Share on Facebook Share on Twitter Share on Google+ Share on Pinterest Share on Linkedin ਵਿਸ਼ਵਕਰਮਾ ਭਵਨ ਵਿੱਚ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਸਤੰਬਰ: ਸਥਾਨਕ ਸ਼ਹਿਰ ਦੇ ਰੋਪੜ ਰੋਡ ਤੇ ਸਥਿਤ ਵਿਸ਼ਵਕਰਮਾ ਭਵਨ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਭਾਈ ਜੇਤਾ ਜੀ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਦੋ ਲੜਕੀਆਂ ਦੇ ਅਨੰਦਕਾਰਜ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਜਗਜੀਤ ਸਿੰਘ ਗਿੱਲ ਭਤੀਜਾ ਰਣਜੀਤ ਸਿੰਘ ਮੱੁਖ ਸੇਵਾਦਾਰ ਹਲਕਾ ਖਰੜ, ਕਿਸਾਨ ਖੇਤ ਮਜਦੂਰ ਸੈਲ ਪੰਜਾਬ ਕਾਂਗਰਸ ਜਿਲ੍ਹਾ ਮੋਹਾਲੀ ਦੇ ਚੇਅਰਮੈਨ ਬਲਕਾਰ ਸਿੰਘ ਭੰਗੂ, ਦਵਿੰਦਰ ਸਿੰਘ ਬਾਜਵਾ ਉਘੇ ਸਮਾਜ ਸੇਵੀ, ਬਾਬਾ ਹਰਦੀਪ ਸਿੰਘ ਕੰਧੋਲਾ, ਇੰਟਰਨੈਸ਼ਨਲ ਢਾਡੀ ਗਿਆਨੀ ਮਲਕੀਤ ਸਿੰਘ ਪਪਰਾਲੀ, ਗੁਲਜ਼ਾਰ ਸਿੰਘ ਕੁਸ਼, ਦਵਿੰਦਰ ਠਾਕੁਰ, ਜੈ ਸਿੰਘ ਚੱਕਲਾਂ, ਜਰਨੈਲ ਸਿੰਘ ਏਵਨ ਪ੍ਰਾਪਰਟੀ, ਹਰਜੀਤ ਸਿੰਘ ਹਰਮਨ ਨੇ ਮੱੁਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤੇ। ਇਸ ਮੌਕੇ ਮੁਖ ਪ੍ਰਬੰਧਕ ਪਰਮਜੀਤ ਸਿੰਘ ਛੰਮਾ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਅਤੇ ਚੇਅਰਮੈਨ ਜਸਵਿੰਦਰ ਸਿੰਘ ਮੰਡ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦਕਾਰਜ ਦੀ ਲੜੀ ਤਹਿਤ ਅੱਜ ਵਿਸ਼ਵਕਰਮਾ ਭਵਨ ਵਿਖੇ ਦੋ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦਕਾਰਜ ਕਰਵਾਏ ਗਏ ਹਨ ਜਿਨ੍ਹਾਂ ਨੂੰ ਟਰੱਸਟ ਵੱਲੋਂ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਪਤਵੰਤਿਆਂ ਨੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪ੍ਰਬੰਧਕਾਂ ਵੱਲੋਂ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਚੈੜੀਆਂ, ਰਵਿੰਦਰ ਸਿੰਘ ਵਜੀਦਪੁਰ, ਗਿਆਨੀ ਨੌਰੰਗ ਸਿੰਘ ਮੁੰਧੋਂ, ਮਨਪ੍ਰੀਤ ਅਮਰਾਲੀ, ਗੁਰਮੀਤ ਸਿੰਘ ਢਕੋਰਾਂ, ਵਰਿੰਦਰ ਨੀਲਾ, ਹਰਦੀਪ ਸਿੰਘ ਫੌਜੀ, ਸੁਖਵਿੰਦਰ ਸਿੰਘ ਸੁੱਖੀ, ਪੰਮੀ ਬ੍ਰਾਹਮਣ ਮਾਜਰਾ, ਕੇਸਰ ਸਿੰਘ ਕਾਦੀਮਾਜਰਾ, ਅਮਨ ਬ੍ਰਾਹਮਣ ਮਾਜਰਾ, ਸਰਪੰਚ ਮੋਹਰ ਸਿੰਘ, ਸਰਪੰਚ ਸੁਨੀਲ ਕੁਮਾਰ, ਹਰੀ ਸਿੰਘ ਰੋਪੜ, ਗੁਰਚਰਨ ਸਿੰਘ ਖਾਲਸਾ, ਗਿਆਨੀ ਪਿਆਰਾ ਸਿੰਘ ਪ੍ਰੀਤ, ਅਮਰੀਕ ਸਿੰਘ ਸਰਪਚ, ਅਜਮੇਰ ਸਿੰਘ, ਬੰਤ ਸਿੰਘ ਸੋਮਾ, ਹੈਪੀ ਕੁਰਾਲੀ, ਨਵੀ ਗੜਾਂਗਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ