nabaz-e-punjab.com

ਪਸ਼ੂ ਪਾਲਣ ਮੰਤਰੀ ਬਲਬੀਰ ਸਿੱਧੂ ਨੇ ਸੈਕਟਰ-82 ਵਿੱਚ ਲਗਾਏ ਪੌਦੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਬਲਬੀਰ ਸਿੰਘ ਸਿੱਧੂ ਕੈਬਿਨੇਟ ਮੰਤਰੀ, ਪੰਜਾਬ ਸਰਕਾਰ ਵਲੋਂ ਅੱਜ ਇੰਡਸਟਰੀਅਲ ਏਰੀਆ ਸੈਕਟਰ 82 ਵਿੱਚ ਇੰਡਸਟਰੀਅਲ ਬਿਜ਼ਨਸ ਓਨਰਜ਼ ਐਸੋਸੀਏਸ਼ਨ ਦੇ ਸੱਦੇ ਤੇ ਬੂਟਾ ਲਗਾ ਕਿ ਪੇੜ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਬਿਪਨਜੀਤ ਸਿੰਘ ਨੇ ਸ੍ਰੀ ਸਿੱਧੂ ਦਾ ਨਿੱਘਾ ਸਵਾਗਤ ਕੀਤਾ ਅਤੇ ਸੈਕਟਰ 82 ਨੂੰ ਪੰਜਾਬ ਦਾ ਸਭ ਤੋਂ ਵੱਧ ਹਰਾ-ਭਰਾ ਉਦਯੋਗਿਕ ਖੇਤਰ ਬਣਾਉਣ ਦੀ ਇੱਛਾ ਪ੍ਰਗਟ ਕੀਤੀ . ਉਪਰੰਤ ਜਨਰਲ ਸਕੱਤਰ ਕੰਵਰ ਹਰਬੀਰ ਸਿੰਘ ਢੀਂਡਸਾ ਨੇ ਉਹਨਾਂ ਅੱਗੇ ਐਸੋਸੀਏਸ਼ਨ ਦੀਆਂ ਕੁਝ ਮੰਗਾ ਰੱਖੀਆਂ। ਜਿਨ੍ਹਾਂ ਵਿੱਚ ਪ੍ਰਮੁੱਖ ਮੰਗ ਸੈਕਟਰ 82 ਨੂੰ ਐਂਟਰੀ ਦਾ ਸਿੱਧਾ ਰਸਤਾ ਮੁਹੱਈਆ ਕਰਵਾਉਣ ਦਾ ਸੀ। ਇਥੇ ਜ਼ਿਕਰਯੋਗ ਹੈ ਕਿ ਏਅਰਪੋਰਟ ਰੋਡ ਤੋਂ ਸੈਕਟਰ 82 ਜਾਣ ਲਈ ਇੱਕੋ-ਇੱਕ ਰਸਤਾ ਸੀ ਜੋ ਪਿਛਲੇ ਦਿਨੀਂ ਗਮਾਡਾ ਵੱਲੋਂ ਬੰਦ ਕਰ ਦਿੱਤਾ ਗਿਆ। ਇੰਡਸਟਰੀਅਲ ਏਰੀਆ ਨੂੰ ਸਿੱਧਾ ਰਸਤਾ ਨਾ ਮਿਲਣ ਕਰ ਕਿ ਇਥੋਂ ਦੇ ਉਦਯੋਗਾਂ ਲਈ ਸਮਾਨ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ।
ਸ੍ਰੀ ਸਿੱਧੂ ਨੇ ਐਸੋਸੀਏਸ਼ਨ ਨੂੰ ਉਹਨਾਂ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਪੂਰੀਆਂ ਕਰਣ ਦਾ ਭਰੋਸਾ ਦਿਵਾਇਆ ਅਤੇ ਉਦਯੋਗਪਤੀਆਂ ਨੂੰ ਕਿਹਾ ਕਿ ਮੁਹਾਲੀ ਵਿੱਚ ਪਿੱਗਰੀ ਦਾ ਉਦਯੋਗ ਲਗਾਉਣ ਵਿੱਚ ਬਹੁਤ ਵੱਡੀ ਗੁੰਜਾਇਸ਼ ਹੈ। ਪੰਜਾਬ ਸਰਕਾਰ ਵਲੋਂ ਇਸ ਉਦਯੋਗ ਵਾਸਤੇ ਭਾਰੀ ਸਬਸਿਡੀ ਦਾ ਪ੍ਰਾਵਧਾਨ ਹੈ। ਉਹਨਾਂ ਨੇ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਪੇੜ-ਪੋਧੇ ਲਗਾਉਣ ਅਤੇ ਪਾਣੀ ਦੀ ਬਚਤ ਕਰਣ ਲਈ ਪੁਰਜ਼ੋਰ ਅਪੀਲ ਕੀਤੀ। ਉਹਨਾਂ ਕਿਹਾ ਕਿ ਪੇੜ ਲਗਾ ਕਿ ਉਹਨਾਂ ਦੀ 2-3 ਸਾਲ ਸਾਂਭ ਸੰਭਾਲ ਕਰਨ ਦਾ ਵੀ ਸਭ ਨੂੰ ਪ੍ਰਣ ਲੈਣਾ ਚਾਹੀਦਾ ਹੈ. ਇਸ ਮੌਕੇ ਤੇ ਐਸੋਸੀਏਸ਼ਨ ਵੱਲੋਂ ਸ੍ਰੀ ਸਿੱਧੂ ਦਾ ਕੈਬਨਿਟ ਮੰਤਰੀ ਬਣਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਸਮਾਜ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਵੀਂ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…