nabaz-e-punjab.com

ਤੂਫ਼ਾਨ ‘ਇਰਮਾ’ ਤੇ ‘ਹਾਰਵੇਅ’ ਦੀ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਨੂੰ ਅਮਰੀਕਾ ਦੇਵੇਗਾ ਮੁਆਵਜ਼ਾ

ਨਬਜ਼-ਏ-ਪੰਜਾਬ ਬਿਊਰੋ, ਵਾਸ਼ਿੰਗਟਨ, 9 ਸਤੰਬਰ:
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਵੱਲੋਂ ਪਾਸ 15 ਅਰਬ ਡਾਲਰ ਦੇ ਤੂਫ਼ਾਨ ਰਾਹਤ ਪੈਕੇਜ ਉੱਤੇ ਦਸਤਖਤ ਕੀਤੇ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਸਦਨ ਨੇ ਇਸ ਪੈਕੇਜ ਨੂੰ 90 ਦੇ ਮੁਕਾਬਲੇ 316 ਵੋਟਾਂ ਨਾਲ ਪਾਸ ਕੀਤਾ ਸੀ। ਹਾਰਵੇ ਦੇ ਟੈਕਸਾਸ ਵਿਚ ਤਬਾਹੀ ਮਚਾਉਣ ਅਤੇ ਦੂਜੇ ਤੂਫਾਨ ਇਰਮਾ ਦੇ ਫਲੋਰੀਡਾ ਵਿਚ ਨੁਕਸਾਨ ਪਹੁੰਚਾਉਣ ਦੇ ਮੱਦੇਨਜ਼ਰ ਐਮਰਜੈਂਸੀ ਫੰਡ ਨੂੰ ਜਾਰੀ ਕਰਨ ਲਈ ਟਰੰਪ ਅਤੇ ਕਾਂਗਰਸ ਦੇ ਡੈਮੋਕਰੇਟਿਕ ਮੈਬਰਾਂ ਨੇ ਇਕ ਸਮਝੌਤਾ ਕੀਤਾ, ਜਿਸ ਦੇ ਨਤੀਜੇ ਵਜੋਂ ਇਹ ਪ੍ਰਸਤਾਵ ਪਾਸ ਕੀਤਾ ਗਿਆ। ਸੈਨੇਟਰ ਨੇ ਬੀਤੇ ਦਿਨੀਂ ਇਸ ਬਿੱਲ ਨੂੰ 17 ਦੇ ਮੁਕਾਬਲੇ 80 ਵੋਟਾਂ ਨਾਲ ਆਸਾਨੀ ਨਾਲ ਪਾਸ ਕਰ ਦਿੱਤਾ ਸੀ। ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਹਕਾਬੀ ਨੇ ਟਵਿੱਟਰ ਉਤੇ ਕਿਹਾ ਕਿ ਟਰੰਪ ਨੇ ‘‘ਤੂਫਾਨ ਵਿੱਚ ਜਿਊਂਦੇ ਬਚੇ ਲੋਕਾਂ ਲਈ ਜ਼ਰੂਰੀ ਰਾਹਤ ਉਪਲੱਬਧ ਕਰਾਉਂਦੇ ਹੋਏ’’ ਇਸ ਪੈਕੇਜ ਉਤੇ ਦਸਤਖਤ ਕੀਤੇ। ਇਸ ਬਿੱਲ ਵਿਚ ਅਮਰੀਕਾ ਨੂੰ ਕਰਜ਼ਾ ਹੱਦ ਵਧਾਉਣ ਦਾ ਅਧਿਕਾਰ ਦੇਣ ਅਤੇ ਸਮੂਹ ਸਰਕਾਰ ਨੂੰ 8 ਦਸੰਬਰ ਤੱਕ ਫੰਡ ਉਪਲੱਬਧ ਕਰਾਉਣ ਦਾ ਪ੍ਰਬੰਧ ਹੈ। ਇਸ ਦੇ ਤਹਿਤ ਐਮਰਜੈਂਸੀ ਰਾਹਤ ਫੰਡ ਜਾਰੀ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…