ਪੰਜਾਬ ਰਾਜ ਖੇਡਾਂ ਲੜਕੀਆਂ ਅੰਡਰ 17 ਦਾ ਓਵਰਆਲ ਚੈਂਪੀਅਨ ਬਣਿਆ ਅੰਮ੍ਰਿਤਸਰ

ਤਰਨਤਾਰਨ ਦੂਜੇ, ਜਲੰਧਰ ਅਤੇ ਪਟਿਆਲਾ ਨੇ ਪ੍ਰਾਪਤ ਕੀਤਾ ਤੀਜਾ ਸਥਾਨ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 29 ਨਵੰਬਰ:
ਅੱਜ ਇੱਥੇ ਗੁਰੂ ਨਾਨਕ ਸਟੇਡੀਅਮ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੀਆਂ ਪੰਜਾਬ ਰਾਜ ਖੇਡਾਂ- ਲੜਕੀਆਂ (17 ਸਾਲ ਉਮਰ ਵਰਗ ਤੋਂ ਘੱਟ) ਦੇ ਆਖਰੀ ਦਿਨ ਮੇਜਬਾਨ ਅੰਮ੍ਰਿਤਸਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫੀ ਤੇ ਕਬਜਾ ਕਰ ਲਿਆ। ਤਰਨਤਾਰਨ ਦਾ 13 ਅੰਕਾਂ ਨਾਲ ਦੂਜਾ ਸਥਾਨ ਜਦੋਕਿ ਜਲੰਧਰ ਅਤੇ ਪਟਿਆਲਾ 10 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੇ। ਇਸ ਮੋਕੇ ਤੇ ਸ੍ਰੀ ਐਸ ਐਸ ਸ੍ਰੀਵਾਸਤਵਾ ਆਈ.ਪੀ.ਐਸ ਪੁਲਿਸ ਕਮਿਸਨਰ,ਅੰਮ੍ਰਿਤਸਰ ਮੁੱਖ ਮਹਿਮਾਨ ਸਨ ਅਤੇ ਉਨਾਂ ਨੇ ਜੇਤੂ ਖਿਡਾਰਨਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰਨਾਂ ਨੂੰ ਚੰਗੀ ਸਿਹਤ ਲਈ ਪ੍ਰੇਰਣਾ ਦਿੱਤੀ। ਉਨ•ਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਨਾਲੋਂ ਅੱਗੇ ਜਾ ਰਹੀਆਂ ਹਨ ਚਾਹੇ ਉਹ ਸਪੇਸ, ਸਪੋਰਟਸ ਜਾਂ ਕੋਈ ਹੋਰ ਖੇਤਰ ਹੋਵੇ। ਉਨ•ਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਅੱਜ ਤੋਂ ਹੀ ਅਗਲੇ ਸਾਲ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਤਿਆਰੀ ਸ਼ੁਰੂ ਕਰ ਦੇਣ। ਸਮਾਪਨ ਸਮਾਰੋਹ ਮੌਕੇ ਗਿੱਧਾ ਅਤੇ ਭੰਗੜਾ ਵੀ ਕਰਵਾਇਆ ਗਿਆ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਵਲੋਂ ਸ੍ਰੀ ਐਸ ਐਸ ਸ੍ਰੀਵਾਸਤਵਾ ਆਈ.ਪੀ.ਐਸ ਪੁਲਿਸ ਕਮਿਸਨਰ,ਅੰਮ੍ਰਿਤਸਰ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ: ਸੁਰਜੀਤ ਸਿੰਘ ਸੰਧੂ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਪੰਜਾਬ ਕਰਤਾਰ ਸਿੰਘ ਸੈਬੀ, ਪਵਨ ਕਪੂਰ ਡੀ.ਸੀ.ਐਫ ਏ ਖੇਡ ਵਿਭਾਗ, ਹਾਕੀ ਦੇ ਓਲਪੀਅਨ ਬਿਰਗੇਡੀਅਰ ਹਰਚੰਦ ਸਿੰਘ, ਕਬੱਡੀ ਦੇ ਅਰਜੁਨ ਐਵਾਰਡੀ ਹਰਦੀਪ ਸਿੰਘ, ਹਾਕੀ ਦੇ ਓਲਪੀਅਨ ਬਲਵਿੰਦਰ ਸਿੰਘ ਸੰਮੀ, ਮਿਸ ਸੁਮਨ ਸਰਮਾ ਅਰਜੁਨ ਐਵਾਰਡੀ ਬਾਸਕਟਬਾਲ ਅਤੇ ਜਿਲ•ਾ ਖੇਡ ਅਫਸਰ, ਗੁਰਲਾਲ ਸਿੰਘ ਰਿਆੜ ਮੋਜੂਦ ਸਨ। ਆਖਰੀ ਦਿਨ ਹੋਏ ਖੇਡਾਂ ਦੇ ਰਿਜਲਟ ਹੇਠ ਲਿਖੇ ਅਨੁਸਾਰ ਹਨ:
ਐਥਲੈਟਿਕਸ ਵਿੱਚ ਜਲੰਧਰ ਨੇ 15 ਅੰਕ ਪ੍ਰਾਪਤ ਕਰਕੇ ਓਵਰਆਲ ਟੀਮ ਚੈਪੀਅਨਸਿਪ ਜਿੱਤੀ, ਮੋਗਾ 10 ਅੰਕਾਂ ਨਾਲ ਦੂਜੇ ਅਤੇ ਮੋਹਾਲੀ 7 ਅੰਕਾਂ ਨਾਲ ਤੀਜੇ ਸਥਾਨ ਤੇ ਰਿਹਾ। 100 ਮੀਟਰ ਦੋੜ ਵਿੱਚ ਮੋਹਾਲੀ ਦੀ ਸਿਮਰਨ ਕੋਰ ਨੇ 13.15 ਸੈਕਿੰਡ ਵਿੱਚ ਸੋਨੇ ਦਾ ਤਮਗਾ ਜਿੱਤਿਆ, ਜਲੰਧਰ ਦੀ ਰਸਦੀਪ ਕੋਰ ਨੇ 13.17 ਸੈਕਿੰਡ ਵਿੱਚ ਚਾਂਦੀ ਦਾ ਅਤੇ ਬਠਿੰਡਾ ਦੀ ਰਿਤਿਸਾ ਨੇ 13.15 ਸੈਕਿੰਡ ਵਿੱਚ ਕਾਂਸੇ ਦਾ ਤਮਗਾ ਜਿੱਤਿਆ।
ਬਾਸਕਟਬਾਲ ਦੇ ਫਾਇਨਲ ਮੈਚ ਵਿੱਚ ਅੰਮ੍ਰਿਤਸਰ ਨੇ ਸੰਗਰੂਰ ਨੂੰ 52-21 ਅੰਕਾਂ ਨਾਲ ਮਾਤ ਦੇਕੇ ਸੋਨੇ ਦਾ ਤਮਗਾ ਜਿੱਤਿਆ ਜਦੋਕਿ ਲੁਧਿਆਣਾ ਨੇ ਕਪੂਰਥਲਾ ਨੂੰ 66-42 ਅੰਕਾਂ ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।
ਹਾਕੀ ਦੇ ਫਾਇਨਲ ਵਿੱਚ ਮੇਜਬਾਨ ਅੰਮ੍ਰਿਤਸਰ ਨੇ ਤਰਨਤਾਰਨ ਨੂੰ 7-3 ਅੰਕਾਂ ਨਾਲ ਹਰਾਕੇ ਸੋਨੇ ਦਾ ਜਦੋਕਿ ਮੁਕਤਸਰ ਸਾਹਿਬ ਨੇ ਜਲੰਧਰ ਨੂੰ 3-0 ਨਾਲ ਮਾਤ ਦੇਕੇ ਕਾਂਸੇ ਦਾ ਤਮਗਾ ਜਿੱਤਿਆ।
ਹੈਡਬਾਲ ਖੇਡ ਵਿੱਚ ਪਟਿਆਲਾ ਨੇ ਰੂਪਨਗਰ ਨੂੰ 19-18 ਨਾਲ ਹਰਾਕੇ ਸੋਨੇ ਦਾ ਜਦੋਕਿ ਫਰੀਦਕੋਟ ਨੇ ਫਿਰੋਜਪੁਰ ਨੂੰ 29-27 ਅੰਕਾਂ ਨਾਲ ਮਾਤ ਦੇਕੇ ਕਾਂਸੇ ਦਾ ਤਮਗਾ ਜਿੱਤਿਆ।
ਜੂਡੋ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੇ ਸਾਂਝੇ ਤੋਰ ਤੇ 11 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੇ, ਤਰਨਤਾਰਨ 8 ਅੰਕਾਂ ਨਾਲ ਦੂਜੇ ਸਥਾਨ ਤੇ ਅਤੇ ਜਲੰਧਰ 6 ਅੰਕਾਂ ਨਾਲ ਤੀਜੇ ਸਥਾਨ ਤੇ ਰਿਹਾ।
ਕਬੱਡੀ ਦੇ ਫਾਇਨਲ ਦੋਰਾਨ ਮੇਜਬਾਨ ਅੰਮ੍ਰਿਤਸਰ ਨੇ ਪਟਿਆਲਾ ਨੂੰ 45-44 ਨਾਲ ਹਰਾਕੇ ਸੋਨੇ ਦਾ ਜਦੋਕਿ ਫਤਿਹਗੜ• ਸਾਹਿਬ ਅਤੇ ਤਰਨਤਾਰਨ ਸਾਂਝੇ ਤੋਰ ਤੇ ਤੀਜੇ ਸਥਾਨ ਤੇ ਰਹੇ।
ਫੁਟਬਾਲ ਦੇ ਫਾਇਨਲ ਵਿੱਚ ਸੰਗਰੂਰ ਨੇ ਅੰਮ੍ਰਿਤਸਰ ਨੂੰ 2-0 ਨਾਲ ਹਰਾਕੇ ਸੋਨੇ ਦਾ ਜਦੋਕਿ ਬਰਨਾਲਾ ਨੇ ਐਸ ਏ ਐਸ ਨਗਰ ਨੂੰ 3-0 ਨਾਲ ਮਾਤ ਦੇਕੇ ਕਾਂਸੇ ਦਾ ਤਮਗਾ ਜਿੱਤਿਆ।
ਵਾਲੀਬਾਲ ਦੇ ਫਾਇਨਲ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਫਰੀਦਕੋਟ ਨੂੰ 25-19, 19-25,25-23,26-23 ਨਾਲ ਮਾਤ ਦੇਕੇ ਸੋਨੇ ਦਾ ਜਦੋਕਿ ਪਟਿਆਲਾ ਨੇ ਅੰਮ੍ਰਿਤਸਰ ਨੂੰ 25-21,18-25,25-23,25-15 ਨਾਲ ਹਰਾਕੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ।
ਕੁਸਤੀ ਵਿੱਚ ਤਰਨਤਾਰਨ ਨੇ 16 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ, ਮੋਗਾ ਨੇ 10 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਜਦੋਕਿ ਫਰੀਦਕੋਟ ਨੇ 8 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।
ਵੇਟਲਿਫਟਿੰਗ ਵਿੱਚ ਬਠਿੰਡਾ ਨੇ 20 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ, ਗੁਰਦਾਸਪੁਰ ਨੇ 10 ਅੰਕ ਪ੍ਰਾਪਤ ਕਰੇ ਦੂਜਾ ਸਥਾਨ ਜਦੋਕਿ ਜਲੰਧਰ ਨੇ 6 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…