ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ’ਤੇ ਸਾਰੀ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ: ਸੰਜੀਵ ਵਸ਼ਿਸ਼ਟ

ਨੌਜਵਾਨਾਂ ਨੂੰ ਨੌਕਰੀਆਂ ਤੇ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਸਿਰਫ਼ ਭਾਜਪਾ ਸਰਕਾਰ ਹੀ ਬਣਾ ਸਕਦੀ ਹੈ: ਵਸ਼ਿਸ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਪੰਜਾਬ ਨੂੰ ਮਜ਼ਬੂਤ ਕਰਨ ਜਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੀਆਂ ਗੱਲਾਂ ਸਭ ਪਾਰਟੀਆਂ ਕਰ ਰਹੀਆਂ ਹਨ। ਪਰ ਇਹ ਸਭ ਕਰਨ ਲਈ ਲੋੜੀਦੇ ਕਦਮ ਕਿਸ ਤਰਾਂ ਚੁੱਕਣੇ ਹਨ, ਇਸ ਦੀ ਗੱਲ ਕੋਈ ਪਾਰਟੀ ਨਹੀਂ ਕਰ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ, ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਜੀਵ ਵਿਸ਼ਿਸ਼ਟ ਨੇ ਅੱਜ ਪਿੰਡ ਸੰਭਾਲਕੀ ਵਿੱਚ ਚੋਣ ਮੀਟਿੰਗ ਦੌਰਾਨ ਕੀਤਾ। ਵਸ਼ਿਸ਼ਟ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸੂਬੇ ਵਿੱਚ ਕਿਸਾਨੀ ਨੂੰ ਮਜ਼ਬੂਤ ਕਰਦੇ ਹੋਏ ਪੰਜਾਬ ਵਿੱਚ ਐਗਰੋ ਬੇਸਡ ਉਦਯੋਗ ਲਿਆਏਗੀ। ਜਿਸ ਰਾਹੀਂ ਨਾ ਸਿਰਫ਼ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ, ਉਸ ਦੇ ਨਾਲ ਹੀ ਕਿਸਾਨਾਂ ਦੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ। ਜਦੋਂਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸੀਆਂ ਦੀਆਂ ਮਾੜੀਆਂ ਨੀਤੀਆਂ ਦੇ ਚੱਲਦਿਆਂ ਨਾ ਸਿਰਫ਼ ਸੂਬੇ ’ਚੋਂ ਉਦਯੋਗ ਪਲਾਇਨ ਕਰਕੇ ਦੂਜੇ ਰਾਜਾਂ ਵਿੱਚ ਗਏ ਬਲਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਵੀ ਕਾਂਗਰਸ ਦੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕੇ।
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਕਾਂਗਰਸੀਆਂ ਨੇ ਪੰਜਾਬ ਨੂੰ ਮਾਫ਼ੀਆ ਦਾ ਸਵਰਗ ਬਣਾ ਦਿਤਾ। ਜਦ ਕਿ ਭਾਜਪਾ ਦੀਆਂ ਦੇਸ਼ ਦੇ ਦੂਜੇ ਰਾਜਾਂ ਦੀਆਂ ਸਰਕਾਰਾਂ ਨੇ ਉੱਥੇ ਮਾਫ਼ੀਆ ਨੂੰ ਪੂਰੀ ਤਰਾਂ ਖ਼ਤਮ ਕਰ ਦਿੱਤਾ। ਪੰਜਾਬ ਵਿੱਚ ਵੀ ਭਾਜਪਾ ਸਰਕਾਰ ਆਉਣ ਤੇ ਨਸ਼ਾ ਤਸਕਰ, ਭੂ-ਮਾਫੀਆ, ਰੇਤ ਮਾਫ਼ੀਆ ਜਿਹੇ ਸਭ ਮਾੜੇ ਅਨਸਰ ਖ਼ਤਮ ਕਰਕੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਰਾਜ ਬਣਾਇਆ ਜਾਵੇਗਾ। ਭਾਜਪਾ ਸਰਕਾਰ ਆਉਣ ਤੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਵੀ ਧੱਕੇ ਨਾਲ ਦੱਬੀਆਂ ਸ਼ਾਮਲਾਟ ਜ਼ਮੀਨਾਂ ਦਾ ਹਿਸਾਬ ਕੀਤਾ ਜਾਵੇਗਾ। ਇਸ ਦੇ ਨਾਲ ਪੰਜਾਬ ਦੇ ਕਿਸੇ ਵੀ ਪਿੰਡ ਦੀ ਜ਼ਮੀਨ ਤੇ ਸਿਆਸੀ ਦਬਾਓ ਨੂੰ ਖ਼ਤਮ ਕਰਦੇ ਹੋਏ ਉਸ ਪਿੰਡ ਦੀ ਜ਼ਮੀਨ ਉਸੇ ਪਿੰਡ ਦੇ ਲੋਕਾਂ ਦੇ ਭਲਾਈ ਦੇ ਕੰਮਾਂ ਲਈ ਵਰਤਣ ਦਾ ਕਾਨੂੰਨ ਵੀ ਲਿਆਂਦਾ ਜਾਵੇਗਾ।
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਮੁਹਾਲੀ ਦੇ ਨਾਲ-ਨਾਲ ਲਗਭਗ ਹਰ ਪਿੰਡ ਵਿੱਚ ਬਲਬੀਰ ਸਿੱਧੂ ਅਤੇ ਉਸ ਦੇ ਸਾਥੀਆਂ ਕਬਜ਼ੇ ਕਰਦੇ ਹੋਏ ਜੋ ਝੂਠੇ ਪਰਚੇ ਲੋਕਾਂ ਤੇ ਕਰਵਾਏ ਹਨ। ਉਨ੍ਹਾਂ ਦਾ ਵੀ ਸਮਾਂ ਆਉਣ ਤੇ ਹਿਸਾਬ ਕੀਤਾ ਜਾਵੇਗਾ। ਇਸ ਦੌਰਾਨ ਸੰਭਾਲਕੀ ਪਿੰਡ ਦੇ ਲੋਕਾਂ ਨੇ ਵੀ ਸੰਜੀਵ ਵਸ਼ਿਸ਼ਟ ਨਾਲ ਆਪਣੀ ਤਕਲੀਫ਼ਾਂ ਸਾਂਝੀਆਂ ਕਰਦੇ ਹੋਏ ਪਿੰਡ ਵਿਚ ਮੁੱਢਲੀਆਂ ਸਹੂਲਤਾਂ ਦੀ ਵੀ ਕਮੀ ਦੱਸਦੇ ਹੋਏ ਇਨ੍ਹਾਂ ਦਾ ਹੱਲ ਕੱਢਣ ਲਈ ਕਿਹਾ। ਭਾਜਪਾ ਉਮੀਦਵਾਰ ਨੇ ਵੀ ਭਾਜਪਾ ਸਰਕਾਰ ਆਉਂਦੇ ਹੀ ਸੰਭਾਲਕੀ ਸਮੇਤ ਆਸਪਾਸ ਦੇ ਪਿੰਡਾ ਵਿੱਚ ਸਿਹਤ, ਬੱਚਿਆਂ ਦੀ ਬਿਹਤਰੀਨ ਸਿੱਖਿਆਂ, ਸਫ਼ਾਈ, ਪੀਣ ਦਾ ਪਾਣੀ, ਗੰਦਗੀ ਦੇ ਨਿਕਾਸ ਜਿਹੀਆਂ ਅਹਿਮ ਲੋੜਾਂ ਲਈ ਕੇਂਦਰ ਸਰਕਾਰ ਦੇ ਪ੍ਰੋਜੈਕਟ ਲਿਆਉਣ ਦੀ ਗੱਲ ਕਹੀ।
ਵਸ਼ਿਸ਼ਟ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਦੀਨ ਦਿਆਲ ਅੰਤੋਦਿਆ ਯੋਜਨਾ, ਮਿਸ਼ਨ ਅੰਤੋਦਿਆ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ, ਪ੍ਰਧਾਨ ਮੰਤਰੀ ਗ੍ਰਾਮੀਣ ਵਿਕਾਸ ਫੈਲੋਸ਼ਿਪ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਤੇ ਸੰਸਦ ਆਦਰਸ਼ ਗ੍ਰਾਮ ਯੋਜਨਾ ਜਿਹੀਆਂ ਕਈ ਕੇਂਦਰੀ ਯੋਜਨਾਵਾਂ ਦੀ ਜਾਣਕਾਰੀ ਪਿੰਡ ਵਾਸੀਆਂ ਨਾਲ ਸਾਂਝੀ ਕਰਦੇ ਹੋਏ ਦੱਸਿਆਂ ਕਿ ਪੰਜਾਬ ਦੀ ਕਾਂਗਰਸੀ ਸਰਕਾਰ ਨੇ ਕੇਂਦਰੀ ਯੋਜਨਾਵਾਂ ਨੂੰ ਆਪਣੀ ਰਾਜਨੀਤਕ ਸੋਚ ਦੇ ਚੱਲਦਿਆਂ ਸੂਬੇ ਦੇ ਲੋਕਾਂ ਨੂੰ ਇਸ ਦਾ ਫ਼ਾਇਦਾ ਨਹੀਂ ਲੈਣ ਦਿੱਤਾ। ਜਦੋਂਕਿ ਹੁਣ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਆਉਣ ਤੇ ਵਿਕਾਸ ਦੀਆਂ ਨਵੀਆਂ ਲੀਹਾਂ ਤੁਰਨਗੀਆਂ। ਇਸ ਮੌਕੇ ਹਰਦੇਵ ਸਿੰਘ, ਮੌਂਟੀ ਸਰਪੰਚ, ਬਲਦੇਵ ਭਲਵਾਨ, ਚਾਂਦ ਰਾਮ, ੳਮ ਪ੍ਰਕਾਸ਼, ਨੀਰਜ, ਗੋਪਾਲ, ਸਾਹਿਲ, ਜੈਪਾਲ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …