nabaz-e-punjab.com

ਬਾਰ੍ਹਵੀਂ ਦੀ ਕਿਤਾਬ: ਅਕਾਲੀਆਂ ਦੇ ਭੁਲੇਖੇ ਦੂਰ ਕਰਨ ਲਈ ਜਾਂਚ ਜ਼ਰੂਰੀ: ਬਡਹੇੜੀ

ਸਾਬਕਾ ਸਿੱਖਿਆ ਮੰਤਰੀ ਡਾ. ਚੀਮਾ ਨੇ ਅਕਾਲੀ ਸਰਕਾਰ ਵੇਲੇ ਖ਼ੁਦ ਦਿੱਤੀ ਸੀ ਪਾਠਕ੍ਰਮ ’ਚ ਸੋਧ ਕਰਨ ਦੀ ਪ੍ਰਵਾਨਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਬਾਰ੍ਹਵੀਂ ਕਲਾਸ ਦੇ ਸਿਲੇਬਸ ’ਚੋਂ ਕਥਿਤ ਤੌਰ ’ਤੇ ਸਿੱਖ ਗੁਰੂਆਂ ਅਤੇ ਪੰਜਾਬ ਦਾ ਇਤਿਹਾਸ ਹਟਾਉਣ ਦੀ ਸਚਾਈ ਜਾਣਨ ਲਈ ਇੱਕ ਵਾਰ ਜਾਂਚ ਕਰਵਾ ਲਈ ਜਾਵੇ ਤਾਂ ਜੋ ਇਹ ਮਸਲਾ ਕੋਈ ਮੁਸ਼ਕਿਲ ਖੜੀ ਨਾ ਕਰ ਸਕੇ। ਬਡਹੇੜੀ ਨੇ ਆਖਿਆ ਕਿ ਬਾਦਲ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਇਹ ਇੱਕ ਇਤਰਾਜ਼ ਅਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਵਾਬ ਦਿੰਦਿਆਂ ਕਿਹਾ ਕਿ ਇਹ ਕੋਈ ਸਚਾਈ ਨਹੀਂ ਹੈ ਬਾਰਵੀਂ ਕਲਾਸ ਦੇ ਸਿਲੇਬਸ ਵਿੱਚੋਂ ਗੁਰੂ ਸਾਹਿਬਾਨ ਦਾ ਇਤਿਹਾਸ ਹਟਾਉਣ ਦੀ ਕੋਈ ਗੱਲ ਨਹੀਂ ਹੈ।
ਸ੍ਰੀ ਬਡਹੇੜੀ ਨੇ ਆਖਿਆ ਕਿ ਜਿਸ ਤਰ੍ਹਾਂ ਬਾਦਲ ਦਲ ਦੇ ਬੁਲਾਰੇ ਚੀਮਾ ਇੰਨਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹੈ ਇਸ ਦੀ ਜਾਣਕਾਰੀ ਚੀਮਾ ਨੂੰ ਹੋਵੇਗੀ ਕਿਉਂ ਕਿ ਬਾਦਲ ਪਰਿਵਾਰ ਜਨਸੰਘੀਆਂ ਨਾਲ ਮਿਲ ਕੇ ਸਿਆਸੀ ਤਾਕਤ ਲਈ ਮੌਕਾ ਪ੍ਰਸਤੀ ਲਈ ਸਿੱਖ ਧਰਮ ਦੀ ਬਰਬਾਦੀ ਲਈ ਅਜਿਹਾ ਕੀਤਾ ਗਿਆ ਹੋਵੇ ਇਸ ਲਈ ਇਸ ਦੀ ਸਚਾਈ ਜਾਣਨ ਲਈ ਇੱਕ ਵਾਰ ਜਾਂਚ ਕਰਵਾ ਲਈ ਜਾਵੇ ਤਾਂ ਜੋ ਇਹ ਮਸਲਾ ਕੋਈ ਮੁਸ਼ਕਿਲ ਖੜੀ ਨਾ ਕਰ ਸਕੇ। ਉਨ੍ਹਾਂ ਭਰੋਸੇਯੋਗ ਸੂਤਰਾਂ ਦੇ ਹਵਾਲੇ ਨੇ ਦੱਸਿਆ ਕਿ ਬਾਦਲ ਵਜ਼ਾਰਤ ਵੇਲੇ ਡਾ. ਦਲਜੀਤ ਸਿੰਘ ਚੀਮਾ ਨੇ ਸਿੱਖਿਆ ਮੰਤਰੀ ਹੁੰਦਿਆਂ ਖ਼ੁਦ ਮੌਜੂਦਾ ਪਾਠਕ੍ਰਮ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
ਸ੍ਰੀ ਬਡਹੇੜੀ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਚਿੰਤਨਸ਼ੀਲ ਵਿਚਾਰਵਾਨ ਸਿੱਖ ਹਨ ਉਹ ਅਜਿਹੇ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ ਹਨ ਕਿਉਂ ਕਿ ਉਹ ਇੱਕ ਜਜ਼ਬਾਤੀ ਸਿੱਖ ਹਨ ਅਤੇ ਉਨ੍ਹਾਂ ਨੇ ਕਦੇ ਵੀ ਸਿਆਸੀ ਲਾਲਸਾ ਲਈ ਕੌਮ ਵਿਰੋਧੀ ਕਾਰਵਾਈ ਨਹੀਂ ਕੀਤੀ ਦੂਜੇ ਪਾਸੇ ਬਾਦਲੀਏ ਹਮੇਸ਼ਾ ਆਪਣੇ ਹਿੱਤਾਂ ਲਈ ਸਿੱਖ ਧਰਮ ਦੀ ਵਿਲੱਖਣਤਾ ਨੂੰ ਰਲਗੱਡ ਕਰਨ ਦੀਆਂ ਕਾਰਵਾਈਆਂ ਕਰਨ ਲਈ ਭਾਜਪਾ ਅਤੇ ਜਨਸੰਘੀਆਂ ਨਾਲ ਮਿਲ ਕੇ ਸਿਆਸੀ ਖੇਡਾਂ ਖੇਡਣ ਦੇ ਮਾਹਿਰ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…