Share on Facebook Share on Twitter Share on Google+ Share on Pinterest Share on Linkedin ਅਮਰ ਪ੍ਰੋਫੈਸ਼ਨਲ ਕਾਲਜ ਆਫ਼ ਨਰਸਿੰਗ ਪਿੰਡ ਦਿਆਲਪੁਰਾ ਨੇ ਖੇਡ ਦਿਵਸ ਮਨਾਇਆ ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ\ਮੁਹਾਲੀ, 23 ਫਰਵਰੀ: ਇੱਥੋਂ ਦੇ ਨੇੜਲੇ ਅਮਰ ਪ੍ਰੋਫੈਸ਼ਨਲ ਕਾਲਜ ਆਫ਼ ਨਰਸਿੰਗ ਪਿੰਡ ਦਿਆਲਪੁਰਾ (ਜ਼ਿਲ੍ਹਾ ਮੁਹਾਲੀ) ਵਿੱਚ ਸ਼ੁੱਕਰਵਾਰ ਨੂੰ ਕਾਲਜ ਵਿੱਚ ਖੇਡ ਦਿਵਸ ਮਨਾਇਆ ਗਿਆ। ਖੇਡਾਂ ਦਾ ਉਦਘਾਟਨ ਕਾਲਜ ਡਾਇਰੈਕਟਰ ਮਨੋਜ ਸ਼ਰਮਾ ਅਤੇ ਕਾਲਜ ਦੀ ਪ੍ਰਿੰਸੀਪਲ ਬਬੀਤਾ ਸੂਦ ਨੇ ਕੀਤਾ। ਖੇਡਾਂ ਦੀ ਸ਼ੁਰੂਆਤ ਪ੍ਰਮਾਤਮਾ ਨੂੰ ਯਾਦ ਕਰਦਿਆਂ ਨੈਸ਼ਨਲ ਗੀਤ ਨਾਲ ਕੀਤੀ ਗਈ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਚਾਰ ਹਾਊਸ (ਰੋਸ, ਲੀਲੀ, ਆਇਰਸ ਅਤੇ ਜਸਮੀਨ) ਵਿੱਚ ਵੰਡਿਆ ਗਿਆ ਅਤੇ ਬੱਚਿਆਂ ਵੱਲੋਂ ਖਾਣ-ਪੀਣ ਦੀਆਂ ਵੱਖ-ਵੱਖ ਸਟਾਲਾਂ ਦਾ ਵੀ ਇੰਤਜਾਮ ਵੀ ਕੀਤਾ ਗਿਆ। ਇਸ ਮੌਕੇ ਕਈ ਖੇਡਾਂ ਖੇਡੀਆਂ ਗਈਆ ਜਿਵੇਂ ਕਿ ਬੋਰੀ ਦੌੜ, ਨਿੰਬੂ ਚਮਚ ਦੌੜ, ਮਟਕਾ ਦੌੜ, ਤਿੰਨ ਲੱਤ ਦੌੜ, ਰੱਸਾ ਕੱਸੀ, 200 ਮੀਟਰ ਦੌੜ, ਕ੍ਰਿਕਟ ਆਦਿ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ। ਵਿਦਿਆਰਥੀਆਂ ਅਤੇੇ ਕਾਲਜ ਦੇ ਸਟਾਫ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਦਿਨ ਕਾਲਜ ਦੇ ਵਿਹੜੇ ਵਿੱਚ ਪੂਰੀ ਤਰ੍ਹਾਂ ਚਹਿਲ ਪਹਿਲ ਰਹੀ। ਅਖੀਰ ਵਿੱਚ ਇਨਾਮ ਵੰਡ ਸਮਰੋਹ ਕੀਤਾ ਗਿਆ ਅਤੇ ਵੱਖ ਵੱਖ ਖੇਡ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ