nabaz-e-punjab.com

ਸ਼ੈਮਰਾਕ ਸਕੂਲ ਮੁਹਾਲੀ ਵਿੱਚ ਸਾਇੰਸ ਤੇ ਹਿਸਾਬ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ

ਸਕੂਲੀ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਮਾਡਲ ਅਤੇ ਸਾਇੰਸ ਦੇ ਪ੍ਰਯੋਗ ਦਰਸ਼ਕਾਂ ਲਈ ਬਣੇ ਖਿੱਚ ਦਾ ਕੇਂਦਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ-69 ਵਿਖੇ ਸੱਤਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਅਤੇ ਹਿਸਾਬ ਦੇ ਵਿਸ਼ੇ ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਕੇ ਆਪਣੇ ਲਾਡਲਿਆਂ ਦੀ ਸਖ਼ਤ ਮਿਹਨਤ ਨੂੰ ਸਲਾਹਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਹਿਸਾਬ ਵਿਸ਼ੇ ਨਾਲ ਸਬੰਧਿਤ ਕਈ ਦਿਲਚਸਪ ਪਹਿਲੂਆਂ ਨੂੰ ਚਾਰਟ ਤੇ ਬਣਾ ਕੇ ਉਨ੍ਹਾਂ ਦੀ ਵਿਆਖਿਆ ਕੀਤੀ ਉੱਥੇ ਹੀ ਸੀਨੀਅਰ ਕਲਾਸ ਦੇ ਬੱਚਿਆਂ ਨੇ ਸਾਇੰਸ ਦੀਆਂ ਖੋਜਾਂ ਨੂੰ ਵੀ ਪ੍ਰਤੱਖ ਰੂਪ ਵਿਚ ਵਿਖਾਇਆ। ਹਰ ਸਾਲ ਲਗਾਈ ਜਾਣ ਵਾਲੀ ਇਸ ਪ੍ਰਦਰਸ਼ਨੀ ਦੇ ਇਹ ਸਾਲ ਸੱਕਿਲ ਇੰਡੀਆ ਨੂੰ ਸਮਰਪਿਤ ਰਿਹਾ।
ਸ਼ੈਮਾਰਕ ਸਕੂਲ ਦੇ ਵਿਦਿਆਰਥੀਆਂ ਨੇ ਬਾਈੳ ਗੈੱਸ ਪਲਾਂਟ, ਚੁੰਬਕ ਨਾਲ ਚੱਲਣ ਵਾਲਾ ਮਲਟੀਪਲ ਜਨਰੇਟਰ, ਚੁੰਬਕੀ ਟਰੇਨ, ਅੱਖੋਂ ਅਤੇ ਕੰਨ ਤੋਂ ਵਿਹੂਣੇ ਲੋਕਾਂ ਦੀ ਮਦਦ ਕਰਨ ਵਾਲਾ ਦਸਤਾਨਾ, ਸਸਤੀ ਦਰ ਨਾਲ ਕੰਮ ਕਰਨ ਵਾਲ ਏਅਰ ਕੰਡੀਸ਼ਨਰ,ਹਾਈਡਰੋਲਿਕ ਲਿਫ਼ਟ ਅਤੇ ਹਾਈਡਰੋਲਿਕ ਪੁਲ ਸਮੇਤ ਕਈ ਰੋਚਕ ਅਤੇ ਅਲੱਗ ਤਰਾਂ ਦੇ ਮਾਡਲ ਇਸ ਪ੍ਰਦਰਸ਼ਨੀ ਵਿਚ ਵਿਖਾਏ। ਇਸ ਦੇ ਇਲਾਵਾ ਹਿਸਾਬ ਵਿਸ਼ੇ ਨਾਲ ਵਿਦਿਆਰਥੀਆਂ ਨੇ ਕਈ ਰੋਚਕ ਪੱਖ ਚਾਰਟ ਅਤੇ ਕੰਪਿਊਟਰ ਰਾਹੀਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਵੇਖ ਕੇ ਹਾਜ਼ਰ ਦਰਸ਼ਕਾਂ ਨੇ ਆਪਣੇ ਦੰਦਾਂ ਤਲੇ ਉਗਲਾਂ ਦਬਾ ਲਈਆ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਮੇਜਰ ਜਰਨਲ (ਸੇਵਾਮੁਕਤ) ਰਾਜ ਮਹਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਤਵੀਂ ਤੋਂ ਬਾਰ੍ਹਵੀਂ ਤੱਕ ਪਹੁੰਚਦੇ ਹੋਏ ਵਿਦਿਆਰਥੀਆਂ ਅੰਦਰ ਕੱੁਝ ਨਵਾਂ ਕਰਨ ਦੀ ਚਾਹਤ ਹੁੰਦੀ ਹੈ। ਇਸ ਦੇ ਨਾਲ ਹੀ ਇਹਨਾਂ ਬੱਚਿਆਂ ਦੀ ਇਸ ਸਕਾਰਤਮਕ ਸੋਚ ਅਤੇ ਚਾਹਤ ਨੂੰ ਵਧੀਆਂ ਪਾਸੇ ਲਗਾਇਆ ਜਾ ਸਕਦਾ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਕਿਉਂਕਿ ਇਕ ਪਾਸੇ ਜਿੱਥੇ ਬੱਚਿਆਂ ਨੂੰ ਕਾਫੀ ਕੱੁਝ ਨਵਾਂ ਸਿੱਖਣ ਲਈ ਮਿਲਿਆ ਉੱਥੇ ਹੀ ਇਨ੍ਹਾਂ ਬੱਚਿਆਂ ਨੇ ਲੋਕਾਂ ਨੂੰ ਕਾਫੀ ਕੱੁਝ ਨਵਾ ਸਿੱਖਣ ਲਈ ਵੀ ਦਿੱਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…