰਸਮੀ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਆਖੀ। ਉਹਨਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਅਤਿ ਆਧੁਨਿਕ ਸੁਵਿਧਾਵਾਂ ਮੁਹਈਆਂ ਕਰਵਾਉਣ ਲਈ ਵਯਨਬੱਧ ਹੈ।
ਇਸ ਮੌਕੇ ਵਾਰਡ ਦੀ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਠੀ ਨੰ: 601 ਤੋਂ 702 ਦੇ ਇਸ ਬਲਾਕ ਵਿੱਚ ਬਣੇ ਇਸ ਪਾਰਕ ਦੀ ਹਾਲਤ ਪਿਛਲੇ ਕਈ ਸਾਲਾ ਤੋੱ ਬਦਤਰ ਬਣੀ ਹੋਈ ਸੀ ਅਤੇ ਹੁਣ ਜਦੋਂ ਗਮਾਡਾ ਵੱਲੋਂ ਸ਼ਹਿਰ ਦੇ ਪਾਰਕ ਨਗਰ ਨਿਗਮ ਨੂੰ ਸੰਭਾਲ ਦਿਤੇ ਗਏ ਹਨ ਤਾਂ ਨਿਗਮ ਵੱਲੋਂ ਇਸ ਦੀ ਮੁੜ ਉਸਾਰੀ ਦਾ ਕੰਮ ਆਰੰਭ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਮੰਗ ਕੀਤੀ ਕਿ ਇਹਨਾਂ ਕੋਠੀਆਂ ਦੇ ਨਾਲ ਲੱਗਦੀ ਚੰਡੀਗੜ੍ਹ ਦੀ ਹੱਦ ਤੇ ਲੱਗੇ ਸਫੈਦਿਆਂ ਦੇ ਵੱਡੇ ਦਰੱਖਤਾਂ (ਜੋ ਕੋਠੀਆਂ ਵੱਲ ਝੂਲ ਰਹੇ ਹਨ) ਦੇ ਡਿੱਗਣ ਦਾ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ ਅਤੇ ਇਹਨਾਂ ਨੂੰ ਕਟਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕੌਂਸਲਰ ਆਰ.ਪੀ. ਸ਼ਰਮਾ, ਹਰਪਾਲ ਸਿੰਘ ਚਾਨਾ, ਐਸਡੀਓ ਅਵਨੀਤ ਕੌਰ, ਜੇ.ਈ ਪਵਨਪ੍ਰੀਤ ਸਿੰਘ, ਚੇਨ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ, ਰਾਕੇਸ਼ ਕੁਮਾਰ, ਰਵਿੰਦਰ ਸਿੰਘ, ਸਵਰਨ ਕੌਰ, ਸਰੋਜ ਰਾਣੀ, ਜਸਪ੍ਰੀਤ ਕੌਰ, ਸੋਹਨ ਲਾਲ ਸ਼ਰਮਾ, ਸਰਮੁੱਖ ਸਿੰਘ, ਸ਼ਾਸਤਰੀ ਮਾਡਲ ਸਕੂਲ ਦੇ ਡਾਇਰੈਕਟਰ ਰਜਨੀਸ਼ ਸੇਵਕ ਵੀ ਮੌਜੂਦ ਸਨ।
(ਬਾਕਸ ਆਈਟਮ)
ਐਲਈਡੀ ਸਟਰੀਟ ਲਾਈਟਾਂ ਲਾਉਣ ਲਈ ਨਗਰ ਨਿਗਮ ਮੁਹਾਲੀ ਨੂੰ ਸਕੌਚ ਐਵਾਰਡ
ਸਕੌਚ ਫਾਉਂਡੇਸ਼ਨ ਵੱਲੋਂ ਨਗਰ ਨਿਗਮ ਮੁਹਾਲੀ ਨੂੰ ਐਲਈਡੀ ਸਟਰੀਟ ਲਾਈਟਾਂ ਲਾਉਣ ਦੇ ਸਬੰਧ ਵਿਚ ਸਕੌਚ ਆਰਡਰ ਆਫ ਮੈਰਿਟ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਮੁਹਾਲੀ ਦੀ ਜੁਆਂਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਸਕੌਚ ਫਾਉੱਡੇਸ਼ਨ ਵੱਲੋੱ ਨਿਗਮ ਦੀ ਟੀਮ ਨੂੰ ਇਹ ਐਵਾਰਡ 7 ਸਤੰਬਰ ਨੂੰ ਨਵੀਂ ਦਿਲੀ ਵਿੱਚ ਕੀਤੇ ਜਾਣ ਵਾਲੇ ਇਕ ਸਮਾਗਮ ਦੌਰਾਨ ਦਿਤਾ ਜਾਵੇਗਾ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…