ਰੋਟਰੀ ਭਵਨ ਵਿਖੇ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ

ਗਿੱਲੇ ਕੂੜੇ ਤੋਂ ਖਾਦ ਬਣਾ ਕੇ ਦਿੱਤਾ ਜਾ ਸਕਦਾ ਹੈ ਵਾਤਾਵਰਨ ਦੀ ਸੁਰੱਖਿਆ ’ਚ ਯੋਗਦਾਨ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਮੁਹਾਲੀ ਨੂੰ ਸਾਫ ਸੁਥਰਾ ਬਣਾਉਣ ਅਤੇ ਘਰਾਂ ਵਿੱਚੋਂ ਨਿਕਲਦੇ ਗਿੱਲੇ ਕੂੜੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਨਗਰ ਨਿਗਮ ਮੁਹਾਲੀ ਦੇ ਸਹਿਯੋਗ ਨਾਲ ਰੋਟਰੀ ਕਲੱਬ ਭਵਨ ਸੈਕਟਰ-70 ਵਿਖੇ ਘਰਾਂ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਲੋਕਾਂ ਵਲੋੱ ਆਪਣੇ ਘਰਾਂ ਵਿੱਚੋਂ ਨਿਕਲਣ ਵਾਲੇ ਕੂੜੇ ਦਾ ਨਿਪਟਾਰਾ ਕਰਨ ਲਈ ਕੂੜਾ ਇੱਕਤਰ ਕਰਨ ਵਾਲੀਆਂ ਰੇਹੜੀਆਂ ਨੂੰ ਇਹ ਕੂੜਾ ਦੇ ਦਿੱਤਾ ਜਾਂਦਾ ਹੈ ਜਿਹੜਾ ਰੇਹੜੀਆਂ ਵਾਲਿਆਂ ਵਲੋੱ ਡੰਪ ਵਿਚ ਪਹੁੰਚਾ ਦਿੱਤਾ ਜਾਂਦਾ ਹੈ ਜਿੱਥੇ ਇਹ ਕੂੜਾ ਸੜਦਾ ਰਹਿੰਦਾ ਹੈ ਅਤੇ ਇਸ ਤੋਂ ਬਦਬੂ ਪੈਦਾ ਹੁੰਦੀ ਹੈ, ਜੋ ਕਿ ਵਾਤਾਵਰਨ ਨੂੰ ਪਲੀਤ ਕਰਦੀ ਹੈ। ਇਸਦੇ ਕੀਟਾਣੂਆਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਰੋਗਾਣੁ ਅਤੇ ਮੱਛਰ ਪੈਦਾ ਹੁੰਦੇ ਹਨ। ਉਹਨਾਂ ਦੱਸਿਆ ਕਿ ਇਸ ਸਭ ਨੂੰ ਦੂਰ ਕਰਨ ਲਈ ਅਤੇ ਵਾਤਾਵਰਨ ਦੀ ਸ਼ੁੱਧਤਾ ਕਾਇਮ ਰੱਖਣ ਲਈ ਡਿਪਾਲਸਟ ਗਰੁਪ ਵੱਲੋਂ ਕੰਪੋਸਟ ਵਿਨ ਬਣਾਏ ਗਏ ਹਨ ਜੋ ਕਿ ਗਿੱਲੇ ਕੂੜੇ ਨੂੰ ਖਾਦ ਬਣਾਉਣ ਲਈ ਲਾਹੇਵੰਦ ਹਨ ਅਤੇ ਇਹਨਾਂ ਰਾਂਹੀ ਤਿਆਰ ਕੀਤੀ ਗਈ ਖਾਦ ਪੌਦਿਆਂ ਲਈ ਬਹੁਤ ਗੁਣਕਾਰੀ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੀ ਟੀਮ ਦੇ ਮੱੈਬਰ ਖਾਦ ਬਣਾਉਣ ਦੇ ਤਰੀਕੇ ਨੂੰ ਦੱਸਣ ਬਾਰੇ ਘਰ ਘਰ ਜਾ ਕੇ ਵੀ ਦੱਸਣ ਨੂੰ ਤਿਆਰ ਹਨ।
ਇਸ ਮੌਕੇ ਡਿਪਲਾਸਟ ਗਰੁੱਪ ਦੇ ਚੇਅਰਮੈਨ ਅਸ਼ੋਕ ਗੁਪਤਾ ਨੇ ਕਿਹਾ ਕਿ ਇਸ ਕੰਪੋਸਟ ਬਿਨ ਰਾਂਹੀ ਘਰ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਬਹੁਤ ਆਸਾਨੀ ਨਾਲ ਹੁੰਦਾ ਹੈ ਅਤੇ ਜਿਹੜੀ ਖਾਦ ਤਿਆਰ ਹੁੰਦੀ ਹੈ ਉਹ ਨਾ ਸਿਰਫ ਆਗੈਨਿਕ ਹੁੰਦੀ ਹੈ ਬਲਕਿ ਇਸਦੇ ਨਤੀਜੇ ਵੀ ਬਹੁਤ ਬਿਹਤਰ ਹੁੰਦੇ ਹਨ। ਉਹਨਾਂ ਕਿਹਾ ਕਿ ਘਰੇਲੂ ਕੂੜੇ ਨਾਲ ਬਣਨ ਵਾਲੀ ਇਹ ਖਾਦ ਉਸ ਘਰ ਦੀ ਬਗੀਚੀ ਲਈ ਕਾਫੀ ਹੁੰਦੀ ਹੈ ਜਿਸ ਨਾਲ ਖਾਦ ਤੇ ਹੋਣ ਵਾਲਾ ਖਰਚਾ ਵੀ ਬਚ ਜਾਂਦਾ ਹੈ। ਉਹਨਾਂ ਇਸ ਮੌਕੇ ਸ਼ਹਿਰ ਦੀ ਸਫਾਈ ਦੇ ਮੱਦੇਨਜਰ ਕੰਪੋਸਟ ਬਿਨ ਬਿਨਾਂ ਕੋਈ ਲਾਭ ਲਏ ਸਪਲਾਈ ਕਰਨ ਦਾ ਅਹਿਦ ਦੁਹਰਾਇਆ।
ਇਸ ਮੌਕੇ ਸਮਾਜ ਸੇਵੀ ਸ੍ਰੀਮਤੀ ਨੀਲਮ ਗੁਪਤਾ ਅਤੇ ਹੋਰਨਾਂ ਨੇ ਘਰ ਵਿਚ ਖਾਦ ਬਣਾਉਣ ਦਾ ਆਪਣਾ ਤਜਰਬਾ ਦਸਿਆ। ਉਹਨਾਂ ਕਿਹਾ ਕਿ ਸਮੂਹ ਸ਼ਹਿਰ ਵਾਸੀ, ਸਾਰੀਆਂ ਧਾਰਮਿਕ ਸੰਸਥਾਵਾਂ, ਰੈਜੀਡੱੈਟਸ ਵੈਲਫੇਅਰ ਸੰਸਥਾਵਾਂ ਵਲੋੱ ਇਸਦੀ ਨਿਜੀ ਤੌਰ ਤੇ ਇਸ ਦੀ ਵਰਤੋ ਕੀਤੀ ਜਾਵੇ ਤਾਂ ਸ਼ਹਿਰ ਦੇ ਵਾਤਾਵਰਨ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ।
ਇਸ ਮੌਕੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਰਿੰਦਰ ਜੈਨ ਨੇ ਕਿਹਾ ਕਿ ਨਗਰ ਨਿਗਮ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ। ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਫਾਈ ਅਤੇ ਹੋਰ ਤਰੁਟੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਮੌਕੇ ਬੁਲਾਰਿਆਂ ਵਲੋੱ ਨਗਰ ਨਿਗਮ ਨੂੰ ਸਫਾਈ ਸਬੰਧੀ ਸਹਿਯੋਗ ਦੇਣ ਲਈ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਜਗਮੋਹਨ ਸਿੰਘ ਕਾਹਲੋੱ, ਮਲਕੀਤ ਸਿੰਘ, ਨਵਨੀਤ ਸਕਸੈਨਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਨਗਰ ਨਿਗਮ ਦੇ ਸੀ. ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕੌਂਸਲਰ ਸ੍ਰੀ ਵਿਨੀਤ ਮਲਿਕ, ਨਿਗਮ ਦੇ ਐਸਡੀਓ ਸਾਗਰ ਗਰਗ, ਰਾਜੀਵ ਵਸ਼ਿਸ਼ਟ, ਕੁਲਵਿੰਦਰ ਸਿੰਘ ਸੰਜੂ, ਹਰਮੇਸ਼ ਸਿੰਘ ਕੁੰਭੜਾ, ਵਰਿੰਦਰ ਪਾਲ ਸਿੰਘ, ਰੀਤੂ ਅਗਰਵਾਲ, ਰਾਕੇਸ਼ ਬਾਂਸਲ, ਕਰਨਲ ਐਚਐਸ ਬੇਦੀ, ਗੁਰਸ਼ਰਨ ਸਿੰਘ ਭਾਟੀਆ, ਕਰਮ ਸਿੰਘ ਮਾਵੀ, ਹਰਮੀਤ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ ਮੰਡੇਰ, ਅਵਤਾਰ ਸਿੰਘ ਸੈਣੀ, ਨਰਿੰਦਰ ਕੁਮਾਰ ਸ਼ਰਮਾ, ਸ਼ਰਨਜੀਤ ਸਿੰਘ ਨਈਅਰ, ਧਰਮਪਾਲ ਸ਼ਰਮਾ,ਐਚ ਐਸ ਮਠਾੜੂ, ਰਾਜਵੀਰ ਸਿੰਘ, ਕੁਲਦੀਪ ਸਿੰਘ ਗੋਸਲ, ਬਲਵਿੰਦਰ ਸਿੰਘ ਮੰਡੇਰ, ਕਰਨਲ ਡੀ ਪੀ ਸਿੰਘ,ਪ੍ਰੀਤਮ ਸਿੰਘ ਭੁਪਾਲ, ਪਰਮਿੰਦਰ ਸਿੰਘ ਪੈਰੀ, ਨਰਿੰਦਰ ਸਿੰਘ ਮਨੌਲੀ, ਹਰਬੰਤ ਸਿੰਘ, ਇੰਦਰਜੀਤ ਕੌਰ ਵਿਰਕ, ਵੰਦਨਾ ਸੁਖੀਜਾ, ਬੀਕੇ ਸੇਠ, ਅਮਰਜੀਤ ਸਿੰਘ ਪਰਮਾਰ, ਅਸ਼ੌਕ ਕੁਮਾਰ ਅਰੋੜਾ, ਮਲਕੀਤ ਸਿੰਘ, ਜਗਤਾਰ ਸਿੰਘ, ਮਲਾਗਰ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…