ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਨੂੰ ਅਮਰੀਕਨ ਕੰਪਨੀ ਐਮਾਜੋਨ ਨੇ ਦਿੱਤਾ 31.7 ਲੱਖ ਦਾ ਪੈਕੇਜ

ਉੱਤਰ ਭਾਰਤ ਵਿੱਚ 500 ਬਹੁਕੌਮੀ ਕੰਪਨੀਆਂ ਦੇ ਸੁਮੇਲ ਨਾਲ ਬਣਾਇਆ ਪਲੇਸਮੈਂਟ ਦਾ ਰਿਕਾਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਮਿਆਰੀ ਤਕਨੀਕੀ ਸਿੱਖਿਆ ਅਤੇ ਪਲੇਸਮੈਂਟ ਦੇ ਖੇਤਰ ਵਿੱਚ ਵਿਲੱਖਣ ਮੁਕਾਮ ਹਾਸਲ ਕਰ ਚੁੱਕੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਨੇ ਇੰਜੀਨੀਅਰਿੰਗ ਵਿਦਿਆਰਥੀਆਂ ਵਾਸਤੇ 31.7 ਲੱਖ ਰੁਪਏ ਦਾ ਸਾਲਾਨਾ ਤਨਖਾਹ ਪੈਕੇਜ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸੀਜੀਸੀ ਦੇ ਇੰਜੀਨੀਅਰਾਂ ਨੂੰ ਇਹ ਸਭ ਤੋਂ ਵੱਧ 31.7 ਲੱਖ ਦਾ ਪੈਕੇਜ ਅਮਰੀਕਨ ਕੰਪਨੀ ਐਮਾਜੋਨ ਵੱਲੋਂ ਪ੍ਰਦਾਨ ਕੀਤਾ ਗਿਆ ਹੈ। ਕੰਪਿਊਟਰ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਡਰੀਮ ਕੰਪਨੀ ਵਜੋਂ ਜਾਣੀ ਜਾਂਦੀ ਐਮਾਜੋਨ ਨੇ ਸੀਜੀਸੀ ’ਚੋਂ 11 ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਜਿਨ੍ਹਾਂ ਨੂੰ 31 ਲੱਖ ਅਤੇ 18 ਲੱਖ ਰੁਪਏ ਸਾਲਾਨਾ ਤਨਖਾਹ ਪੈਕੇਜ ‘ਤੇ ਸਾਫ਼ਟਵੇਅਰ ਇੰਜੀਨੀਅਰਾਂ ਨੂੰ ਚੁਣਿਆ ਹੈ।
31 ਲੱਖ ਤੋਂ ਜਿਆਦਾ ਤਨਖਾਹ ਪ੍ਰਾਪਤ ਕਰਨ ਵਾਲੇ ਇੰਜੀਨੀਅਰਿੰਗ ਵਿਦਿਆਰਥੀ ਅੰਕਿਤ ਅਰੋੜਾ ਨੇ ਆਪਣੀ ਕਾਮਯਾਬੀ ਦਾ ਸਮੁੱਚਾ ਸਿਹਰਾ ਸੀਜੀਸੀ ਲਾਂਡਰਾਂ ਵੱਲੋਂ ਮੁਹੱਈਆ ਕਰਵਾਈ ਜਾਂਦੀ ਮਿਆਰੀ ਸਿੱਖਿਆ ਅਤੇ ਤਜਰਬੇਕਾਰ ਫੈਕਲਟੀ ਸਟਾਫ਼ ਨੂੰ ਦਿੰਦਿਆਂ ਦੱਸਿਆ ਕਿ ਐਮਾਜੋਨ ਵਿਚ ਪਲੇਸਮੈਂਟ ਹੋਣ ਨਾਲ ਉਸ ਦੇ ਮਾਪਿਆਂ ਦਾ ਸੁਪਨਾ ਸਾਕਾਰ ਹੋ ਗਿਆ ਹੈ । ਸੰਸਥਾ ਵੱਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਕੀਤੇ ਜਾਂਦੇ ਸੁਹਿਰਦ ਉਪਰਾਲਿਆਂ ਦੇ ਸਦਕਾ ਇਸ ਸੈਸ਼ਨ ਦੌਰਾਨ ਲਗਭਗ 500 ਤੋਂ ਜਿਆਦਾ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਚੋਟੀ ਦੀਆਂ ਕੰਪਨੀਆਂ ਨੇ ਪਲੇਸਮੈਂਟ ਮੁਹਿੰਮ ਵਿਚ ਹਿੱਸਾ ਲਿਆ ਜਿਨ੍ਹਾੰ ਵਿਚ ਐਮਾਜੋਨ ਦਾ ਤਨਖਾਹ ਪੈਕੇਜ ਸਭ ਤੋਂ ਜਿਆਦਾ ਰਿਹਾ ਹੈ।
ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਨਾਲ ਹੀ ਅਜਿਹੀਆਂ ਪ੍ਰਾਪਤੀਆਂ ਹਾਸਲ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 17 ਸਾਲਾਂ ਦੌਰਾਨ ਸੀਜੀਸੀ ਲਾਂਡਰਾਂ ਵੱਲੋਂ ਨੈਸ਼ਨਲ ਅਤੇ ਮਲਟੀ ਨੈਸ਼ਨਲ ਕੰਪਨੀਆਂ ਦਾ ਭਰੋਸਾ ਹਾਸਲ ਕਰਨ ਵਿਚ ਸਫ਼ਲ ਰਿਹਾ ਹੈ ਅਤੇ ਦੇਸ਼ ਵਿਦੇਸ਼ ਦੀਆਂ ਕੰਪਨੀਆਂ ਨੇ ਵੀ ਸੰਸਥਾ ਨੂੰ ਪਹਿਲ ਦਿੰਦਿਆਂ ਲਾਂਡਰਾਂ ਕੈਂਪਸ ਨੂੰ ਪਲੇਸਮੈਂਟ ਲਈ ਪਹਿਲ ਦੇ ਆਧਾਰ ’ਤੇ ਚੁਣਿਆ ਜਾਂਦਾ ਹੈ। ਜਿਸ ਦਾ ਸਿੱਧਾ ਫਾਇਦਾ ਇੰਜੀਨੀਅਰਿੰਗ ਦਾ ਵਿਦਿਆਰਥੀਆਂ ਨੂੰ ਮਿਲਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਮਲਟੀ ਨੈਸ਼ਨਲ ਕੰਪਨੀਆਂ ਵਿਚ ਪਲੇਸਮੈਂਟ ਲਈ ਤਿਆਰ ਕਰਨ ਵਾਸਤੇ ਸਪੈਸ਼ਲ ਤਿਆਰੀ ਕਰਵਾਈ ਜਾਂਦੀ ਹੈ ਜਿਸ ਦੌਰਾਨ ਕੰਪਨੀਆਂ ਦੇ ਵਿਸ਼ੇਸ਼ ਮਾਹਰ ਖੁਦ ਆ ਕੇ ਵਿਦਿਆਰਥੀਆਂ ਟ੍ਰੇਨਿੰਗ ਪ੍ਰਦਾਨ ਕਰਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਰ ਸਭ ਤੋਂ ਉਚੀ ਰਹੀ ਹੈ। ਪਿਛਲੇ ਸੈਸ਼ਨ ਦੌਰਾਨ ਇੰਜੀਨੀਅਰਿੰਗ ਵਿਦਿਆਰਥੀ ਨੇ26.97 ਲੱਖ ਸਾਲਾਨਾ ਪੈਕੇਜ ਦਾ ਰਿਕਾਰਡ ਪੈਕੇਜ ਹਾਸਲ ਕੀਤਾ ਸੀ ਜਿਸ ਨੂੰ ਅੰਕਿਤ ਅਰੋੜਾ ਨੇ ਤੋੜਦਿਆਂ31.7 ਲੱਖ ਦਾ ਵਕਾਰੀ ਤਨਖਾਹ ਪੈਕੇਜ ਹਾਸਲ ਕੀਤਾ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ ਸੀਜੀਸੀ ਵਿੱਚ 500 ਤੋਂ ਵੱਧ ਮਲਟੀਨੈਸ਼ਨਲ ਕੰਪਨੀਆਂ ਜਿਨ੍ਹਾਂ ਵਿੱਚ ਐਮਾਜ਼ੋਨ, ਮਾਈਕਰੋਸਾਫ਼ਟ, ਹਿੰਦੋਸਤਾਨ ਪੈਟਰੋਲੀਅਮ ਤੋਂ ਇਲਾਵਾ ਹਵਾਈ, ਬੈਂਕਿੰਗ, ਰਿਟੇਲ, ਟੂਰੀਜ਼ਮ, ਫਾਇਨੈਂਸ ਪ੍ਰਬੰਧਨ ਕੰਪਨੀਆਂ ਸ਼ਾਮਲ ਹਨ ਨੇ ਪਲੇਸਮੈਂਟ ਮੁਹਿੰਮ ‘ਚ ਸ਼ਿਰਕਤ ਕੀਤੀ ਅਤੇ ਸੀਜੀਸੀ ਲਾਂਡਰਾਂ ਦੇ 5,134 ਵਿਦਿਆਰਥੀਆਂ ਅੌਸਤਨ 4 ਲੱਖ ਰੁਪਏ ਦਾ ਸਾਲਾਨਾ ਪੈਕੇਜ ’ਤੇ ਨੌਕਰੀਆਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਸੀਜੀਸੀ ਲਾਂਡਰਾਂ ਨੇ ਇਨਫੋਸਿਸ ਨਾਲ ਭਾਈਵਾਲੀ ਕੀਤੀ ਹੈ ਜਿਸਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕੋਸ ਗਿਆਨ ਦੇਣ ਦੇ ਨਾਲ ਨਾਲ ਉਨ੍ਹਾਂ ਦੇ ਬੌਧਿਕ ਵਿਕਾਸ ਦੀ ਪਰਖ ਕਰਦਿਆਂ ਉਨ੍ਹਾਂ ਨੂੰ ਮੁਕਾਬਲਾ ਕਰਨ ਦੇ ਸਮਰੱਥ ਬਨਾਉਣਾ ਹੈ। ਸੀਜੀਸੀ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਉਚ ਪੱਧਰ ਦੀ ਸੀਜੀਸੀ ਲਾਂਡਰਾਂ ਨੇ ਆਈਬੀਐਮ ਕੰਪਨੀ ਵੱਲੋਂ ਇੱਕ ਹਾਈ ਪ੍ਰੋਫ਼ਾਇਲ ਲੈਬ ਵੀ ਕੈਂਪਸ ਵਿੱਚ ਸਥਾਪਤ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਲਾਈ ਦਿੱਤੀ ਜਾ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…