nabaz-e-punjab.com

31 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦਕਾਰਜ 6 ਨਵੰਬਰ ਨੂੰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਅਕਤੂਬਰ:
ਇੱਥੋਂ ਦੇ ਨੇੜਲੇ ਪਿੰਡ ਪਪਰਾਲੀ ਵਿਖੇ ਸਮਾਜ ਸੇਵਾ ਸੋਸਾਇਟੀ ਪਪਰਾਲੀ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 31 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦਕਾਰਜ ਕਰਵਾਏ ਜਾਣਗੇ। ਇਹ ਜਾਣਕਾਰੀ ਭੂਰਾ ਬਾਈ ਯੂ.ਐਸ.ਏ ਨੇ ਦਿੱਤੀ। ਇਸ ਮੌਕੇ ਭੂਰਾ ਯੂ.ਐਸ.ਏ, ਓਮਿੰਦਰ ਓਮਾ ਅਤੇ ਸਰਪੰਚ ਕੁਲਦੀਪ ਸਿੰਘ ਕਿਹਾ ਕਿ ਸਮਾਜ ਸੇਵਾ ਦੀ ਅਰੰਭੀ ਲੜੀ ਤਹਿਤ ਸਮਾਜ ਸੇਵਾ ਸੋਸਾਇਟੀ ਪਪਰਾਲੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ 31 ਧੀਆਂ ਦੇ ਆਨੰਦਕਾਰਜ 6 ਨਵੰਬਰ ਨੂੰ ਕਰਵਾਏ ਜਾਣਗੇ। ਉਨਂਾਂ ਦੱਸਿਆ ਕਿ ਅਨੰਦਕਾਰਜ ਉਪਰੰਤ ਧੀਆਂ ਨੂੰ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਮਾਨ ਦਿੱਤਾ ਜਾਵੇਗਾ ਅਤੇ ਬਰਾਤਾਂ ਦਾ ਸਵਾਗਤ ਰਵਾਇਤ ਅਨੁਸਾਰ ਕੀਤਾ ਜਾਵੇਗਾ। ਭੂਰਾ ਯੂ.ਐਸ.ਏ, ਓਮਿੰਦਰ ਓਮਾ ਅਤੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਸਮਾਜ ਅੰਦਰ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਜਿਸ ਕਾਰਨ ਕਈ ਮਾਪੇ ਧੀਆਂ ਦਾ ਕੱੁਖਾਂ ਵਿਚ ਕਤਲ ਕਰ ਦਿੰਦੇ ਹਨ ਪਰ ਹੁਣ ਉਹ ਹਰੇਕ ਸਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦਕਾਰਜ ਕਰਵਾਇਆ ਕਰਨਗੇ ਤਾਂ ਜੋ ਮਾਪੇ ਨੂੰ ਧੀਆਂ ਬੋਝ ਨਾ ਸਮਝਣ। ਇਸ ਦੌਰਾਨ ਉਨਂਾਂ ਲੋੜਵੰਦ ਪਰਿਵਾਰਾਂ ਨੂੰ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…