nabaz-e-punjab.com

ਅੰਬੇਦਕਰ ਨਗਰ ਵਾਸੀਆਂ ਵੱਲੋਂ ਧੀਆਂ ਦੇ ਤਿਉਹਾਰ ਨੂੰ ਸਮਰਪਿਤ ਉਤਸਵ ਦਾ ਆਯੋਜਨ

ਵਧੀਆਂ ਕਾਰਗੁਜਾਰੀਆਂ ਲਈ ਕੌਂਸਲਰ ਸਤਵੰਤ ਰਾਣੀ ਦਾ ਹੋਇਆ ਵਿਸੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 21 ਅਗਸਤ:
ਵਾਰਡ ਨੰਬਰ 57 ਅਧੀਨ ਆਉਂਦੇ ਅੰਬੇਦਕਰ ਨਗਰ (ਕਲੱਰ ਕਲੋਨੀ) ਦੇ ਇਲਾਕਾ ਵਾਸੀਆਂ ਵਲੋਂ ਧੀਆਂ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਉਤਸਵ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਤਵੰਤ ਰਾਣੀ ਕੌਂਸਲਰ ਵਾਰਡ ਨੰਬਰ 57 ਅਤੇ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਰੂਪ ਕੁਮਾਰ ਧਾਰੀਵਾਲ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਇਲਾਕੇ ਦੀਆਂ ਮਹਿਲਾਵਾਂ ਅਤੇ ਲੜਕੀਆਂ ਵੱਲੋਂ ਪੰਜਾਬੀ ਸੱਭਿਆਚਾਰਕ ਗੀਤਾਂ ਤੇ ਗਿੱਧੇ, ਬੋਲੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਦੌਰਾਨ ਅੰਬੇਦਕਰ ਨਗਰ ਪ੍ਰਤੀ ਵਧੀਆ ਕਾਰਗੁਜਾਰੀਆਂ ਸਬੰਧੀ ਕੌਂਸਲਰ ਸਤਵੰਤ ਰਾਣੀ ਦਾ ਵਿਸੇਸ਼ ਸਨਮਾਨ ਵੀ ਇਲਾਕਾ ਵਾਸੀਆਂ ਵਲੋਂ ਕੀਤਾ ਗਿਆ। ਇਸ ਮੌਕੇ ਧੀਆਂ ਉਤਸਵ ਵਿੱਚ ਪੇਸ਼ਕਾਰੀਆਂ ਕਰਨ ਵਾਲੀਆਂ ਲੜਕੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਤ ਕਰਨ ਉਪਰੰਤ ਕੌਂਸਲਰ ਸਤਵੰਤ ਰਾਣੀ ਅਤੇ ਰੂਪ ਕੁਮਾਰ ਧਾਰੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਨਗੀਆਂ ਕਿਹਾ ਕਿ ਧੀਆਂ ਤਿਉਹਾਰ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਮਹਿਲਾ ਸਸ਼ਕਤੀਕਰਣ ਦਾ ਪ੍ਰਤੀਕ ਹੈ, ਜਿਹੜਾ ਕਿ ਘਰ, ਬਾਹਰ ਮਹਿਲਾਵਾਂ ਦੇ ਸਨਮਾਨ ਦਾ ਸੁਨੇਹਾ ਦਿੰਦਾ ਹੈ। ਅੱਜ ਮਹਿਲਾਵਾਂ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ, ਇਸ ਲਈ ਸਾਨੂੰ ਮਹਿਲਾ ਵਰਗ ਦੇ ਉਤਸ਼ਾਹ ਲਈ ਉਹਨਾਂ ਦੇ ਮਾਣ ਸਨਮਾਨ ਵਿੱਚ ਮੋਹਰੀ ਰਹਿਣਾ ਚਾਹੀਦਾ ਹੈ।
ਰੂਪ ਕੁਮਾਰ ਧਾਰੀਵਾਲ ਅਤੇ ਕੌਂਸਲਰ ਸਤਵੰਤ ਰਾਣੀ ਨੇ ਵਾਰਡ ਨੰਬਰ 57 ਵਿਖੇ ਕੀਤੇ ਗਏ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਭਰਪੂਰ ਸ਼ਲਾਘਾ ਕਰਦਿਆਂ ਦੱਸਿਆ ਕਿ ਅੰਬੇਦਕਰ ਨਗਰ ਦੀ ਸਭ ਤੋਂ ਵੱਡੀ ਸਮੱਸਿਆ ਮੇਨ ਸੜਕ ਜੋ ਕਿ ਸਿਰਫ 12 ਫੁੱਟ ਚੌੜੀ ਹੈ। ਜਿਸਦੀ ਚੌੜਾਈ ਨੂੰ ਵਧੇਰੇ ਰੂਪ ਵਿੱਚ ਵਧਾਉਣ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਹੀ ਇੱਥੇ ਖਰਾਬ ਸੀਵਰੇਜ਼ ਸਿਸਟਮ ਨੂੰ ਵੀ ਬਦਲਿਆ ਜਾਵੇਗਾ। ਇਸ ਮੌਕੇ ਪ੍ਰਧਾਨ ਦੀਪਕ ਕੁਮਾਰ, ਜੋਗਿੰਦਰ ਸਿੰਘ ਬੜਾ, ਪ੍ਰਧਾਨ ਗੂਗਾ ਮਾੜੀ ਪ੍ਰਬੰਧਕ ਕਮੇਟੀ ਰਾਜ ਕੁਮਾਰ ਬੰਟੀ, ਹਰਵਿੰਦਰ ਕੌਰ ਮਿੱਟੂ, ਰਾਜ ਰਾਣੀ, ਕੁਲਦੀਪ ਕੌਰ, ਨਿੱਕੀ, ਲਾਭ ਕੌਰ, ਬਬਲੀ, ਆਸ਼ੂ, ਰਾਧਾ, ਮਾਲਤੀ, ਆਸ਼ਾ, ਕੁਸਮ, ਚਰਨਜੀਤ ਕੌਰ, ਕਮਲੇਸ਼, ਜੋਤੀ, ਰਮਨਦੀਪ ਕੌਰ ਅਤੇ ਮੀਨਾ, ਰੇਨੂੰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…