ਸਿਆਸਤ ਦੇ ਨਾਲ-ਨਾਲ ਸਿੱਧੂ ਭਰਾਵਾਂ ਵੱਲੋਂ ਸਿੱਧੂ ਫਾਊਂਡੇਸ਼ਨ ਦਾ ਗਠਨ

ਨਬਜ਼-ਏ-ਪੰਜਾਬ, ਮੁਹਾਲੀ, 20 ਅਗਸਤ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਸਿਆਸਤ ਵਿੱਚ ਧਾਕ ਜਮਾਉਣ ਦੇ ਨਾਲ-ਨਾਲ ਹੁਣ ਸਮਾਜ ਸੇਵਾ ਦੇ ਖੇਤਰ ਵਿੱਚ ਮੁੜ ਸਰਗਰਮ ਹੋਣ ਦੇ ਮੰਤਵ ਨਾਲ ਅੱਜ ਆਪਣੇ ਵੱਡੇ ਭਰਾ ਤੇ ਸਾਬਕਾ ਓਲੰਪੀਅਨ ਬਲਦੇਵ ਸਿੰਘ ਸਿੱਧੂ ਦੀ ਯਾਦ ਵਿੱਚ ਇੱਕ ਗੈਰ ਸਿਆਸੀ ਜਥੇਬੰਦੀ ਸਿੱਧੂ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ। ਭਾਰਤੀ ਫੌਜ ਵਿੱਚ ਦੇਸ਼ ਦੀ ਰੱਖਿਆ ਕਰਦੇ ਸਮੇਂ ਬਲਦੇਵ ਸਿੰਘ ਸਿੱਧੂ ਅਪਾਹਜ ਹੋ ਗਏ ਸੀ ਅਤੇ ਸੰਨ 1991 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਆਸਤ ਆਪਣੀ ਜਗ੍ਹਾ ਹੈ ਅਤੇ ਸਮਾਜ ਸੇਵਾ ਦਾ ਆਪਣਾ ਵੱਖਰਾ ਸਥਾਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸਿਆਸਤ ਵਿੱਚ ਸਰਗਰਮ ਹਨ ਪਰ ਉਨ੍ਹਾਂ ਦੀ ਇਹ ਬਿਲਕੁਲ ਨਿਰੋਲ ਗੈਰ ਸਿਆਸੀ ਸੰਸਥਾ ਹੈ। ਉਂਜ ਵੀ ਉਨ੍ਹਾਂ ਨੇ ਅੱਜ ਕੋਈ ਸਿਆਸੀ ਗੱਲ ਨਹੀਂ ਕੀਤੀ ਬਲਕਿ ਸਮਾਜ ਸੇਵਾ ਨੂੰ ਤਰਜੀਹ ਦਿੰਦਿਆਂ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਪਰਿਵਾਰ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਕਰਨ, ਲੋੜਵੰਦਾਂ ਨੂੰ ਗਰਮ ਕੰਬਲ, ਅੌਰਤਾਂ ਨੂੰ ਸੂਟ ਅਤੇ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਜਾਂਦੇ ਰਹੇ ਹਨ। ਅੌਰਤਾਂ ਨੂੰ ਪੈਰਾਂ ’ਤੇ ਖੜਾ ਹੋਣ ਲਈ ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਂਦੀਆਂ ਰਹੀਆਂ ਹਨ। ਹੁਣ ਉਨ੍ਹਾਂ ਵੱਲੋਂ ਸਿੱਧੂ ਫਾਊਂਡੇਸ਼ਨ ਦਾ ਗਠਨ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਕਦਮ ਹੋਰ ਅੱਗੇ ਵਧਾਇਆ ਗਿਆ ਹੈ। ਪੰਜਾਬ ਵਿੱਚ ਸਤਾ ਪਰਿਵਰਤਨ ਤੋਂ ਬਾਅਦ ਸਿੱਧੂ ਭਰਾ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ।

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਹਲ, ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਸੀਨੀਅਰ ਭਾਜਪਾ ਆਗੂ ਤੇ ਖਰੜ ਤੋਂ ਹਲਕਾ ਇੰਚਾਰਜ ਕਮਲਦੀਪ ਸੈਣੀ, ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ, ਸ਼ਾਮ ਸੁੰਦਰ, ਜਮਸ਼ੇਰ ਸਿੰਘ ਬਾਠ, ਮੀਨਾ ਜੋਸ਼ੀ, ਸੀਮਾਂਤ ਧੀਮਾਨ ਅਤੇ ਡਾ: ਦਿਨੇਸ਼ ਜੋਸ਼ੀ, ਕੌਂਸਲਰ ਰਵਿੰਦਰ ਸਿੰਘ (ਪੰਜਾਬ ਮੋਟਰ ਵਾਲੇ), ਕਮਲਪ੍ਰੀਤ ਸਿੰਘ ਬੰਨੀ, ਪਰਮਜੀਤ ਸਿੰਘ ਹੈਪੀ, ਐਨ ਐਸ ਸਿੱਧੂ, ਮਟੌਰ ਮੰਦਰ ਕਮੇਟੀ ਦੇ ਸਕੱਤਰ ਆਸ਼ੂ ਵੈਦ, ਗੁਰਮੁੱਖ ਸਿੰਘ ਸਾਬਕਾ ਸਰਪੰਚ ਨਿਊ ਲਾਂਡਰਾਂ, ਕੰਵਰਬੀਰ ਸਿੰਘ ਸਿੱਧੂ, ਕੌਂਸਲਰ ਸ੍ਰੀਮਤੀ ਅਨੁਰਾਧਾ ਅਨੰਦ, ਬਲਵਿੰਦਰ ਸਿੰਘ ਕੁੰਭੜਾ, ਜਤਿੰਦਰ ਅਨੰਦ, ਜਤਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਵਾਲੀਆ, ਗੁਰਚਰਨ ਸਿੰਘ ਭੰਵਰਾ, ਪਰਮਜੀਤ ਸਿੰਘ ਚੌਹਾਨ, ਬ੍ਰਹਮਣ ਸਭਾ ਮੁਹਾਲੀ ਦੇ ਪ੍ਰਮੁੱਖ ਆਗੂ ਤੇ ਸੇਵਾਮੁਕਤ ਐਸਪੀ ਵੀਕੇ ਵੈਦ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਅਤੇ ਸਿੱਧੂ ਭਰਾਵਾਂ ਦੇ ਸਮਰਥਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …