nabaz-e-punjab.com

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਵੀ ਕੀਤੀ ਜੇਤੂ ਰੈਲੀ

ਬਾਕੀ ਮੰਗਾਂ ਦੀ ਪ੍ਰਾਪਤ ਲਈ ਜਾਰੀ ਰਹੇਗਾ ਸੰਘਰਸ਼: ਕਾਮਰੇਡ ਰਘੂਨਾਥ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਵਿੱਚ ਅੱਜ ਡੀਜੀਐਸਈ ਦੇ ਦਫ਼ਤਰ ਅੱਗੇ ਹਜ਼ਾਰਾਂ ਆਂਗਣਵਾੜੀ ਮੁਲਾਜਮਾਂ ਜਿੱਤ ਰੈਲੀ ਕੀਤੀ। ਇਸ ਰੈਲੀ ਵਿੱਚ ਅੱਜ ਪੰਜਾਬ ਦੇ ਵੱਖ ਵੱਖ ਜਿਲਿਆਂ ’ਚ ਆਂਗਣਵਾੜੀ ਵਰਕਰ ਟੋਲੇ ਬਣਾਕੇ ਅਪਣੀ ਜਿੱਤ ਦੇ ਨਾਹਰੇ ਲਾਊਦੀਆਂ ਹੋਈਆਂ ਰੈਲੀ ’ਚ ਸਾਮਲ ਹੋਈਆਂ। ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਕੌਮ ਪ੍ਰਧਾਨ ਸ੍ਰੀਮਤੀ ਉਸ਼ਾ ਰਾਣੀ, ਸੀਟੂ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ, ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੂੰ ਸੰਬੋਧਨ ਕਰਦਿਆਂ ਸਮੂਹ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਕ੍ਰਾਂਤੀਕਾਰੀ ਵਧਾਈ ਦਿਤੀ ਅਤੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੇ ਸਿਰੜੀ ਸੰਘਰਸ਼ ਦੀ ਵੱਡੀ ਜਿਤ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਲੜਾਈ ਕੋਈ ਆਖਰੀ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਸਤੰਬਰ ਨੂੰ ਪੰਜਾਬ ਕੈਬਨਿਟ ਵੱਲੋੋ ਬਿਨਾਂ ਕਿਸੇ ਵਿਊਤਬੰਦੀ ਤੋਂ ਲਿਆ ਫੈਸਲਾ ਕਿ ਪ੍ਰਾਈਮਰੀ ਸਕੂਲਾਂ ’ਚ ਪ੍ਰੀ-ਨਰਸਰੀ ਕਲਾਸਾਂ ਸੁਰੂ ਦਾ ਜੋ ਫੈਸਲਾ ਲਿਆ ਸੀ। ਇਸ ਨਾਲ ਪ੍ਰਾਤ ਦੀਆਂ 54000 ਅੌਰਤਾਂ ਦੇ ਬੇ-ਰੁਜ਼ਗਾਰ ਹੋਣ ਦੀ ਤਲਵਾਰ ਲਟਕ ਗਈ ਸੀ। ਜਿਸ ਨਾਲ ਸੂਬੇ ਦੇ ਤਿੰਨ ਲੱਖ ਵਿਦਿਆਰਥੀਆਂ ਬੱਚਿਆਂ ਦੇ ਬੋਧਿਕ ਦੇ ਭਵਿੱਖ ਅਤੇ ਸਰੀਰਕ ਵਿਕਾਸ ਉੱਤੇ ਗਹਿਰਾ ਅਸਰ ਹੋਣਾ ਸੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੇ 66 ਦਿਨਾਂ ਦਾ ਸੰਘਰਸ ਕੀਤਾ ਜਿਸ ਅੱਗੇ ਸਰਕਾਰ ਨੂੰ ਝੁਕਣਾ ਪਿਆ। ਆਂਗਣਵਾੜੀ ਵਰਕਰਾਂ ਤੇ ਕੀਤਾ ਗਿਆ ਪੁਲਿਸ ਤਸ਼ੱਦਦ ਵੀ ਉਨ੍ਹਾਂ ਦੇ ਹੌਸਲੇ ਅਤੇ ਇਰਾਦਿਆਂ ਨੂੰ ਤੋੜ ਨਹੀਂ ਸਕਿਆ। ਬਹਾਦਰ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਪੰਜਾਬ ਪੁਲਿਸ ਨੂੰ ਮੁੰਹ ਤੋੜਵਾਂ ਜਵਾਬ ਦਿਤਾ ਗਿਆ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਰਕਾਰ ਨੂੰ ਆਂਗਣਵਾੜੀ ਤਿਊ ਦੇ ਤਿਊ ਚੱਲਣ ਦਾ ਫੈਸਲਾ ਲੈਂਦੇ ਹੋਏ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ।
ਕਾਮਰੇਡ ਰਘੂਨਾਥ ਨੇ ਕਿਹਾ ਕਿ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਵਿੱਢੇ ਸਿਰੜੀ ਅਤੇ ਲੰਮੇ ਸੰਘਰਸ਼ ਦੀ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਤੱਕ ਮਜ਼ਦੂਰ ਜਮਾਤ ਨੇ ਜਦੋਂ ਵੀ ਕੁਝ ਪ੍ਰਾਪਤ ਕੀਤਾ ਹੈ, ਉਹ ਸੰਘਰਸ਼ਾ ਅਤੇ ਕੁਰਬਾਨੀਆਂ ਨਾਲ ਹੀ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਹ ਕੋਈ ਆਖਰੀ ਸੰਘਰਸ਼ ਨਹੀਂ ਹੈ, ਲੜਾਈ ਅਜੇ ਬਹੁਤ ਲੰਬੀ ਹੈ। ਸਕੀਮ ਨੂੰ ਬਚਾਉਣ ਲਈ ਅਤੇ ਵਰਕਰਾਂ ਅਤੇ ਹੈਲਪਰਾਂ ਨੂੰ ਗ੍ਰੇਡ ਦਵਾਉਣ, ਪੈਨਸਨ, ਗ੍ਰੈਚੂਟੀ ਲੈਣ ਤੱਕ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਬੋਲਦਿਆਂ ਸੀ.ਮੀਤ ਪ੍ਰਧਾਨ ਗੁਰਦੀਪ ਕੌਰ, ਸੂਬਾ ਪ੍ਰਧਾਨ ਹਰਜੀਤ ਕੌਰ ਅਤੇ ਗੁਰਮੀਤ ਕੌਰ ਨੇ ਸਮੂਹ ਮੁਲਾਜਮ ਅਤੇ ਹੈਲਪਰਾਂ ਨੇ ਯੂਨੀਅਨ ਵੱਲੋਂ ਉਲੀਕੇ ਸੰਘਰਸ ਨੂੰ ਬਿਨਾ ਸਰਕਾਰੀ ਦਮਨ ਅੱਗੇ ਝੁਕੇ ਅਪਣੇ ਛੋਟੋ ਛੋਟੋ ਬੱਚਿਆਂ ਨੂੰ ਸਰਦੀਆਂ ਵਿੱਚ ਨਾਲ ਲੈਕੇ ਫੈੋਸਲਾ ਕੁਨ ਸੰਘਰਸ਼ ਕੀਤਾ ਹੈ ਜਿਸ ਦਾ ਸਿੱਟਾ ਹੈ ਕਿ ਸਰਕਾਰ ਨੂੰ ਅਪਣਾ ਫੈਸਲਾ ਬਦਲਣਾ ਪਿਆ। ਉਨ੍ਹਾ ਕਿਹਾ ਯੂਨੀਅਨ ਦਾ ਇਤਹਾਸ ਸੰਘਰਸ ਭਰਪੂਰ ਰਿਹਾ ਹੈ ਜਿਸ ਵਿੱਚ 2008’ਚ 92 ਦਿਨਾ ਦੀ ਭੁਖ ਹੜਤਾਲ, 2011 ’ਚ 52 ਦਿਨਾਂ ਦਾ ਧਰਨਾ ਅਤੇ 2015-16 ਵਿੱਚ 458 ਦਿਨਾ ਦਾ ਲੰਬਾ ਮੋਰਚਾ ਸਾਮਲ ਹੈ। ਰੈਲੀ ਨੂੰ ਗੁਰੁਬਖਸ ਕੌਰ, ਗੁਰਪ੍ਰੀਤ ਕੌਰ, ਭਿੰਦਰ ਕੌਰ ਖਰੜ੍ਹ, ਅੰਮ੍ਰਿਤਪਾਲ ਕੌਰ, ਰਾਜਵਿੰਦਰ ਕੌਰ ਕਾਹਲੋਂ ਨੇ ਕਿਹਾ ਕਿ ਇਹ ਜਿਤ ਰੈਲੀ ਪੰਜਾਬ ਵਿੱਚ 10 ਥਾਵਾਂ ਤੇ ਵੀ ਹੋ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…