Share on Facebook Share on Twitter Share on Google+ Share on Pinterest Share on Linkedin ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਡਾਇਰੈਕਟਰ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਘਰ ਦੇ ਬਾਹਰ ਮਾਰਚ ਵਿੱਚ ਰੱਖੀ ਜਾਵੇਗੀ ਭੁੱਖ ਹੜਤਾਲ: ਹਰਗੋਬਿੰਦ ਕੌਰ ਹਜ਼ਾਰਾਂ ਦੀ ਗਿਣਤੀ ’ਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੀਤੀ ਸ਼ਮੂਲੀਅਤ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਫਰਵਰੀ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ ਤੇ ਹੱਕੀ ਮੰਗਾਂ ਅਤੇ ਹੋਰ ਮਸਲਿਆਂ ਨੂੰ ਲੈ ਕੇ ਅੱਜ ਚੰਡੀਗੜ੍ਹ ਸਥਿਤ ਵਿਭਾਗ ਦੀ ਡਾਇਰੈਕਟਰ ਦੇ ਦਫ਼ਤਰ ਅੱਗੇ 34 ਸੈਕਟਰ ’ਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਦੌਰਾਨ ਵੱਖ-ਵੱਖ ਜਿਲਿਆਂ ਤੋਂ ਆਈਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ ਟਾਲ ਮਟੋਲ ਕਰ ਰਹੀ ਹੈ ਤੇ ਲਮਕਾ ਰਹੀ ਹੈ। ਜਦਕਿ ਜਿਹੜੀਆਂ ਮੰਗਾਂ ਡਾਇਰੈਕਟਰ ਪੱਧਰ ਤੇ ਸਬੰਧਤ ਹਨ, ਉਹਨਾਂ ਨੂੰ ਵੀ ਪਿਛਲੇ 7 ਮਹੀਨਿਆਂ ਤੋਂ ਲਾਰਿਆਂ ਵਿੱਚ ਹੀ ਰੱਖਿਆ ਜਾ ਰਿਹਾ ਹੈ। ਨਾ ਸਰਕਾਰ ਗੱਲ ਸੁਣਦੀ ਹੈ ਤੇ ਨਾ ਵਿਭਾਗ ਦੀ ਡਾਇਰੈਕਟਰ ਜਿਸ ਕਰਕੇ ਆਪਣੇ ਹੱਕ ਲੈਣ ਲਈ ਯੂਨੀਅਨ ਨੂੰ ਵੱਡੇ ਪੱਧਰ ’ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਬੀਬੀ ਹਰਗੋਬਿੰਦ ਕੌਰ ਨੇ ਦੋਸ਼ ਲਾਇਆ ਕਿ ਪਿਛਲੇ 44 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ। ਉਹਨਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦੇਣ ਦੀ ਥਾਂ ਥੋੜਾ ਬਹੁਤ ਮਾਣਭੱਤਾ ਦੇ ਕੇ ਹੀ ਡੰਗ ਸਾਰਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਘੱਟੋ-ਘੱਟ ਉਜਰਤਾ ਨੂੰ ਮੁੱਖ ਰੱਖਦਿਆਂ ਆਂਗਣਵਾੜੀ ਵਰਕਰ ਨੂੰ ਹਰ ਮਹੀਨੇ 24 ਹਜ਼ਾਰ ਰੁਪਏ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਪੰਜਾਬ ਸਰਕਾਰ ਵਰਕਰਾਂ ਅਤੇ ਹੈਲਪਰਾਂ ਦੇ ਉਹ ਪੈਸੇ ਰਲੀਜ ਕਰੇ, ਜੋ ਕੇਂਦਰ ਸਰਕਾਰ ਨੇ ਵਧਾਏ ਸਨ ਤੇ ਪੰਜਾਬ ਸਰਕਾਰ ਨੱਪੀ ਬੈਠੀ ਹੈ। ਪਿਛਲੇ ਦੋ ਸਾਲਾਂ ਤੋਂ ਪੋਸ਼ਣ ਅਭਿਆਨ ਦੇ ਜੋ ਪੈਸੇ ਕ੍ਰਮਵਾਰ 500 ਤੇ 250 ਰੋਕੇ ਹੋਏ ਹਨ, ਤੁਰੰਤ ਜ਼ਾਰੀ ਕੀਤੇ ਜਾਣ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮਾਤਰਮ ਯੋਜਨਾ ਦੇ ਪੈਸੇ ਵੀ ਦਿੱਤੇ ਜਾਣ, ਜੋ ਦੋ ਸਾਲਾਂ ਤੋਂ ਨਹੀ ਮਿਲੇ। ਪਿਛਲੇ ਚਾਰ ਸਾਲਾਂ ਤੋਂ ਸੁਪਰਵਾਈਜਰਾਂ ਦੀ ਭਰਤੀ ਦਾ ਲਟਕ ਰਿਹਾ ਕੰਮ ਨੇਪਰੇ ਚਾੜਿਆ ਜਾਵੇ। ਕਰੈਚ ਵਰਕਰਾਂ ਨੂੰ ਪਿਛਲੇ ਦੋ ਸਾਲਾਂ ਤੋਂ ਰੋਕੀ ਹੋਈ ਤਨਖਾਹ ਰਲੀਜ ਕੀਤੀ ਜਾਵੇ। ਐਨਜੀਓ ਦੇ ਅਧੀਨ ਕੰਮ ਕਰਦੀਆਂ ਵਰਕਰਾਂ ਦੇ ਕੇਂਦਰਾਂ ਦੇ ਕਿਰਾਏ ਪਿਛਲੇ ਦੋ ਸਾਲਾ ਤੋਂ ਨਹੀ ਦਿੱਤੇ ਗਏ, ਉਹ ਵਰਕਰਜ਼ ਆਪਣੇ ਪੱਲੇ ਤੋਂ ਭਰ ਰਹੀਆਂ ਹਨ, ਨਾ ਹੀ ਉਹਨਾਂ ਦਾ ਦੋ ਸਾਲਾ ਦਾ ਵਰਦੀ ਭੱਤਾ ਦਿੱਤਾ ਗਿਆ। ਐਨ.ਜੀ.ਓ. ਅਧੀਨ ਆਉਂਦੇ ਬਲਾਕਾਂ ਨੂੰ ਵਿਭਾਗ ਅਧੀਨ ਨਹੀ ਲਿਆਂਦਾ ਗਿਆ, ਜਦ ਕਿ ਇਸ ਸਬੰਧੀ 2 ਬਲਾਕਾਂ ਦਾ ਨੋਟੀਫਿਕੇਸ਼ਨ ਜ਼ਾਰੀ ਹੋ ਚੁੱਕਾ ਹੈ। ਪਿਛਲੇ ਸਮੇਂ 2015 ਵਿਚ ਵਰਕਰ ਤੋਂ ਗਲਤ ਸਰਟੀਫਿਕੇਟ ਅਤੇ ਜਾਅਲੀ ਡਿਗਰੀਆਂ ਪੇਸ਼ ਕਰਕੇ ਬਣੀਆਂ ਸੁਪਰਵਾਈਜਰਾਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕੀਤਾ ਜਾਵੇ ਅਤੇ ਉਹਨਾਂ ਦੇ ਖਿਲਾਫ਼ ਵਿਭਾਗ ਦੇ ਪੱਤਰ ਮੁਤਾਬਿਕ 420 ਦੇ ਪਰਚੇ ਦਰਜ ਕੀਤੇ ਜਾਣ। ਬਾਲਣ ਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ 1 ਰੁਪੲੈ ਪ੍ਰਤੀ ਲਾਭਪਾਤਰ ਦਿੱਤਾ ਜਾਵੇ। ਕਿਉਂਕਿ ਗੈਸ ਸਿਲੰਡਰ 450/- ਦੀ ਥਾਂ 750 ਰੁਪੲੈ ਹੋ ਗਿਆ ਹੈ। ਆਂਗਣਵਾੜੀ ਵਰਕਰਜ/ਹੈਲਪਰਜ਼ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ। ਜਦ ਤੱਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਨਹੀ ਮੰਨਦੀ, ਉਹਨਾਂ ਚਿਰ ਯੂਨੀਅਨ ਵੱਲੋਂ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ ਤੇ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਮੌਕੇ ਐਲਾਨ ਕੀਤਾ ਕਿ ਵਿਭਾਗ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਦੇ ਘਰ ਅੱਗੇ ਉਹਨਾਂ ਦੇ ਸ਼ਹਿਰ ਦੀਨਾਨਗਰ ਵਿਖੇ ਲੜੀਵਾਰ ਭੁੱਖ ਹੜਤਾਲ ਮਾਰਚ ਦੇ ਮਹੀਨੇ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਰੋਸ ਪ੍ਰਦਰਸ਼ਨ ਦੌਰਾਨ ਜਥੇਬੰਦੀ ਦੀਆਂ ਆਗੂਆਂ ਵੱਲੋਂ ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ ਉਦੋਂਨੰਗਲ, ਬਲਵੀਰ ਕੌਰ ਮਾਨਸਾ, ਦਲਜੀਤ ਕੌਰ ਬਰਨਾਲਾ, ਗੁਰਅੰਮ੍ਰਿਤ ਲੁਧਿਆਣਾ, ਸ਼ਿੰਦਰਪਾਲ ਕੌਰ ਭਗਤਾ, ਸਤਵੰਤ ਕੌਰ ਭੋਗਪੁਰ, ਗੁਰਮੀਤ ਕੌਰ ਗੋਨੇਆਣਾ, ਬਲਜਤੀ ਕੌਰ ਪੇਧਨੀ, ਸੁਨੀਤਾ ਲੋਹੀਆ, ਨਛੱਤਰ ਕੌਰ ਅਮਲੋਹ, ਬਲਜੀਤ ਕੌਰ ਕੁਰਾਲੀ, ਰੀਮਾ ਰਾਣੀ ਰੋਪੜ, ਸੁਮਨ ਲਤਾ ਪਠਾਨਕੋਟ, ਸ਼ੀਲਾ ਦੇਵੀ ਫਿਰੋਜਪੁਰ, ਗੁਰਮੀਤ ਕੌਰ ਜੈਤੋ, ਲਾਭ ਕੌਰ ਸੰਗਤ, ਸਤਵੰਤ ਕੌਰ ਤਲਵੰਡੀ, ਜਸਵੰਤ ਕੌਰ ਭੀਖੀ, ਜਸਪਾਲ ਕੌਰ ਝਨੀਰ, ਜਸਵੀਰ ਕੌਰ ਮਜੀਠਾ, ਸ਼ਿੰਦਰਪਾਲ ਜਲਾਲਬਾਦ, ਰਜਵੰਤ ਕੌਰ ਬੱਲੋਮਾਜਰਾ, ਜਸਬੀਰ ਕੌਰ ਮੋਰਿੰਡਾ, ਜਸਬੀਰ ਕੌਰ ਬਠਿੰਡਾ, ਮਨਜੀਤ ਕੌਰ ਸੁਲਤਾਨਪੁਰ, ਬਿਮਲਾ ਫਗਵਾੜਾ, ਕਿਰਨਜੀਤ ਕੌਰ ਭੰਗਚੜੀ, ਗਗਨਦੀਪ ਕੌਰ ਮੱਲਣ, ਰੇਸ਼ਮਾ ਰਾਣੀ ਫਾਜ਼ਿਲਕਾ, ਮੇਹਰ ਕੌਰ, ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ, ਪਰਮਜੀਤ ਕੌਰ ਬਲਾਚੋਰ, ਪ੍ਰਕਾਸ਼ ਕੌਰ ਮਮਦੋਟ, ਕੁਲਜੀਤ ਕੌਰ ਗੁਰੂਹਰਸਹਾਏ, ਜੀਵਨ ਮੱਖੂ, ਪਰਮਜੀਤ ਕੌਰ ਚੌਗਾਵਾਂ, ਸ਼ਿੰਦਰਪਾਲ ਭੁੱਗਾ ਆਦਿ ਆਗੂ ਮੌਜ਼ੂਦ ਸਨ। ਅਰੁਣਾ ਚੌਧਰੀ ਵੱਲੋਂ ਮੀਟਿੰਗ ਦਾ ਦਿੱਤਾ ਗਿਆ ਹੈ ਟਾਇਮ 5 ਮਾਰਚ 2020 ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਮੀਟਿੰਗ ਦਾ ਟਾਇਮ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਓਐਸਡੀ ਅਮਿਤ ਬਾਂਸਲ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਮੰਗ ਪੱਤਰ ਲੈ ਕੇ ਗਏ। ਮੰਤਰੀ ਵੱਲੋਂ ਮੰਗ ਪੱਤਰ ਐਡੀਸ਼ਨਲ ਡਾਇਰੈਕਟਰ ਮੰਗ ਪੱਤਰ ਲੈ ਕੇ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ