Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਲੱਗੀ ਅਣ-ਐਲਾਨੀ ਰੋਕ? ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ: ਪੰਜਾਬ ਦੇ ਖਜ਼ਾਨਾ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਫਿਰ ਤੋਂ ਰੋਕ ਲਗਾ ਦਿੱਤੀ ਹੈ।? ਬੀਤੀ 15 ਅਪਰੈਲ 2024 ਨੂੰ ਖ਼ਜ਼ਾਨੇ ਮਾਰਚ ਮਹੀਨੇ ਦੇ ਤਨਖ਼ਾਹ ਬਿੱਲਾਂ ਨੂੰ ਲੱਗੇ ਟੋਕਨ ਅਨੁਸਾਰ ਤਨਖ਼ਾਹ ਖ਼ਜ਼ਾਨੇ ਵੱਲੋਂ 16 ਅਪਰੈਲ ਨੂੰ ਬਿੱਲ ਕਲੀਅਰ ਕਰਕੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖ਼ਾਹ ਪਾਉਣੀ ਸੀ, ਪਰ ਪੰਜਾਬ ਦੇ ਖ਼ਜ਼ਾਨਾ ਵਿਭਾਗ ਨੇ ਜ਼ੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀ ਤਨਖਾਹ ਉਪਰ ਅਣ-ਐਲਾਨੀ ਰੋਕ ਲਗਾ ਦਿੱਤੀ ਹੈ। ਨਵੇਂ ਵਿੱਤੀ ਵਰੇ ਦੀ ਅਜੇ ਸ਼ੁਰੂਆਤ ਹੀ ਹੋਈ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਹੈ ਕਿ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋੰ ਵੀ ਅਸਮਰੱਥ ਹੋ ਗਈ ਹੈ। ਭਗਵੰਤ ਮਾਨ ਦੀ ਪੰਜਾਬ ਸਰਕਾਰ ਝੂਠੇ ਅਖ਼ਬਾਰੀ, ਟੀਵੀ ਇਸ਼ਤਿਹਾਰਾਂ, ਫਲੈਕਸ ਬੋਰਡਾਂ ਰਾਹੀਂ ਫੋਕੀ ਵਾਹ-ਵਾਹ ਲਈ ਪੰਜਾਬ ਦਾ ਖ਼ਜ਼ਾਨਾ ਲੁਟਾ ਰਹੀ ਹੈ। ਪਰ ਅਪਰੈਲ ਮਹੀਨਾ ਅੱਧ ਤੋਂ ਜ਼ਿਆਦਾ ਬੀਤਣ ਤੇ ਮੁਲਾਜ਼ਮਾਂ ਦੀ ਮਾਰਚ ਮਹੀਨੇ ਦੀ ਤਨਖਾਹ ਦੇਣ ਤੋਂ ਵੀ ਹੱਥ ਖੜੇ ਕਰ ਰਹੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁਲੱਰ ਬਠਿੰਡਾ, ਜਨਰਲ ਸਕੱਤਰ ਐਨਡੀ ਤਿਵਾੜੀ, ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ, ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਪੰਜਾਬ ਸਰਕਾਰ ਦੀ ਵਾਰ-ਵਾਰ ਤਨਖ਼ਾਹ ਰੋਕਣ ਕਰਕੇ ਅਲੋਚਨਾ ਕੀਤੀ ਹੈ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਦੀ ਤਨਖ਼ਾਹ ਦੇਣ ਦਾ ਸਰਕਾਰ ਪ੍ਰਬੰਧ ਕਰੇ। ਇਸ ਮੌਕੇ ਗੁਲਜ਼ਾਰ ਖਾਨ, ਸੁਰਿੰਦਰ ਕੰਬੋਜ, ਸੋਮ ਸਿੰਘ, ਅਮਨਦੀਪ ਬਾਗਪੁਰੀ, ਰਸ਼ਮਿੰਦਰ ਪਾਲ ਸੋਨੂੰ, ਗੁਰਜੀਤ ਸਿੰਘ ਮੁਹਾਲੀ, ਸੁਖਵਿੰਦਰ ਦੋਦਾ, ਮਨਜੀਤ ਸਿੰਘ ਸੰਗਤਪੁਰਾ, ਬਿੱਕਰ ਸਿੰਘ ਮਾਖਾ, ਪ੍ਰਗਟ ਸਿੰਘ ਜੰਬਰ, ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਕਾਲੜਾ, ਰਮਨ ਗੁਪਤਾ, ਗੁਰਮੀਤ ਸਿੰਘ ਖਾਲਸਾ, ਜਤਿੰਦਰ ਸਿੰਘ ਸੋਨੀ, ਲਾਲ ਚੰਦ, ਸੁੱਚਾ ਸਿੰਘ ਰੂਪਨਗਰ, ਜਗਤਾਰ ਖਮਾਣੋਂ, ਲਖਵਿੰਦਰ ਸਿੰਘ ਲਾਡੀ, ਪਰਮਲ ਸਿੰਘ, ਸਿਕੰਦਰ ਸਿੰਘ ਢੇਰ, ਧਰਮਿੰਦਰ ਠਾਕਰੇ ਅਤੇ ਕਮਲ ਕੁਮਾਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ