ਆਂਗਨਵਾੜੀ ਵਰਕਰਾਂ ਨੇ ਕੌਮਾਂਤਰੀ ਇਸਤਰੀ ਦਿਹਾੜੇ ’ਤੇ ਡੀਸੀ ਨੂੰ ਦਿੱਤਾ ਮੰਗ ਪੱਤਰ

45ਵੀਂ ਲੇਬਰ ਕਾਨਫਰੰਸ ਦੀਆਂ ਸਿਫ਼ਾਰਸ਼ਾਂ ਤਹਿਤ ਘੱਟੋ-ਘੱਟ ਉਜ਼ਰਤ ’ਚ ਸ਼ਾਮਲ ਕੀਤਾ ਜਾਵੇ: ਗੁਰਦੀਪ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਅੱਜ ਕੰਮਕਾਜੀ ਅੌਰਤਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ ਆਂਗਨਵਾਨੀ ਯੂਨੀਅਨ ਪੰਜਾਬ (ਸੀਟੂ) ਵੱਲੋਂ ਡੀਸੀ ਦਫ਼ਤਰ ਮੁਹਾਲੀ ਦੇ ਬਾਹਰ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਆਂਗਨਵੜੀ ਵਰਕਰ ਯੂਨੀਅਨ ਪੰਜਾਬ ਦੀ ਸੰਯੁਕਤ ਸਕੱਤਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਇਸਤਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਵੱਡੇ ਵੱਡੇ ਮੰਚਾਂ ਉੱਤੋਂ ਅੌਰਤਾਂ ਦੀ ਭਲਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆ ਹਨ। ਪਰ ਸੁਧਾਰ ਦੇ ਨਾਂ ਤੇ ਕਾਗਜੀ ਕਾਰਵਾਈਆਂ ਹੀ ਬਾਕੀ ਹੁੰਦੀਆਂ ਹਨ। ਅੌਰਤਾਂ ਨੂੰ ਸਭ ਤੋਂ ਸਸਤਾ ਮਜਦੂਰ ਗਿਣਿਆ ਜਾਂਦਾ ਹੈ ਅਤੇ ਜਿਸ ਦੀ ਮਿਸਾਲ ਸਕੀਮ ਵਰਕਰ ਹਨ। ਬਹੁਤ ਹੀ ਨਿਗੂਣੇ ਜਿਹੇ ਮਾਣ ਭੱਤੇ ਵਿੱਚ ਕੰਮ ਕਰਨ ਲਈ ਮਜਬੂਰ ਹਨ ਅਤੇ ਪੂਰਨ ਮਿਹਨਤਾਨੇ ਲਈ ਸਮਾਜਿਕ ਸੁਰੱਖਿਆ ਲਈ ਪੈਨਸ਼ਨ ਗ੍ਰੈਚੁਟੀ ਲਈ ਦੇਸ਼ ਭਰ ਵਿਚ ਆਂਗਣਵਾੜੀ, ਮਿੱਡ ਡੇਅ ਮੀਲ, ਆਸ਼ਾ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਰ ਸਮੇਂ ਦੀਆਂ ਹਾਕਮ ਸਰਕਾਰਾਂ ਵੱਲੋਂ ਮੰਗਾਂ ਉੱਤੇ ਗੱਲਬਾਤ ਨਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦਮਨ ਕੀਤੇ ਜਾ ਰਹੇ ਹਨ।
ਜਿਲਾ ਮੋਹਾਲੀ ਯੂਨਿਅ ਦੀ ਜਨਰਲ ਸਕੱਤਰ ਸ੍ਰੀਮਤੀ ਭਿੰਦਰ ਕੌਰ ਨੇ ਕਿਹਾ ਹਰਿਆਣਾ ਵਿਚ ਪਿਛਲੇ ਪਚਾਸੀ ਦਿਨਾਂ ਤੋਂ ਲਗਾਤਾਰ ਆਂਗਣਵਾੜੀ ਵਰਕਰ ਹੜਤਾਲ ਉੱਤੇ ਹਨ। ਪਰ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕਰਦੇ ਹੋਏ ਆਗੂਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦਮਨ ਕੀਤੇ ਜਾ ਰਹੇ ਹਨ। ਦਿੱਲੀ ਵਿੱਚ ਲਗਾਤਾਰ ਵਰਕਰ ਹੈਲਪਰ ਹੜਤਾਲ ਉੱਤੇ ਹਨ। ਮੱਧ ਪ੍ਰਦੇਸ਼ ਵਿੱਚ ਵੀ 7 ਮਾਰਚ ਨੂੰ ਬਜਟ ਵਿੱਚ ਵਾਧੇ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਆਂਗਨਵਾੜੀ ਵਰਕਰਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਗਿਆ।
ਆਗੂਆਂ ਨੂੰ ਪੰਜ ਵਜੇ ਸਵੇਰ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਆਸਾ ਵਰਕਰਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕਵਿਡ ਵਰਗੀ ਮਹਾਮਾਰੀ ਵਿਚ ਫਰੰਟ ਲਾਈਨ ਉਤੇ ਕੰਮ ਕਰਦੇ ਹੋਏ ਇਸ ਆਫ਼ਤ ਦਾ ਮੁਕਾਬਲਾ ਕੀਤਾ ਹੈ। ਜਿਸ ਦੌਰਾਨ ਮਹਾਮਾਰੀ ਨਾਲ ਲੜਦਿਆਂ ਬਹੁਤ ਸਾਰੀਆਂ ਭੈਣਾਂ ਜਾਨ ਵੀ ਗੁਆ ਚੁੱਕੀਆਂ ਹਨ। ਅੱਜ ਕੌਮਾਂਤਰੀ ਦਿਹਾੜੇ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਸਮੇਤ ਸਮੂਹ ਸਕੀਮ ਵਰਕਰ ਆਸ਼ਾ, ਮਿਡ ਡੇਅ ਮੀਲ, ਮਨਰੇਗਾ, ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ ਕੰਮ ਕਰਦੇ ਵਰਕਰਜ਼ ਸਭ ਨੂੰ ਪੱਕੇ ਮੁਲਾਜ਼ਮ ਮੰਨਿਆ ਜਾਵੇ, ਮੁਲਾਜ਼ਮ ਦਾ ਦਰਜਾ ਦੇਣ ਤਕ 45ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਤਹਿਤ ਘੱਟੋ ਘੱਟ ਉਜ਼ਰਤ ਵਿੱਚ ਸ਼ਾਮਲ ਕੀਤਾ ਜਾਵੇ।
ਬਰਾਬਰ ਕੰਮ ਬਰਾਬਰ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ। ਬੇਰੁਜਗਾਰੀ ਦੂਰ ਕਰਨ ਲਈ ਅੌਰਤਾਂ ਲਈ ਵਿਸੇਸ ਰੋਜਗਾਰ ਦਾ ਪ੍ਰਬੰਧ ਕੀਤਾ ਜਾਵੇ, ਅੌਰਤਾਂ ਉੱਤੇ ਹੋ ਰਹੇ ਦਮਨਕਾਰੀ ਹਮਲਿਆਂ ਹਿੰਸਾ ਦੇ ਖ਼ਿਲਾਫ਼ ਪੱਕੇ ਕਾਨੂੰਨ ਬਣਾਏ ਜਾਣ, ਮਨਰੇਗਾ ਦੇ ਵਿੱਚ ਰੁਜ਼ਗਾਰ ਦੇ ਦੋ ਸੌ ਦਿਨ ਨਿਸ਼ਚਿਤ ਕੀਤੇ ਜਾਣ ਅਤੇ ਮਨਰੇਗਾ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ। ਰੋਸ ਧਰਨੇ ਤੋਂ ਬਾਅਦ ਇਕ ਵਫਦ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀਮਤੀ ਈਸ਼ਾ ਕਾਲੀਆ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸ੍ਰੀਮਤੀ ਗੁਰਦੀਪ ਕੌਰ, ਸ੍ਰੀਮਤੀ ਭਿੰਦਰ ਕੌਬ, ਸ੍ਰੀਮਤੀ ਹਰਮਿੰਦਰ ਕੌਰ ਬਲਾਕ ਪ੍ਰਧਾਨ ਖਰੜ ਤੋਂ ਇਲਾਵਾ ਗੁਰਨਾਮ ਕੌਰ, ਰਣਧੀਰ ਕੌਰ, ਸਵਰਨ ਕੌਰ, ਹਰਭਜਨ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ ਪ੍ਰਧਾਨ ਡੇਰਾਬੱਸੀ ਬਲਾਕ ਅਤੇ ਬਲਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…