ਰਣਜੀਤ ਗਿੱਲ ਵੱਲੋਂ ਭਗਵਾਨ ਨੇ ਸ੍ਰੀ ਰਾਮ ਚੰਦਰ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਸਤੰਬਰ:
ਰਾਮਲੀਲਾ ਮੰਚਨ ਬੱਚਿਆਂ ਨੂੰ ਬੁਰਾਈ ਤੇ ਅੱਛਾਈ ਦੀ ਜਿੱਤ ਬਾਰੇ ਜਾਗਰੂਕ ਕਰਦੀ ਹੈ ਇਸ ਲਈ ਸਾਨੂੰ ਸ੍ਰੀ ਰਾਮ ਦੇ ਜੀਵਨ ਤੋਂ ਸੇਧ ਲੈਣ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ ਗਿਆ। ਇਹ ਪ੍ਰਗਟਾਵਾ ਸ਼ਹਿਰ ਦੀ ਰਾਮਲੀਲਾ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਸ਼ਨਾ ਮੰਡੀ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦੇ ਅਖਰੀਲੇ ਦਿਨ ਮੁਖ ਮਹਿਮਾਨ ਵੱਜੋਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਇਨਾਮ ਵੰਡਣ ਦੀ ਰਸ਼ਮ ਰਣਜੀਤ ਸਿੰਘ ਗਿੱਲ ਨੇ ਨਿਭਾਉਂਦੇ ਹੋਏ ਪਿਛਲੇ ਦਸ ਦਿਨਾਂ ਤੋਂ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲਾਕਰਾਂ, ਪ੍ਰਬੰਧਕਾਂ ਅਤੇ ਪਤਵੰਤਿਆਂ ਦਾ ਸਨਮਾਨ ਕੀਤਾ। ਇਸ ਦੌਰਾਨ ਗਿੱਲ ਨੇ ਰਾਮਲੀਲਾ ਕਮੇਟੀ ਦੇ ਪ੍ਰਬੰਧਕਾਂ ਨੂੰ ਮਾਲੀ ਮੱਦਦ ਵੀ ਦਿੱਤੀ।
ਇਸ ਦੌਰਾਨ ਚੇਅਰਮੈਨ ਰਾਜੀਵ ਸਿੰਗਲਾ ਦੀ ਅਗਵਾਈ ਵਿਚ ਪ੍ਰਬੰਧਕਾਂ ਤੇ ਪਤਵੰਤਿਆਂ ਵੱਲੋਂ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਅੰਤ ਵਿਚ ਰਾਮਲੀਲਾ ਦੇ ਮੰਚਨ ਦੌਰਾਨ ਰਾਵਣ ਵਧ ਦਾ ਸੀਨ ਅਤੇ ਲੜਾਈ ਦੇ ਦ੍ਰਿਸ਼ ਵਿਖਾਏ ਗਏ ਜਿਸ ਨੂੰ ਵੇਖਣ ਲਈ ਸ਼ਹਿਰ ਵਾਸੀ ਦੇਰ ਰਾਤ ਤੱਕ ਬੈਠੇ ਰਹੇ ਤੇ ਰਾਮਲੀਲਾ ਮੰਚਨ ਦੀ ਸਲਾਘਾ ਕੀਤੀ। ਇਸ ਮੌਕੇ ਰਣਧੀਰ ਸਿੰਘ ਧੀਰਾ, ਕਾਲਾ ਗਿਲਕੋ, ਜੈ ਸਿੰਘ ਚੱਕਲਾਂ, ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਮੀਤ ਪ੍ਰਧਾਨ ਗੁਰਚਰਨ ਸਿੰਘ ਰਾਣਾ, ਕੁਲਵੰਤ ਕੌਰ ਪਾਬਲਾ, ਦਵਿੰਦਰ ਠਾਕੁਰ, ਵਿਸ਼ੂ ਅੱਗਰਵਾਲ, ਲਖਵੀਰ ਲੱਕੀ, ਰਾਜਦੀਪ ਹੈਪੀ, ਵਿਨੀਤ ਕਾਲੀਆ, ਪ੍ਰਿੰਸ ਸ਼ਰਮਾ, ਆਸੂ ਗੋਇਲ, ਅਮਰਵੀਰ ਰਿੱਕੀ, ਧਰੁਵ ਮੈਨਰੋ, ਗੁਰਮੇਲ ਸਿੰਘ ਪਾਬਲਾ, ਦਿਨੇਸ ਮੈਨਰੋ, ਮੁਨੀਸ਼ ਬਰਮੀ, ਬਲਵਿੰਦਰ ਸਿੰਘ ਜਾਪਾਨੀ, ਸਰਪ੍ਰਸਤ ਹਰਜਿੰਦਰ ਸਿੰਘ ਭੰਗੂ, ਪ੍ਰਧਾਨ ਯਸ਼ਪਾਲ ਸ਼ਰਮਾ, ਗਾਇਕ ਕੁਮਾਰ ਰਾਣਾ, ਸ਼ਸ਼ੀਭੂਸ਼ਨ ਸ਼ਾਸਤਰੀ, ਧਰਮਵੀਰ ਗੁਪਤਾ ਡਾਇਰੈਕਟਰ, ਸੰਗੀਤਕਾਰ ਰਣਵੀਰ ਸਿੰਘ, ਮੁਨੀਸ਼ ਵਰਮੀ, ਰੂਮੀ, ਗੋਪੀ, ਸੁਭਾਸ਼ ਕੁਮਾਰ, ਜਗਦੇਵ ਚੰਦ ਚੀਗਲ, ਗੁਰਜੀਤ ਟੀਟੂ, ਓਮਿੰਦਰ ਓਮਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…