nabaz-e-punjab.com

ਅਮਨ ਬੇਦੀ ਪਬਲਿਕ ਕੋਆਰਡੀਨੇਟਰ ਸੈਲ ਦੇ ਬਲਾਕ ਮਾਜਰੀ ਦੇ ਚੇਅਰਮੈਨ ਨਿਯੁਕਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 17 ਅਗਸਤ:
ਪੰਜਾਬ ਕਾਂਗਰਸ ਦੇ ਪਬਲਿਕ ਕੋਆਰਡੀਨੇਟਰ ਸੈਲ ਦੇ ਚੇਅਰਮੈਨ ਕਮਲਜੀਤ ਚਾਵਲਾ ਵੱਲੋਂ ਅਮਨ ਬੇਦੀ ਨੂੰ ਬਲਾਕ ਮਾਜਰੀ ਪਬਲਿਕ ਕੋਆਰਡੀਨੇਟਰ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਮੌਕੇ ਚੇਅਰਮੈਨ ਕਮਲਜੀਤ ਚਾਵਲਾ ਨੇ ਅਮਨ ਬੇਦੀ ਵਾਸੀ ਤਿਊੜ ਨੂੰ ਬਲਾਕ ਮਾਜਰੀ ਦੇ ਕੋਆਰਡੀਨੇਟਰ ਸੈਲ ਦੇ ਚੇਅਰਮੈਨ ਦਾ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਅਮਨ ਬੇਦੀ ਨੇ ਕਮਲਜੀਤ ਚਾਵਲਾ ਅਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਪਾਰਟੀ ਅਤੇ ਕੋਆਰਡੀਨੇਟਰ ਸੈਲ ਵੱਲੋਂ ਲਗਾਈ ਡਿਊਟੀ ਨੂੰ ਤਨ ਮਨ ਧਨ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਅਤੇ ਕੋਆਰਡੀਨੇਟਰ ਸੈਲ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਦੌਰਾਨ ਕੋਆਰਡੀਨੇਟਰ ਸੈਲ ਦੇ ਸੂਬਾ ਚੇਅਰਮੈਨ ਕਮਲਜੀਤ ਚਾਵਲਾ ਨੇ ਅਮਨ ਤਿਊੜ ਨੂੰ ਬਲਾਕ ਮਾਜਰੀ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਵੀ ਦਿੱਤੇ। ਅਮਨ ਤਿਊੜ ਨੇ ਕਿਹਾ ਕਿ ਉਹ ਬਾਕੀ ਇਕਾਈ ਦਾ ਗਠਨ ਜਲਦੀ ਕਰ ਦੇਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…