ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਐਂਡਰਾਇਡ ਡਿਵੈਲਪਮੈਂਟ ਵਰਕਸ਼ਾਪ ਦਾ ਆਯੋਜਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਫਰਵਰੀ:
ਯੂਨੀਵਰਸਿਟੀ ਸਕੂਲ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ, ਰਿਆਤ ਬਾਹਰਾ ਯੂਨੀਵਰਸਿਟੀ ਅਤੇ ਮਾਈਂਡ ਰੁਟਸ ਪ੍ਰਾਈਵੇਟ ਲਿਮਟਿਡ ਨੇ ਮਿਲਕੇ ਇਕ ਰੋਜ਼ਾ ਐਂਡਰਾਇਡ ਡਿਵੈਲਪਮੈਂਟ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਕਾਰਜਸ਼ਾਲਾ ਦਾ ਸ਼ੁਭਾਰੰਭ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਕੀਤਾ। ਡੈਂਟਲ, ਫਾਰਮਾਸਿਯੂਟਿਕਲ, ਸਾਈਂਸਿਜ, ਇੰਜੀਨਿਅਰਿੰਗ, ਨਰਸਿੰਗ, ਮੈਨੇਜਮੈਂਟ, ਸੋਸ਼ਲ ਸਾਈਂਸਿਜ, ਲਾ ਅਤੇ ਹੋਟਲ ਮੈਨੇਜਮੈਂਟ ਦੇ ਲੱਗਭੱਗ 70 ਵਿਦਿਆਰਥੀਆਂ ਨੇ ਵਰਕਸ਼ਾਪ ਵਿਚ ਮੌਜੂਦਗੀ ਦਰਜ਼ ਕਰਵਾਈ। ਵਰਕਸ਼ਾਪ ਦੇ ਦੌਰਾਨ ਵਿਦਿਆਰਥੀਆਂ ਨੂੰ ਐਂਡਰਾਇਡ ਡਿਵੈਲਪਮੈਂਟ ਦੇ ਖੇਤਰ ਦੀ ਚੁਣੌਤੀਆਂ ਅਤੇ ਮੌਕਿਆਂ ਤੋਂ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਵਰਕਸ਼ਾਪ ਦੇ ਦੌਰਾਨ ਵਿਦਿਆਰਥੀਆਂ ਨੂੰ ਐਂਡਰਾਇਡ ਸਟੁਡਿਊ ਦੇ ਪ੍ਰਯੋਗ ਨਾਲ ਲਾਗਇਨ ਪੇਜ ਡਿਜਾਇਨ ਕਰਨ ਦਾ ਮੌਕਾ ਵੀ ਮਿਲਿਆ।
ਯੂਨੀਵਰਸਿਟੀ ਸਕੂਲ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ, ਰਿਆਤ ਬਾਹਰਾ ਦੇ ਡੀਨ ਪ੍ਰੋਫੈਸਰ ਵੀ.ਰਿਹਾਨੀਨੇ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਵਰਕਸ਼ਾਪ ਵਿਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਸਾਰੀਆਂ ਵਿਦਿਆਰਥੀਆਂ ਵਿਚ ਵਰਕਸ਼ਾਪ ਵਿਚ ਹਿੱਸਾ ਲੈਣ ਦੇ ਲਈ ਪ੍ਰਮਾਣ ਪੱਤਰ ਵੀ ਵੰਡੇ ਗਏ। ਯੂਨੀਵਰਸਿਟੀ ਸਕੂਲ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ ਨੇ ਕੰਪਿਯੂਟਰ ਸਾਈਂਸਿਜ ਐਂਡ ਇੰਜੀਨਿਅਰਿੰਗ ਵਿਭਾਗ ਦੇ ਵਿਦਿਆਰਥੀਆਂ ਦੇ ਲਈ ਓਰੇਕਲ ਜਾਵਾ ਕਲਾਉਡ ਓਰੇਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ ਗਿਆ। ਓਰੇਕਲ ਯੂਨੀਵਰਸਿਟੀ ਦੇ ਇੰਸਟਰਕਚਰ ਨਾਗੇਸ਼ਵਰ ਨਦੀ ਮਾਲਟਾ ਨੇ ਇਸ ਦੌਰਾਨ ਆਪਣੇ ਵਿਸ਼ੇਸ਼ ਅਨੁਭਵ ਵਿਦਿਆਰਥੀਆਂ ਨਾਲ ਵੰਡੇ। ਓਰੇਕਲ ਯੂਨੀਵਰਸਿਟੀ ਰਿਆਤ ਬਾਹਰਾ ਯੂਨੀਵਰਸਿਟੀ ਦਾ ਸਹਿਯੋਗੀ ਹੈ, ਜੋ ਬੀ.ਟੈਕ. ਸੀ.ਐਚ.ਈ. (ਜਾਵਾ ’ਤੇ ਆਈਓਟੀ ਵਿਚ ਵਿਸ਼ੇਸ਼ਤਾ) ਐਮ.ਬੀ.ਏ. (ਡਿਜੀਟਲ ਮਾਰਕੇਟਿੰਗ) ਵਰਗੇ ਵੱਖ ਵੱਖ ਪ੍ਰੋਗਰਾਮਾਂ ਦੇ ਸੰਚਾਲਨ ਵਿਚ ਸਹਿਯੋਗ ਕਰਦਾ ਹੈ। ਤਾਜਾ ਵਾਰਤਾ ਓਰੇਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਯੋਜਿਤ ਦੂਜੀ ਵਾਰਤਾ ਸੀ। ਇਹ ਵਾਰਤਾ ਓਰੇਕਲ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਕਲਾਉਡ ਸਰਵਸਿਜ ’ਤੇ ਕੇਂਦਰਿਤ ਸੀ।
ਮੁੱਖ ਬੁਲਾਰੇ ਨੇ ਸਮਝਾਇਆ ਕਿ ਵਿਵਸਾਇਕ ਦ੍ਰਿਸ਼ਟੀਕੋਣ ਨਾਲ ਕਲਾਉਡ ਸਰਵਸਿਜ ਦੀ ਅਹਿਮਿਅਤ ਕਾਫੀ ਜਿਆਦਾ ਹੈ। ਵਾਸਤਵਿਕ ਉਦਾਹਰਣਾਂ ਦੇ ਜਰੀਏ ਕਲਾਉਡ ਆਰਕੀਟੈਕਚਰ ਅਤੇ ਇਸਦੇ ਵੱਖ ਵੱਖ ਪੱਧਰਾਂ ਨੂੰ ਵਿਸਤਾਰਪੂਰਵਕ ਸਮਝਾਇਆ ਗਿਆ। ਸਿੱਖਿਆ ਜਗਤ ਵਿਚ ਕਲਾਉਡ ਤਕਨੀਕ ਦੀ ਭੂਮਿਕਾ ਦੇ ਬਾਰੇ ਵਿਚ ਵੀ ਗੱਲਬਾਤ ਕੀਤੀ ਗਈ। ਉਥੇ ਹੀ ਪਾਰੰਪਰਿਕ ਅਤੇ ਜਾਵਾ ਕਲਾਉਡ ਸਰਵਰ ਦੇ ਵਿਚ ਦੀ ੍ਮੁੱਖ ਵਿਭਿੰਨਤਾ ਦੇ ਬਾਰੇ ਵਿਚ ਚਰਚਾ ਕੀਤੀ ਗਈ। ਜਾਵਾ ਕਲਾਉਡ ਸਰਵਸਿਜ, ਪਾਰੰਪਰਿਕ ਕਲਾਉਡ ਦੇ ਸਟੈਟਿਕ ਟੁਲਸ ਦੀ ਬਜਾਏ ਆਟੋਮੇਟੇਡ ਟੁਲਸ ਦੀ ਮਦਦ ਦਿੰਦਾ ਹੈ। ਇਸ ਵਾਰਤਾ ਦਾ ਸਮਾਪਨ ਯੂਨੀਵਰਸਿਟੀ ਸਕੂਲ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ ਦੇ ਡੀਨ ਪ੍ਰੋਫੈਸਰ ਵੀ.ਰਿਹਾਨੀ ਦੇ ਧੰਨਵਾਦ ਸੰਬੋਧਨ ਨਾਲ ਹੋਇਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…