Share on Facebook Share on Twitter Share on Google+ Share on Pinterest Share on Linkedin ਨੇਵੀ ਅਫ਼ਸਰ ਦੇ ਸੁੰਨੇ ਘਰ ਦਾ ਤਾਲਾ ਤੋੜ ਕੇ ਅਮਰੀਕਾ ਤੇ ਆਸਟ੍ਰੇਲੀਆ ਦੇ ਡਾਲਰ ਤੇ ਗਹਿਣੇ ਚੋਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ: ਇੱਥੋਂ ਦੇ ਫੇਜ਼-5 ਦੇ ਰਿਹਾਇਸ਼ੀ ਖੇਤਰ ਵਿੱਚ ਨੇਵੀ ਅਫ਼ਸਰ ਦੇ ਸੁੰਨੇ ਘਰ ਦਾ ਤਾਲਾ ਤੋੜ ਕੇ ਅਣਪਛਾਤੇ ਚੋਰਾਂ ਕੇ ਸੋਨੇ ਦੇ ਗਹਿਣੇ ਅਤੇ ਡਾਲਰ ਚੋਰੀ ਕਰ ਲਏ। ਕੋਠੀ ਦੀ ਮਾਲਕਣ ਤਜਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਤੀ ਦਲੀਪ ਸਿੰਘ ਅਤੇ ਲੜਕਾ ਹਰਮਨਪ੍ਰੀਤ ਸਿੰਘ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹਨ। ਜਿਸ ਕਾਰਨ ਉਹ ਅਕਸਰ ਘਰੋਂ ਬਾਹਰ ਰਹਿੰਦੇ ਹਨ। ਪਿੱਛੇ ਘਰ ਵਿੱਚ ਉਹ ਆਪਣੀ ਨੂੰਹ ਗੁਰਸਿਮਰਨ ਕੌਰ ਅਤੇ ਲੜਕੀ ਜਸਪ੍ਰੀਤ ਕੌਰ ਨਾਲ ਰਹਿੰਦੀ ਹੈ। ਬੀਤੀ 27 ਜਨਵਰੀ ਨੂੰ ਉਹ ਆਪਣੀ ਨੂੰਹ ਨੂੰ ਦਿੱਲੀ ਏਅਰਪੋਰਟ ’ਤੇ ਛੱਡਣ ਗਏ ਸੀ ਜਦੋਂ ਅਗਲੇ ਦਿਨ ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੀ ਖਿੜਕੀ ਟੁੱਟੀ ਹੋਈ ਹੈ। ਉਨ੍ਹਾਂ ਨੇ ਮਕਾਨ ਦੇ ਅੰਦਰ ਜਾ ਕੇ ਦੇਖਿਆ ਕਿ ਤਾਂ ਘਰ ਦਾ ਸਾਰਾ ਸਮਾਨ ਇੱਧਰ ਉਧਰ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਘਰ ’ਚੋਂ ਅਮਰੀਕਾ, ਆਸਟ੍ਰੇਲੀਆ ਦੇ ਡਾਲਰ ਅਤੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਮੁਹਾਲੀ ਪੁਲੀਸ ਦੇ ਕੰਟਰੂਮ ਰੂਮ ਵਿੱਚ ਫੋਨ ਕਰਕੇ ਚੋਰੀ ਦੀ ਵਾਰਦਾਤ ਸਬੰਧੀ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਪੀਸੀਆਰ ਪਾਰਟੀ ਮੌਕੇ ’ਤੇ ਪਹੁੰਚ ਗਈ। ਇਸ ਮਗਰੋਂ ਥਾਣਾ ਫੇਜ਼-1 ’ਚੋਂ ਵੀ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ