Share on Facebook Share on Twitter Share on Google+ Share on Pinterest Share on Linkedin ਅਸਲਾ ਸਪਲਾਈ: ਜ਼ਿਲ੍ਹਾ ਪੁਲੀਸ ਵੱਲੋਂ ਭਗੌੜਾ ਮੁਲਜ਼ਮ ਪਿਸਤੌਲ ਸਮੇਤ ਗ੍ਰਿਫ਼ਤਾਰ ਮੁਲਜ਼ਮ ਨੇ ਗੈਂਗਸਟਰ ਨਵੀਨ ਕੁਮਾਰ ਨੂੰ ਵਾਰਦਾਤ ਕਰਨ ਲਈ ਸਪਲਾਈ ਕੀਤਾ ਸੀ ਅਸਲਾ ਮੁਲਜ਼ਮ ਖ਼ਿਲਾਫ਼ ਲੁੱਟ, ਖੋਹ, ਅਸਲਾ ਐਕਟ ਤੇ ਸ਼ਰਾਬ ਤਸਕਰੀ ਦੇ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ: ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਐਸਪੀ (ਡੀ) ਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਹਥਿਆਰ ਸਪਲਾਈ ਕਰਨ ਵਾਲੇ ਕਾਫ਼ੀ ਕੇਸਾਂ ਵਿੱਚ ਭਗੌੜਾ ਸਮੇਤ .32 ਬੋਰ ਪਿਸਤੌਲ ਸਮੇਤ 4 ਜਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ 16-04-2021 ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲਾਂਡਰਾਂ-ਖਰੜ ਰੋਡ ਬਡਾਲਾ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਲਾਂਡਰਾਂ ਵੱਲੋਂ ਇੱਕ ਕਾਰ ਆਈ-20 ਦੇਖ ਕੇ ਪਿੱਛੇ ਮੁੜਨ ਲੱਗੀ ਜਿਸ ਨੂੰ ਸ਼ੱਕ ਹੋਣ ’ਤੇ ਗੱਡੀ ਨੂੰ ਕਾਬੂ ਕਰਕੇ ਮੌਕਾ ’ਤੇ ਤਲਾਸ਼ੀ ਦੌਰਾਨ ਗੱਡੀ ਦੇ ਡੈਸਬੋਰਡ ’ਚੋਂ .32 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁੱਛਗਿੱਛ ਵਿੱਚ ਕਾਰ ਚਾਲਕ ਨੇ ਆਪਣਾ ਨਾਮ ਹਰਦਿਲ ਸਿੰਘ ਵਾਸੀ ਨਾਮਧਾਰੀ ਮੁਹੱਲਾ, ਰਾਣੀਆਂ, ਜ਼ਿਲ੍ਹਾ ਸਿਰਸਾ (ਹਰਿਆਣਾ) ਦੱਸਿਆ, ਜੋ ਮੌਜੂਦਾ ਸਮੇਂ ਵਿੱਚ ਸਵਿੱਤਰੀ ਗਰੀਨ 2 ਗਾਜੀਪੁਰ ਰੋਡ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ। ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਹਰਦਿਲ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟ, ਖੋਹ, ਅਸਲਾ ਐਕਟ ਅਤੇ ਸ਼ਰਾਬ ਤਸਕਰੀ ਤਹਿਤ ਪਰਚੇ ਦਰਜ ਹਨ। ਸਾਲ 2016 ਵਿੱਚ ਥਾਣਾ ਅਜਮੇਰ ਸਰੀਫ਼ (ਰਾਜਸਥਾਨ) ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਹੋਇਆ ਸੀ, ਸਾਲ 2017 ਵਿੱਚ ਥਾਣਾ ਥਰਮਲ ਬਠਿੰਡਾ ਵਿਖੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਦੇ ਜੁਰਮ ਤਹਿਤ ਪਰਚਾ ਦਰਜ ਕੀਤਾ ਸੀ, ਸਾਲ 2017 ਵਿੱਚ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਵਿਖੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਦੇ ਜੁਰਮ ਤਹਿਤ ਕੇਸ ਦਰਜ ਹੋਇਆ ਸੀ। ਮਿਤੀ 16-12-2018 ਹਰਦਿਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰ ਦੀ ਲੋਕ ’ਤੇ ਇੱਕ ਅੌਰਤ ਪਾਸੋਂ ਕਰੂਜ ਗੱਡੀ ਖੋਹੀ ਸੀ। ਇਸ ਸਬੰਧੀ ਉਸ ਦੇ ਵਿਰੁੱਧ ਥਾਣਾ ਫਤਿਆਬਾਦ ਵਿਖੇ ਮਿਤੀ 16-12-2018 ਨੂੰ ਲੁੱਟ ਖੋਹ ਦਾ ਕੇਸ ਦਰਜ ਸੀ। ਇਸ ਸਮੇਂ ਮੁਲਜ਼ਮ ਹਰਦਿਲ ਸਿੰਘ ਆਪਣੇ ਦੋਸਤ ਨਾਲ ਗੱਡੀ ਦੀ ਖੋਹ ਕਰਕੇ ਆ ਰਹੇ ਸੀ ਤਾਂ ਉਨ੍ਹਾਂ ਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ। ਜਿਨ੍ਹਾਂ ਨੂੰ ਬੋਹਾ ਪੁਲੀਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਥਾਣਾ ਬੋਹਾ, ਜ਼ਿਲ੍ਹਾ ਮਾਨਸਾ ਵਿਖੇ ਮੁਕੱਦਮਾ ਦਰਜ ਹੋਇਆ ਸੀ। ਉਕਤ ਮਾਮਲਿਆਂ ਵਿੱਚ ਮੁਲਜ਼ਮ ਵੱਖ-ਵੱਖ ਅਦਾਲਤਾਂ ’ਚੋਂ ਭਗੌੜਾ ਚੱਲਦਾ ਆ ਰਿਹਾ ਸੀ ਅਤੇ ਜ਼ੀਰਕਪੁਰ ਵਿਖੇ ਲੁੱਕ-ਛਿਪ ਕੇ ਰਹਿੰਦਾ ਸੀ। ਹਰਦਿਲ ਸਿੰਘ ਦਾ ਅਦਾਲਤਾਂ ਵੱਲੋਂ ਗ੍ਰਿਫ਼ਤਾਰੀ ਵਰੰਟ ਵੀ ਜਾਰੀ ਕੀਤਾ ਗਿਆ ਹੈ। ਹਰਦਿਲ ਸਿੰਘ ਭਗੌੜਾ ਹੋ ਕੇ ਨਾਮੀ ਗੈਂਗਸਟਰ ਨਵੀਨ ਕੁਮਾਰ ਵਾਸੀ ਕਿਵਾਣਾ, ਥਾਣਾ ਸੰਭਾਲਕਾ, ਜ਼ਿਲ੍ਹਾ ਪਾਣੀਪਤ ਹਰਿਆਣਾ, ਹਾਲ ਵਾਸੀ ਏਕਤਾ ਵਿਹਾਰ ਬਲਟਾਣਾ (ਜ਼ੀਰਕਪੁਰ) ਨਾਲ ਸਬੰਧ ਰੱਖਦਾ ਹੈ। ਜਿਸ ਨੇ ਅੰਬਾਲਾ ਅਦਾਲਤ ਵਿੱਚ ਕਤਲ ਕੀਤਾ ਸੀ। ਨਵੀਨ ਕੁਮਾਰ ਖ਼ਿਲਾਫ਼ ਪਹਿਲਾਂ ਵੀ ਕਤਲ ਅਤੇ ਲੜਾਈ ਝਗੜੇ ਦੇ ਕੇਸ ਦਰਜ ਹਨ। ਜਿਸ ਨੂੰ ਮੁਲਜ਼ਮ ਨੇ ਇੱਕ ਪਿਸਤੌਲ .32 ਬੋਰ ਨਿੰਮੇ ਟਰੱਕ ਡਰਾਈਵਰ ਪਾਸੋਂ ਲੈ ਕੇ ਦਿੱਤਾ ਸੀ। ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਨਾਲ ਇਹ ਪਤਾ ਲੱਗ ਸਕੇ ਕਿ ਉਸ ਨੇ ਹੁਣ ਤੱਕ ਕਿੰਨਾ ਅਸਲਾ ਕਿੱਥੇ-ਕਿੱਥੇ ਅਤੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਖਰੜ ਵਿਖੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ