nabaz-e-punjab.com

ਸੈਕਟਰ-76 ਤੋਂ 80 ਦੇ ਅਲਾਟੀਆਂ ਦਾ ਵਫ਼ਦ ਸਮੱਸਿਆਵਾਂ ਸਬੰਧੀ ਐਮਐਲਏ ਬਲਬੀਰ ਸਿੱਧੂ ਨੂੰ ਮਿਲਿਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ (ਜੋ 2004 ਤੋਂ ਲੈ ਕੇ ਸੈਕਟਰ-76 ਤੋਂ 80 ਦੇ ਅਲਾਟੀਆਂ ਲਈ ਸੰਘਰਸ਼ ਕਰ ਰਹੀ ਹੈ) ਦੇ ਸਰਪ੍ਰਸਤ ਰਘਬੀਰ ਸਿੰਘ ਸੰਧੂ ਅਤੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਅੱਜ ਵਫ਼ਦ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ। ਵਫ਼ਦ ਵਿੱਚ ਵੱਡੀ ਗਿਣਤੀ ਵਿੱਚ ਉਨ੍ਹਾਂ ਅਲਾਟੀਆਂ ਨੇ ਸਾਮੂਲੀਅਤ ਕੀਤੀ ਜਿਨ੍ਹਾਂ ਨੂੰ 17 ਸਾਲਾਂ ਬੀਤਣ ਦੇ ਬਾਵਜੂਦ ਵੀ ਪਲਾਟਾਂ ਦੇ ਕਬਜੇ ਨਸੀਬ ਨਹੀਂ ਹੋਏ। ਵਫਦ ਨੇ ਉਨ੍ਹਾਂ ਨੂੰ ਦੱਸਿਆਂ ਕਿ ਗਮਾਡਾ ਵੱਲੋਂ ਸੈਕਟਰ 76-80 ਦੇ ਬਾਕੀ ਰਹਿੰਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਜੋ ਕਿ 31ਜੁਲਾਈ 2017 ਤੱਕ ਮੁਕੰਮਲ ਹੋ ਜਾਣਗੇ।
ਇਸ ਲਈ ਵਫ਼ਦ ਨੇ ਵਿਧਾਨਕਾਰ ਤੋਂ ਮੰਗ ਕੀਤੀ ਕਿ ਅਲਾਟਮੈਂਟ ਤੋਂ ਵਾਝੇ ਰਹਿੰਦੇ ਤਕਰੀਬਨ 600 ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜ਼ੇ ਦਿਵਾਉਣ ਲਈ ਗਮਾਡਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਤੋਂ ਵਫ਼ਦ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਉਨ੍ਹਾਂ ਅਲਾਟੀਆਂ ਜਿਨ੍ਹਾਂ ਦੇ ਪਲਾਟ ਉਨ੍ਹਾਂ ਕਿਸਾਨਾਂ ਦੀ ਜ਼ਮੀਨ ਵਿੱਚ ਪੈਂਦੇ ਹਨ,ਜਿਨ੍ਹਾਂ ਨੇ ਲੈਂਡ ਪੁਲਿੰਗ ਸਕੀਮ ਨਹੀਂ ਲਈ ਜਾਂ ਪਿੰਡ ਮੌਲੀ ਬੈਦਵਾਨ ਜਾਂ ਸੋਹਾਣਾ ਦੀ ਫਿਰਨੀ ਤੋਂ ਬਾਹਰ ਜੋ ਦੁਕਾਨਾਂ ਚੱਲ ਰਹੀਆ ਹਨ, ਵਿੱਚ ਪੈਂਦੇ ਹਨ ਉਨ੍ਹਾਂ ਨੂੰ ਬਦਲਵੇ ਪਲਾਟ ਦੇਣ ਗਮਾਡਾ ਤੋਂ ਡਰਾਅ ਕਢਵਾਇਆ ਜਾਵੇ ਅਤੇ ਹਾਊਸਫੈਡ ਦੇ 52 ਫਲੈਟਸ ਦਾ ਮਸਲਾ ਵੀ ਹੱਲ ਕਰਵਾਇਆ ਜਾਵੇ। ਇਸ ਤੋਂ ਇਲਾਵਾ ਵਫ਼ਦ ਸੈਕਟਰ-76 ਤੋਂ 80 ਨਾਲ ਹੋਰ ਮੰਗਾਂ ਜਿਵੇਂ ਕਿ ਪਾਰਕਾਂ ਦਾ ਸਾਂਭ-ਸੰਭਾਲ, ਸੜਕਾਂ ’ਤੇ ਪ੍ਰੀਮਿਕਸ ਪਾਉਣਾ, ਸੈਕਟਰ-79 ਦਾ ਵਾਟਰ ਵਰਕਸ ਚਾਲੂ ਕਰਵਾਉਣਾ ਅਤੇ ਉਨ੍ਹਾਂ ਕਿਸਾਨਾਂ ਜਿਨ੍ਹਾਂ ਦੀ ਜ਼ਮੀਨ ਲੈਂਡ-ਪੁਲਿੰਗ ਸਕੀਮ ਅਧੀਨ ਗਮਾਡਾ ਨੇ ਪ੍ਰਾਪਤ ਕੀਤੀ ਹੈ ਦਾ ਡਰਾਅ ਕਢਵਾਉਣਾ ਆਦਿ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਅਲਾਟੀਆਂ ਦੀਆਂ ਮੰਗਾਂ ਸਬੰਧੀ ਉਹ ਛੇਤੀ ਹੀ ਮੁੱਖ ਪ੍ਰਸ਼ਾਸਕ ਗਮਾਡਾ ਨਾਲ ਮੀਟਿੰਗ ਕਰਵਾ ਕੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਊਣ ਦੀ ਪੈਰਵਾਈ ਕਰਨਗੇ। ਵਿਧਾਇਕ ਨੂੰ ਮਿਲਕੇ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਅਮਰੀਕ ਸਿੰਘ, ਜੀ.ਐਸ.ਪਠਾਨੀਆਂ, ਗੁਰਮੇਲ ਸਿੰਘ ਢੀਡਸਾ, ਸਤਨਾਮ ਸਿੰਘ ਸਭਰਵਾਲ, ਬਸੰਤ ਸਿੰਘ, ਕਿਸਨਾ ਮਿੱਤੂ, ਆਰ. ਆਰ. ਪਾਸੀ ਦਿਆਲ ਚੰਦ, ਹਰਦਿਆਲ ਚੰਦ, ਆਰ ਕੌਸਲ, ਦੁਰਗਾ ਦਾਸ, ਹਰਮੇਸ ਲਾਲ, ਐਨ.ਕੇ ਤਰੇਹਨ ਸ਼ਾਮਲ ਸਨ। ਇਹ ਜਾਣਕਾਰੀ ਸਰਦੂਲ ਸਿੰਘ ਪੂੰਨੀਆਂ ਪ੍ਰੈੱਸ ਸਕੱਤਰ ਨੇ ਦਿੱਤੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…