nabaz-e-punjab.com

ਬਜ਼ੁਰਗ ਅੌਰਤ ਨੂੰ ਬੁੱਲਡੌਗ ਕੁੱਤੇ ਤੋਂ ਕਟਵਾਇਆ, ਮਾਂ ਦੀ ਸ਼ਿਕਾਇਤ ’ਤੇ ਧੀ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 15 ਜੁਲਾਈ:
ਇੱਥੋਂ ਦੇ ਸੈਕਟਰ-91 ਵਿੱਚ ਰਹਿੰਦੀ ਇੱਕ ਬਜ਼ੁਰਗ ਅੌਰਤ ਨੂੰ ਉਸ ਦੀ ਆਪਣੀ ਹੀ ਧੀ ਵੱਲੋਂ ਪਾਲਤੂ ਕੁੱਤੇ ਤੋਂ ਕਟਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਧੀ ਆਪਣੇ ਕੁੱਤੇ ਸਮੇਤ ਮੌਕੇ ਤੋਂ ਫਰਾਰ ਹੋ ਗਈ। ਇਸ ਸਬੰਧੀ ਪੀੜਤ ਬਜ਼ੁਰਗ ਦੀ ਸ਼ਿਕਾਇਤ ’ਤੇ ਸੋਹਾਣਾ ਥਾਣੇ ਵਿੱਚ ਧੀ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੀੜਤ ਅੌਰਤ ਇੰਦਰਜੀਤ ਕੌਰ (76) ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ ਬੇਟੀ ਜਸਪ੍ਰੀਤ ਕੌਰ ਨੇ ਉਸ ਨੂੰ ਆਪਣੇ ਪਾਲਤੂ ਕੁੱਤੇ ਤੋਂ ਕਟਵਾਇਆ ਹੈ। ਸ਼ਿਕਾਇਤਕਰਤਾ ਅਨੁਸਾਰ ਜਸਪ੍ਰੀਤ ਦਾ ਉਸ ਦੇ ਪਤੀ ਨਾਲ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਮਾਂ ਨਾਲ ਰਹਿ ਰਹੀ ਸੀ। ਜਸਪ੍ਰੀਤ ਨੇ ਇੱਕ ਹੁੱਕਾ ਨਾਮ ਦਾ ਬੁੱਲਡੌਗ ਪਾਲਿਆ ਹੋਇਆ ਹੈ।
ਡੀਐਸਪੀ ਨੇ ਦੱਸਿਆ ਕਿ ਪੀੜਤ ਅੌਰਤ ਅਨੁਸਾਰ ਉਸਨੇ ਆਪਣੀ ਬੇਟੀ ਨੂੰ ਕਿਹਾ ਸੀ ਕਿ ਹੁਣ ਉਹ ਬਜ਼ੁਰਗ ਹੋ ਗਈ ਹੈ। ਇਸ ਲਈ ਘਰ ਵਿੱਚ ਇਹ ਖ਼ਤਰਨਾਕ ਜਾਨਵਰ ਨਾ ਰੱਖੇ। ਇਸ ਗੱਲ ਨੂੰ ਲੈ ਕੇ ਉਸਦੀ ਬੇਟੀ ਨਾਲ ਬਹਿਸ ਹੋ ਗਈ। ਬਜ਼ੁਰਗ ਅਨੁਸਾਰ ਬੀਤੇ ਦਿਨੀਂ ਜਸਪ੍ਰੀਤ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਆਪਣੇ ਕੁੱਤੇ ਨੂੰ ਕੋਲ ਸੱਦ ਕੇ ਉਸ ਨੂੰ ਕਟਵਾ ਦਿੱਤਾ। ਬੁੱਲਡੌਗ ਨੇ ਬਜ਼ੁਰਗ ਅੌਰਤ ਨੂੰ ਕੂਹਨੀ ਤੋਂ ਕੱਟ ਲਿਆ ਹੈ। ਇਸ ਸਬੰਧੀ ਪੁਲੀਸ ਨੇ ਜਸਪ੍ਰੀਤ ਕੌਰ ਦੇ ਖ਼ਿਲਾਫ਼ ਧਾਰਾ 289, 608 ਅਧੀਨ ਪਰਚਾ ਦਰਜ ਕੀਤਾ ਹੈ। ਜਸਪ੍ਰੀਤ ਕੌਰ ਆਪਣੇ ਕੁੱਤੇ ਨੂੰ ਲੈ ਕੇ ਫਰਾਰ ਹੋ ਗਈ ਹੈ ਅਤੇ ਪੁਲੀਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…