Nabaz-e-punjab.com

ਪਸ਼ੂ ਪਾਲਣ ਵਿਭਾਗ ਵਲੋਂ ਮੱਤੇਵਾੜਾ ਫਾਰਮ ‘ਤੇ ਤੈਨਾਤ 3 ਅਫਸਰ ਮੁਅੱਤਲ

ਪਸ਼ੂ ਪਾਲਣ ਮੰਤਰੀ ਵੱਲੋਂ ਕੀਤਾ ਗਿਆ ਸੀ ਮੱਤੇਵਾੜਾ ਪਸ਼ੂ ਪਾਲਣ ਫਾਰਮ ਦਾ ਅਚਨਚੇਤ ਦੌਰਾ

ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਨਾਲ ਸਬੰਧਤ ਫਾਰਮਾਂ, ਹਸਪਤਾਲਾਂ ਤੇ ਡਿਸਪੈਂਸਰੀਆਂ ਦੀ ਚੈਕਿੰਗ ਕਰਨਗੀਆਂ ਸੂਬਾ ਪੱਧਰ ਦੀਆਂ ਟੀਮਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, ਨਵੰਬਰ 17:
ਪਸ਼ੂ ਪਾਲਣ ਵਿਭਾਗ ਨੇ ਮੱਤੇਵਾੜਾ ਪਸ਼ੂ ਪਾਲਣ ਫਾਰਮ ਵਿਚ ਸਟਾਫ਼ ਦੀ ਵੱਡੇ ਪੱਧਰ ‘ਤੇ ਗੈਰ ਹਾਜਰ, ਪਸ਼ੂਆਂ ਦੀ ਸਾਂਭ ਸੰਭਾਲ, ਆਲੇ ਦੁਆਲੇ ਦੀ ਗੰਦਗੀ ਅਤੇ ਸਟਾਕ ਰਜਿਸਟਰ ਵਿੱਚ ਕਮੀਆਂ ਦੀ ਰਿਪੋਰਟ ਦੇ ਅਧਾਰ ‘ਤੇ 3 ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪਿਛਲੀ ਦਿਨੀਂ 13 ਨਵੰਬਰ ਨੂੰ ਪਸ਼ੂ ਪਾਲਣ ਮੰਤਰੀ ਵਲੋਂ ਮੱਤੇਵਾੜਾ ਫਾਰਮ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ•ਾਂ ਵਲੋਂ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਪਸ਼ੂ ਪਾਲਣ ਵਿਭਾਗ ਦੇ ਮੱਤੇਵਾੜ ਫਾਰਮ ਵਿਖੇ ਤੈਨਾਤ ਅਫਸਰਾਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਪਸ਼ੂਆਂ ਨੂੰ ਵੇਚਦੇ ਸਨ ਜਿਸ ਨੂੰ ਗੰਭੀਰਤ ਨਾਲ ਲੈਂਦੇ ਹੋਏ ਉਨ•ਾਂ ਵਲੋਂ 13 ਨਵੰਬਰ ਨੂੰ ਫਾਰਮ ਦਾ ਅਚਨਚੇਤ ਦੌਰਾ ਕੀਤਾ ਗਿਆ।ਜਿਥੇ ਕਈ ਉਣਤਾਈਆਂ ਪਾਈਆਂ ਗਈਆਂ ਅਤੇ ਉਸ ਦੌਰੇ ਦੌਰਾਨ ਪਾਈਆਂ ਗਈਆਂ ਖਾਮੀਆਂ ਦੀ ਤਕਨੀਕੀ ਤੌਰ ਤੇ ਪੜ•ਤਾਲ ਕਰਨ ਲਈ ਪਸੂ ਪਾਲਣ ਵਿਭਾਗ ਦੀ 3 ਮੈਂਬਰੀ ਕਮੇਟੀ ਬਣਾਈ ਗਈ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ 14 ਨਵੰਬਰ ਨੂੰ ਜਾਂਚ ਕਮੇਟੀ ਵਲੋਂ ਮੱਤੇਵਾੜਾ ਫਾਰਮ ਦਾ ਦੌਰਾ ਕੀਤਾ ਅਤੇ ਉਥੇ ਵੱਖ-ਵੱਖ ਸੈਕਸਨਾਂ ਦੇ ਕੰਮਾਂ ਨੂੰ ਘੋਖਿਆ ਗਿਆ। ਇਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਟਾਫ਼ ਦੀ ਵੱਡੇ ਪੱਧਰ ‘ਤੇ ਗੈਰ ਹਾਜ਼ਰੀ ਰਹਿੰਦੀ ਹੈ ਅਤੇ ਪਸ਼ੂਆਂ ਦੇ ਆਲੇ ਦੁਆਲੇ ਦੀ ਗੰਦਗੀ ਅਤੇ ਸਟਾਕ ਰਜਿਸਟਰ ਵਿੱਚ ਕਈ ਗਲਤੀਆਂ ਸਨ। ਸਟਾਕ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਰਿਕਾਰਡ ਵਿਚ ਵੱਖ ਵੱਖ ਉਮਰ ਦੀਆਂ 80 ਬੱਕਰੀਆਂ ਇੰਦਰਾਜ ਸਨ ਜਦੋਕਿ ਫਾਰਮ ਤੇ 105 ਵੱਖ ਵੱਖ ਉਮਰ ਦੀਆਂ ਬੱਕਰੀਆਂ ਪਈਆਂ ਗਈਆਂ ਸਨ। ਇਸੇ ਤਰ•ਾਂ ਹੀ ਭੇਡ ਨਸਲ ਫਾਰਮ ਉੱਤੇ ਵੀ ਸਟਾਕ ਦੀ ਵੈਰੀਫਿਕੇਸਨ ਕੀਤੀ ਗਈ ਤਾਂ ਸਟਾਕ ਅਨੁਸਾਰ ਵੱਖ ਵੱਖ ਉਮਰ ਦੀਆਂ 327 ਭੇਡਾਂ ਸਨ ਪਰ ਫਾਰਮ ਵਿੱਚ 396 (ਛੋਟੇ ਅਤੇ ਵੱਡੇ) ਭੇਡੂ ਸਨ। ਇਸ ਸਬੰਧ ਵਿੱਚ ਡਾਇਰੈਕਟਰ, ਪਸ਼ੂ ਪਾਲਣ, ਪੰਜਾਬ ਨੇ ਸਰਕਾਰ ਨੂੰ ਸੌਂਪੀ ਅਤੇ ਜਾਂਚ ਰਿਪੋਰਟ ਦੇ ਅਧਾਰ ‘ਤੇ ਡਾ. ਐਨ.ਕੇ ਸ਼ਰਮਾ, ਡਿਪਟੀ ਡਾਇਰੈਕਟਰ, ਮੱਤੇਵਾੜਾ ਫਾਰਮ, ਡਾ. ਰਾਜੀਵ ਨੰਦਾ, ਵੈਟਨਰੀ ਅਫਸਰ, ਮੱਤੇਵਾੜਾ ਫਾਰਮ ਅਤੇ ਸ੍ਰੀ ਦਰਸ਼ਨ ਸਿੰਘ, ਵੈਟਨਰੀ ਇੰਸਪੈਕਟਰ ਨੂੰ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਣ ਦਾ ਜਿੰਮੇਵਾਰ ਪਾਉਂਦੇ ਹੋਏ ਸਰਕਾਰੀ ਸੇਵਾਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸ. ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਵਿਭਾਗ ਵਿੱਚ ਕਿਸੇ ਵੀ ਤਰਾਂ ਦੀ ਊਣਤਾਈ ਜਾਂ ਕੰਮ ਪ੍ਰਤੀ ਅਣਗਹਿਲੀ ਬਰਦਾਸ਼ਤ ਨਹੀਂ ਕਰਨਗੇ। ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਅਜਿਹਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਵਿਭਾਗ ਦੇ ਫਾਰਮਾਂ, ਹਸਪਤਾਲਾਂ ਤੇ ਡਿਸਪੈਂਸਰੀਆਂ ਆਦਿ ਦੇ ਅਚਨਚੇਤ ਦੌਰੇ ਅਤੇ ਜਾਂਚ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅਤੇ ਜਿਸ ਲਈ ਸੂਬਾ ਪੱਧਰ ਦੀਆਂ ਵਿਸ਼ੇਸ਼ ਜਾਂਚ ਕਮੇਟੀਆਂ ਵੀ ਸਾਰੇ ਜਿਲਿ•ਆਂ ਦਾ ਦੌਰਾ ਕਰਨਗੀਆਂ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਸ੍ਰ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ, ਡੇਅਰੀ ਫਾਰਮਿੰਗ ਤੇ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਉਣ ਲਈ ਪ੍ਰੇਰਿਤ ਕਰ ਰਹੀ ਹੈ ਜਿਸ ਅਧੀਨ ਸੂਬੇ ਵਿਚ ਕਈ ਆਧੁਨਿਕ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਇਸ ਮੌਕੇ ਉਨਾਂ ਨਾਲ ਉਨਾਂ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …